ਹੈਦਰਾਬਾਦ: Tecno ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Tecno Spark 20 ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। ਹੁਣ ਕੰਪਨੀ ਨੇ ਇਸ ਸਮਾਰਟਫੋਨ 'ਤੇ ਡਿਸਕਾਊਂਟ ਤੋਂ ਇਲਾਵਾ ਇੱਕ ਖਾਸ ਆਫ਼ਰ ਦਾ ਵੀ ਐਲਾਨ ਕਰ ਦਿੱਤਾ ਹੈ। Tecno Spark 20 ਸਮਾਰਟਫੋਨ ਨੂੰ ਖਰੀਦਣ 'ਤੇ 23 OTT ਪਲੇਟਫਾਰਮਾਂ ਦਾ ਸਬਸਕ੍ਰਿਪਸ਼ਨ ਫ੍ਰੀ 'ਚ ਮਿਲ ਰਿਹਾ ਹੈ। ਹੁਣ ਤੁਹਾਨੂੰ OTTplay Premium ਦੇ ਨਾਲ 23 OTT ਸੇਵਾਵਾਂ ਦਾ ਸਬਸਕ੍ਰਿਪਸ਼ਨ ਫ੍ਰੀ ਮਿਲੇਗਾ। ਇਹ ਆਫ਼ਰ ਐਮਾਜ਼ਾਨ ਵੱਲੋ ਦਿੱਤਾ ਗਿਆ ਹੈ।
Tecno Spark 20 ਖਰੀਦਣ ਵਾਲਿਆ ਨੂੰ 23 OTT ਸੇਵਾਵਾਂ ਦਾ ਮਿਲੇਗਾ ਸਬਸਕ੍ਰਿਪਸ਼ਨ, ਕੰਪਨੀ ਨੇ ਕੀਤਾ ਵੱਡਾ ਐਲਾਨ - Tecno Spark 20 OTTplay Premium
Tecno Spark 20: Tecno ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Tecno Spark 20 ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਹੁਣ ਕੰਪਨੀ ਨੇ ਇਸ ਸਮਾਰਟਫੋਨ ਦੇ ਗ੍ਰਾਹਕਾਂ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਹੈ।
Published : Feb 2, 2024, 11:54 AM IST
Tecno Spark 20 ਸਮਾਰਟਫੋਨ ਖਰੀਦਣ ਵਾਲੇ ਗ੍ਰਾਹਕਾਂ ਨੂੰ ਮਿਲਣਗੇ ਕਈ OTT ਲਾਭ: Tecno Spark 20 ਸਮਾਰਟਫੋਨ ਖਰੀਦਣ ਵਾਲਿਆਂ ਨੂੰ ਹੀ OTT ਲਾਭ ਮਿਲਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਐਮਾਜ਼ਾਨ 'ਤੇ ਇਸ ਸਮਾਰਟਫੋਨ ਦੇ 128GB ਸਟੋਰੇਜ ਵਾਲਾ ਮਾਡਲ 10,499 ਰੁਪਏ ਅਤੇ 256GB ਸਟੋਰੇਜ ਵਾਲਾ ਮਾਡਲ 11,499 ਰੁਪਏ 'ਚ ਮਿਲ ਰਿਹਾ ਹੈ। ਇਸ ਸਮਾਰਟਫੋਨ ਨੂੰ ਵਾਈਟ, ਬਲੈਕ ਅਤੇ ਮੈਜਿਕ ਸਕਿਨ ਬਲੂ ਕਲਰ ਆਪਸ਼ਨਾਂ 'ਚ ਖਰੀਦਿਆ ਜਾ ਸਕੇਗਾ। ਇਸ ਸਮਾਰਟਫੋਨ 'ਤੇ 9,950 ਰੁਪਏ ਤੱਕ ਦਾ ਐਕਸਚੈਜ਼ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਇਸਦੇ ਨਾਲ ਹੀ, Tecno Spark 20 ਸਮਾਰਟਫੋਨ ਨੂੰ ਖਰੀਦਣ 'ਤੇ OTT ਲਾਭ ਵੀ ਦਿੱਤੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ, ਇਸ ਸਮਾਰਟਫੋਨ ਨੂੰ ਖਰੀਦਣ 'ਤੇ OTTplay Premium ਦੇ ਨਾਲ ਕਰੀਬ 5,604 ਰੁਪਏ ਦੀ ਕੀਮਤ 'ਤੇ 23 OTT ਪਲੇਟਫਾਰਮਾਂ ਦਾ ਸਬਸਕ੍ਰਿਪਸ਼ਨ ਫ੍ਰੀ 'ਚ ਮਿਲੇਗਾ।
Tecno Spark 20 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Tecno Spark 20 ਸਮਾਰਟਫੋਨ 'ਚ 6.56 ਇੰਚ ਦੀ HD+ ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੈਰ 'ਤੇ ਫੋਨ 'ਚ ਮੀਡੀਆਟੇਕ Helio G85 ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 16GB ਰੈਮ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ ਬੈਕ ਪੈਨਲ 'ਤੇ 50MP ਦਾ ਕੈਮਰਾ ਅਤੇ ਫਰੰਟ 'ਚ 32MP ਦਾ ਕੈਮਰਾ ਮਿਲਦਾ ਹੈ। Tecno Spark 20 ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।