ਹੈਦਰਾਬਾਦ: Poco ਆਪਣੇ ਗ੍ਰਾਹਕਾਂ ਲਈ Poco C61 ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਫੋਨ ਅੱਜ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਇਸ ਫੋਨ ਨੂੰ ਕੰਪਨੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਟੀਜ਼ ਕਰ ਰਹੀ ਸੀ। ਲਾਂਚ ਤੋਂ ਪਹਿਲਾ ਹੀ ਕੰਪਨੀ ਨੇ ਇਸ ਫੋਨ ਦੇ ਫੀਚਰਸ ਬਾਰੇ ਵੀ ਜਾਣਕਾਰੀ ਦੇ ਦਿੱਤੀ ਹੈ। ਹਾਲਾਂਕਿ, ਕੀਮਤ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ। Poco C61 ਸਮਾਰਟਫੋਨ ਦਾ ਲੈਡਿੰਗ ਪੇਜ਼ ਫਲਿੱਪਕਾਰਟ 'ਤੇ ਜਾਰੀ ਕਰ ਦਿੱਤਾ ਗਿਆ ਹੈ। ਇਸ ਪੇਜ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ, ਕੰਪਨੀ ਇਸ ਫੋਨ ਨੂੰ 6GB ਰੈਮ ਦੇ ਨਾਲ ਲਿਆ ਰਹੀ ਹੈ।
Poco C61 ਸਮਾਰਟਫੋਨ ਅੱਜ ਹੋਵੇਗਾ ਲਾਂਚ, ਫਲਿੱਪਕਾਰਟ ਰਾਹੀ ਕਰ ਸਕੋਗੇ ਖਰੀਦਦਾਰੀ - Poco C61 Will be Launch Today - POCO C61 WILL BE LAUNCH TODAY
Poco C61 Will be Launch Today: Poco ਅੱਜ ਆਪਣੇ ਗ੍ਰਾਹਕਾਂ ਲਈ Poco C61 ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਇਸ ਫੋਨ ਨੂੰ ਕਾਫ਼ੀ ਸਮੇਂ ਤੋ ਟੀਜ਼ ਕਰ ਰਹੀ ਹੈ।
Published : Mar 26, 2024, 10:56 AM IST
Poco C61 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ HD+ ਡਿਸਪਲੇ ਮਿਲ ਸਕਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਕੰਪਨੀ ਨੇ ਇਸ ਫੋਨ ਦੇ ਡਿਜ਼ਾਈਨ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਆਉਣ ਵਾਲਾ ਫੋਨ ਚਮਕਦਾਰ ਰਿੰਗ ਡਿਜ਼ਾਈਨ ਦੇ ਨਾਲ ਲਿਆਂਦਾ ਜਾ ਰਿਹਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ ਅਤੇ 6GB ਰੈਮ ਦੇ ਨਾਲ Poco C61 ਸਮਾਰਟਫੋਨ ਨੂੰ ਪੇਸ਼ ਕੀਤਾ ਜਾਵੇਗਾ। ਇਸ ਫੋਨ ਦੇ ਜ਼ਿਆਦਾ ਫੀਚਰਸ ਬਾਰੇ ਕੰਪਨੀ ਵੱਲੋ ਅਜੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ।
Poco C61 ਸਮਾਰਟਫੋਨ ਇਸ ਸਮੇਂ ਹੋਵੇਗਾ ਲਾਂਚ: Poco C61 ਸਮਾਰਟਫੋਨ ਅੱਜ ਲਾਂਚ ਕੀਤਾ ਜਾ ਰਿਹਾ ਹੈ। ਇਸ ਫੋਨ ਨੂੰ ਅੱਜ ਦੁਪਹਿਰ 12 ਵਜੇ ਲਾਂਚ ਕੀਤਾ ਜਾ ਰਿਹਾ ਹੈ। Poco C61 ਸਮਾਰਟਫੋਨ ਨੂੰ ਤੁਸੀਂ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ਰਾਹੀ ਖਰੀਦ ਸਕੋਗੇ।