ਪੰਜਾਬ

punjab

ETV Bharat / technology

ਇਸ ਦਿਨ ਲਾਂਚ ਹੋਵੇਗਾ Realme Narzo N61, ਸਸਤਾ ਵਾਟਰਪ੍ਰੂਫ਼ ਸਮਾਰਟਫੋਨ ਖਰੀਦ ਸਕਣਗੇ ਗ੍ਰਾਹਕ - Realme Narzo N61 Launch Date - REALME NARZO N61 LAUNCH DATE

Realme Narzo N61 Launch Date: Realme ਆਪਣੇ ਗ੍ਰਾਹਕਾਂ ਲਈ Realme Narzo N61 ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਹੁਣ ਇਸ ਫੋਨ ਦੀ ਭਾਰਤੀ ਲਾਂਚ ਡੇਟ ਸਾਹਮਣੇ ਆ ਗਈ ਹੈ।

Realme Narzo N61 Launch Date
Realme Narzo N61 Launch Date (Twitter)

By ETV Bharat Punjabi Team

Published : Jul 24, 2024, 5:19 PM IST

ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme Narzo N61 ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ ਬਾਰੇ ਪੁਸ਼ਟੀ ਕਰ ਦਿੱਤੀ ਹੈ। Realme Narzo N61 29 ਜੁਲਾਈ ਨੂੰ ਭਾਰਤ 'ਚ ਲਿਆਂਦਾ ਜਾ ਰਿਹਾ ਹੈ। ਇਹ ਫੋਨ ਵਾਟਰਪ੍ਰੂਫ਼ ਹੋਣ ਵਾਲਾ ਹੈ, ਕਿਉਕਿ ਇਸ ਫੋਨ 'ਚ ਮਿੱਟੀ ਅਤੇ ਪਾਣੀ ਤੋਂ ਬਚਾਅ ਲਈ IP54 ਰੇਟਿੰਗ ਮਿਲੇਗੀ। Realme Narzo N61 ਇੱਕ ਸਸਤਾ ਫੋਨ ਹੋਵੇਗਾ। ਕੰਪਨੀ ਨੇ ਇਸ ਫੋਨ ਦੇ ਡਿਜ਼ਾਈਨ ਅਤੇ ਫੀਚਰਸ ਬਾਰੇ ਵੀ ਖੁਲਾਸਾ ਕਰ ਦਿੱਤਾ ਹੈ।

Realme Narzo N61 ਦੀ ਲਾਂਚ ਡੇਟ: Realme Narzo N61 ਸਮਾਰਟਫੋਨ 29 ਜੁਲਾਈ ਨੂੰ ਭਾਰਤ 'ਚ ਦੁਪਹਿਰ 12 ਵਜੇ ਲਾਂਚ ਹੋ ਰਿਹਾ ਹੈ। ਇਸ ਸਮਾਰਟਫੋਨ ਨੂੰ ਇਵੈਂਟ 'ਚ ਲਾਂਚ ਕੀਤਾ ਜਾ ਰਿਹਾ ਜਾਂ ਨਹੀਂ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕੰਪਨੀ ਨੇ ਇਸ ਫੋਨ ਦਾ ਟੀਜ਼ਰ ਸ਼ੇਅਰ ਕੀਤਾ ਹੈ, ਜਿਸ 'ਚ Realme Narzo N61 ਨੂੰ ਹਲਕੇ ਨੀਲੇ ਰੰਗ 'ਚ ਦਿਖਾਇਆ ਜਾ ਰਿਹਾ ਹੈ।

Realme Narzo N61 ਸਮਾਰਟਫੋਨ ਦੇ ਫੀਚਰਸ:ਇਸ ਫੋਨ ਨੂੰ ਚਾਰ ਸਾਲ ਤੱਕ ਦਾ ਅਪਡੇਟ ਮਿਲੇਗਾ। Realme Narzo N61 ਸਮਾਰਟਫੋਨ 'ਚ ਮਿੱਟੀ ਅਤੇ ਪਾਣੀ ਤੋਂ ਬਚਾਅ ਲਈ IP54 ਰੇਟਿੰਗ ਮਿਲ ਸਕਦੀ ਹੈ। ਫਿਲਹਾਲ, ਕੰਪਨੀ ਨੇ ਇਸ ਫੋਨ ਦੇ ਫੀਚਰਸ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।

Realme Narzo N61 ਸਮਾਰਟਫੋਨ ਦੀ ਕੀਮਤ:Realme ਆਪਣੇ ਗ੍ਰਾਹਕਾਂ ਲਈ ਇੱਕ ਸਸਤਾ ਸਮਾਰਟਫੋਨ ਪੇਸ਼ ਕਰਨ ਜਾ ਰਿਹਾ ਹੈ। ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 7,699 ਰੁਪਏ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।

ABOUT THE AUTHOR

...view details