ਹੈਦਰਾਬਾਦ: POCO ਆਪਣੇ ਭਾਰਤੀ ਗ੍ਰਾਹਕਾਂ ਲਈ POCO X7 ਸੀਰੀਜ਼ ਲਾਂਚ ਕਰਨ ਜੀ ਤਿਆਰੀ 'ਚ ਹੈ। ਇਸ ਸੀਰੀਜ਼ 'ਚ Poco X7 ਅਤੇ Poco X7 Pro ਸਮਾਰਟਫੋਨ ਅੱਜ ਭਾਰਤ ਵਿੱਚ ਲਾਂਚ ਕੀਤੇ ਜਾਣਗੇ। Poco ਦੀ X ਸੀਰੀਜ਼ ਨੂੰ ਹਰ ਸਾਲ ਯੂਜ਼ਰਸ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਸਾਲ ਵੀ Poco ਆਪਣੀ ਨਵੀਂ X ਸੀਰੀਜ਼ ਲੈ ਕੇ ਆ ਰਿਹਾ ਹੈ। Poco ਦੀ ਇਹ ਸੀਰੀਜ਼ ਭਾਰਤ 'ਚ ਅੱਜ ਸ਼ਾਮ 5.30 ਵਜੇ ਲਾਂਚ ਹੋਵੇਗੀ। ਇਸ ਫੋਨ ਦੇ ਲਾਂਚ ਦੀ ਲਾਈਵ ਸਟ੍ਰੀਮਿੰਗ ਪੋਕੋ ਇੰਡੀਆ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਕੀਤੀ ਜਾਵੇਗੀ।
Poco X7 ਸੀਰੀਜ਼ ਅੱਜ ਹੋਵੇਗੀ ਲਾਂਚ
ਯੂਜ਼ਰਸ ਪੋਕੋ ਦੇ ਯੂਟਿਊਬ ਚੈਨਲ 'ਤੇ ਇਸ ਸੀਰੀਜ਼ ਦੀ ਲਾਈਵ ਸਟ੍ਰੀਮਿੰਗ ਦੇਖ ਸਕਦੇ ਹਨ। ਅਸੀਂ POCO X7 ਸੀਰੀਜ਼ ਦੇ ਲਾਂਚ ਇੰਵੈਂਟ ਦੀ ਲਾਈਵ ਸਟ੍ਰੀਮਿੰਗ ਲਿੰਕ ਨੂੰ ਵੀ ਸ਼ੇਅਰ ਕੀਤਾ ਹੈ। ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਸ਼ਾਮ 5:30 ਵਜੇ ਇਸ ਇਵੈਂਟ ਨੂੰ ਲਾਈਵ ਦੇਖ ਸਕਦੇ ਹੋ। ਹਾਲਾਂਕਿ, ਇਸ ਸੀਰੀਜ਼ ਦੇ ਕੁਝ ਫੀਚਰਸ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ ਅਤੇ ਕੁਝ ਫੀਚਰਸ ਦੀਆਂ ਲੀਕ ਰਿਪੋਰਟਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
POCO X7 ਸੀਰੀਜ਼ ਦੀ ਵਿਕਰੀ
Poco ਪਹਿਲਾਂ ਹੀ ਪੁਸ਼ਟੀ ਕਰ ਚੁੱਕਾ ਹੈ ਕਿ ਉਸਦੇ ਦੋਵੇਂ ਨਵੇਂ ਫੋਨ ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ 'ਤੇ ਵੇਚੇ ਜਾਣਗੇ। Poco X7 ਸੀਰੀਜ਼ ਦੇ ਦੋ ਫੋਨ Poco X7 5G ਅਤੇ Poco X7 Pro 5G ਹੋਣਗੇ।
Poco X7 5G ਦੇ ਫੀਚਰਸ
Poco X7 5G ਸਮਾਰਟਫੋਨ ਵਿੱਚ 6.67 ਇੰਚ 1.5K AMOLED ਸਕਰੀਨ ਮਿਲ ਸਕਦੀ ਹੈ, ਜਿਸਦਾ ਰੈਜ਼ੋਲਿਊਸ਼ਨ 2712×1220 ਪਿਕਸਲ ਹੋਵੇਗਾ। ਇਸ ਦਾ ਰਿਫਰੈਸ਼ ਰੇਟ 120Hz ਹੋ ਸਕਦਾ ਹੈ। ਫੋਨ HDR10+ ਅਤੇ ਕਾਰਨਿੰਗ ਗੋਰਿਲਾ ਗਲਾਸ ਵਿਕਟਸ 2 ਸੁਰੱਖਿਆ ਦੇ ਨਾਲ ਆ ਸਕਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਸੀਰੀਜ਼ 'ਚ MediaTek Dimensity 7300 ਅਲਟਰਾ ਚਿੱਪਸੈੱਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਸੀਰੀਜ਼ 'ਚ 12GB ਰੈਮ ਅਤੇ 512GB ਤੱਕ ਸਟੋਰੇਜ ਦਿੱਤੀ ਜਾ ਸਕਦੀ ਹੈ। POCO X7 ਸੀਰੀਜ਼ ਦੇ ਪਿਛਲੇ ਹਿੱਸੇ 'ਤੇ 50MP (OIS) ਕੈਮਰਾ, 8MP ਅਲਟਰਾ ਵਾਈਡ ਐਂਗਲ ਲੈਂਸ ਅਤੇ 2MP ਮੈਕਰੋ ਲੈਂਸ ਦਿੱਤਾ ਜਾ ਸਕਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 20MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ ਵਿੱਚ 5110mAh ਬੈਟਰੀ ਅਤੇ 45W ਵਾਇਰਡ ਫਾਸਟ ਚਾਰਜਿੰਗ ਹੋਣ ਦੀ ਉਮੀਦ ਹੈ।
Poco X7 Pro 5G ਦੇ ਫੀਚਰਸ
Poco X7 Pro 5G ਵਿੱਚ 6.67 ਇੰਚ ਦੀ 1.5K AMOLED ਸਕਰੀਨ ਮਿਲ ਸਕਦੀ ਹੈ, ਜਿਸਦਾ ਰੈਜ਼ੋਲਿਊਸ਼ਨ 2712×1220 ਪਿਕਸਲ ਹੋਵੇਗਾ। ਇਸ ਦਾ ਰਿਫਰੈਸ਼ ਰੇਟ 120Hz ਹੋ ਸਕਦਾ ਹੈ। ਫ਼ੋਨ HDR10+ ਅਤੇ ਕਾਰਨਿੰਗ ਗੋਰਿਲਾ ਗਲਾਸ Victus 7i ਸੁਰੱਖਿਆ ਦੇ ਨਾਲ ਆ ਸਕਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ MediaTek Dimensity 8400 Ultra chipset ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਫੋਨ 'ਚ 12GB ਰੈਮ ਅਤੇ 512GB ਤੱਕ ਸਟੋਰੇਜ ਦਿੱਤੀ ਜਾ ਸਕਦੀ ਹੈ। Poco X7 Pro 5G ਫੋਨ ਦੇ ਪਿਛਲੇ ਪਾਸੇ 50MP (OIS) ਕੈਮਰਾ ਅਤੇ 8MP ਅਲਟਰਾ ਵਾਈਡ ਐਂਗਲ ਲੈਂਸ ਦਿੱਤਾ ਜਾ ਸਕਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਵਿੱਚ 20MP ਫਰੰਟ ਕੈਮਰਾ ਮਿਲ ਸਕਦਾ ਹੈ। Poco X7 Pro 5G ਵਿੱਚ 6550mAh ਦੀ ਬੈਟਰੀ ਅਤੇ 90W ਵਾਇਰਡ ਫਾਸਟ ਚਾਰਜਿੰਗ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ:-