ਪੰਜਾਬ

punjab

ETV Bharat / technology

Realme GT 6 ਸਮਾਰਟਫੋਨ ਦੀ ਸੇਲ ਲਾਈਵ, ਜਾਣੋ ਕੀਮਤ, ਫੀਚਰਸ ਅਤੇ ਡਿਸਕਾਊਂਟ ਬਾਰੇ - Realme GT 6 Sale Live

Realme GT 6 Sale Live: Realme ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Realme GT 6 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਫੋਨ ਦੀ ਪਹਿਲੀ ਸੇਲ ਸ਼ੁਰੂ ਹੋ ਗਈ ਹੈ।

By ETV Bharat Tech Team

Published : Jun 25, 2024, 12:21 PM IST

Realme GT 6 Sale Live
Realme GT 6 Sale Live (Twitter)

ਹੈਦਰਾਬਾਦ: Realme ਨੇ 20 ਜੂਨ ਨੂੰ ਆਪਣੇ ਭਾਰਤੀ ਗ੍ਰਾਹਕਾਂ ਲਈ Realme GT 6 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਫੋਨ ਦੀ ਪਹਿਲੀ ਸੇਲ ਲਾਈਵ ਕਰ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ ਤੁਸੀਂ Razor Green ਅਤੇ Fluid Silver ਕਲਰ ਆਪਸ਼ਨਾਂ ਦੇ ਨਾਲ ਖਰੀਦ ਸਕਦੇ ਹੋ। ਪਹਿਲੀ ਸੇਲ 'ਚ Realme GT 6 ਸਮਾਰਟਫੋਨ 'ਤੇ ਕਈ ਸ਼ਾਨਦਾਰ ਆਫ਼ਰਸ ਵੀ ਦਿੱਤੇ ਜਾ ਰਹੇ ਹਨ। Realme GT 6 ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ। ਦੱਸ ਦਈਏ ਕਿ ਇਸ ਫੋਨ ਦੀ ਸੇਲ ਅੱਜ ਤੋਂ ਲੈ ਕੇ 28 ਜੂਨ ਰਾਤ 12 ਵਜੇ ਤੱਕ ਲਾਈਵ ਰਹੇਗੀ।

Realme GT 6 ਸਮਾਰਟਫੋਨ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB+256GB ਦੀ ਕੀਮਤ 40,999 ਰੁਪਏ, 12GB+256GB ਦੀ ਕੀਮਤ 42,999 ਰੁਪਏ ਅਤੇ 16GB+512GB ਦੀ ਕੀਮਤ 44,999 ਰੁਪਏ ਹੈ।

Realme GT 6 ਸਮਾਰਟਫੋਨ 'ਤੇ ਡਿਸਕਾਊਂਟ: ਪਹਿਲੀ ਸੇਲ 'ਚ Realme GT 6 ਸਮਾਰਟਫੋਨ 'ਤੇ ਸ਼ਾਨਦਾਰ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਇਸ ਫੋਨ ਦੇ 8GB+256GB ਅਤੇ 12GB+256GB 'ਤੇ 4,000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜਦਕਿ 16GB+512GB ਵਾਲੇ ਮਾਡਲ 'ਤੇ 3000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਇਨ੍ਹਾਂ ਤਿੰਨੋ ਮਾਡਲਾਂ 'ਤੇ ਕੰਪਨੀ 1000 ਰੁਪਏ ਦਾ ਵਾਧੂ ਡਿਸਕਾਊਂਟ ਵੀ ਐਕਸਚੇਜ਼ ਆਫ਼ਰ ਦੇ ਨਾਲ ਦੇ ਰਹੀ ਹੈ।

Realme GT 6 ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ ਡਿਸਪਲੇ ਦਿੱਤੀ ਗਈ ਹੈ, ਜੋ ਕਿ 6000nit ਅਲਟ੍ਰਾ ਬ੍ਰਾਈਟ ਡਿਸਪਲੇ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8s ਜੇਨ 3 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP ਦਾ LYT-808 OIS Camera, 8MP Sony IMX355 Camera, 50MP Samsung S5KJN5 Camera ਮਿਲਦਾ ਹੈ। ਸੈਲਫ਼ੀ ਲਈ 32MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,500mAh ਦੀ ਬੈਟਰੀ ਮਿਲਦੀ ਹੈ, ਜੋ ਕਿ 120ਵਾਟ ਦੀ SUPERVOOC ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ABOUT THE AUTHOR

...view details