ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਸੋਸ਼ਲ ਮੀਡੀਆ ਅਤੇ Youtube ਦਾ ਬਹੁਤ ਇਸਤੇਮਾਲ ਕਰਦੇ ਹਨ। ਇਨ੍ਹਾਂ ਚੀਜ਼ਾਂ ਦੀ ਵਰਤੋ ਕਰਦੇ ਹੋਏ ਲੋਕਾਂ ਨੂੰ ਕਈ ਅਜਿਹੇ ਪੋਸਟ ਅਤੇ ਥੰਬਨੇਲ ਨਜ਼ਰ ਆਉਂਦੇ ਹਨ, ਜਿਨ੍ਹਾਂ 'ਚ ਫ੍ਰੀ ਆਫਰਸ ਜਾਂ ਕਈ ਲਾਭ ਦੇਣ ਦੀ ਗੱਲ ਕਹੀ ਹੁੰਦੀ ਹੈ। ਇਨ੍ਹਾਂ ਪੋਸਟਾਂ ਅਤੇ ਥੰਬਨੇਲ ਨੂੰ ਲੋਕ ਅਕਸਰ ਸੱਚ ਮੰਨ ਲੈਂਦੇ ਹਨ। ਪਰ ਇਹ ਪੋਸਟਾਂ ਲੋਕਾਂ ਵੱਲੋ ਵਿਊਜ਼ ਲੈਣ ਜਾਂ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਲਈ ਵਾਇਰਲ ਕੀਤੀਆਂ ਜਾਂਦੀਆਂ ਹਨ। ਇਸ ਲਈ ਅਜਿਹੇ ਪੋਸਟਾਂ ਅਤੇ ਥੰਬਨੇਲ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਹੁਣ ਅਜਿਹਾ ਹੀ ਇੱਕ ਹੋਰ YouTube ਵੀਡੀਓ ਦਾ ਥੰਬਨੇਲ ਗੁੰਮਰਾਹਕੁੰਨ ਦਾਅਵਾ ਕਰ ਰਿਹਾ ਹੈ, ਜੋ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਿਹਾ ਹੈ। ਇਸ 'ਚ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਫ੍ਰੀ 'ਚ ਲੋਕਾਂ ਨੂੰ ਮੋਬਾਈਲ ਰੀਚਾਰਜ ਦੇਵੇਗੀ ਪਰ ਇਹ ਥੰਬਨੇਲ ਝੂਠਾ ਹੈ। ਇਸਦਾ ਖੁਲਾਸਾ PIB ਦੀ ਫੈਕਟ ਚੈੱਕ ਯੂਨਿਟ ਨੇ ਕੀਤਾ ਹੈ। PIB ਦੀ ਫੈਕਟ ਚੈੱਕ ਨੇ ਇਸ ਵਾਇਰਲ ਹੋ ਰਹੀ ਪੋਸਟ ਨੂੰ ਫਰਜ਼ੀ ਦੱਸਿਆ ਹੈ।
ਸਰਕਾਰ ਨੇ ਵਾਇਰਲ ਪੋਸਟ ਦੀ ਦੱਸੀ ਸੱਚਾਈ
ਦੱਸ ਦੇਈਏ ਕਿ Youtube ਵੀਡੀਓ ਦੇ ਥੰਬਨੇਲ 'ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਫ੍ਰੀ 'ਚ ਮੋਬਾਈਲ ਰੀਚਾਰਜ ਦੇਵੇਗੀ। ਇਸਦੇ ਨਾਲ ਹੀ, ਕਿਹਾ ਗਿਆ ਹੈ ਕਿ ਕਿਸਾਨਾਂ ਨੂੰ 4,000 ਰੁਪਏ ਅਤੇ ਮਜ਼ਦੂਰਾਂ ਨੂੰ 51,000 ਰੁਪਏ ਫ੍ਰੀ ਦਿੱਤੇ ਜਾਣਗੇ। ਇਸ 'ਚ 50 ਕਰੋੜ ਲੋਕਾਂ ਦੀ ਲਿਸਟ ਤਿਆਰ ਕੀਤੇ ਜਾਣ ਦਾ ਦਾਅਵਾ ਵੀ ਕੀਤਾ ਗਿਆ ਹੈ। ਪਰ ਹੁਣ PIB ਦੀ ਫੈਕਟ ਚੈੱਕ ਯੂਨਿਟ ਨੇ ਕੇਂਦਰ ਸਰਕਾਰ ਦੁਆਰਾ ਸਾਰੇ ਭਾਰਤੀ ਯੂਜ਼ਰਸ ਨੂੰ ਫ੍ਰੀ ਮੋਬਾਈਲ ਰੀਚਾਰਜ ਦਿੱਤੇ ਜਾਣ ਦੇ ਦਾਅਵੇ ਨੂੰ ਝੂਠਾ ਦੱਸਿਆ ਹੈ। PIB ਨੇ ਪੋਸਟ ਸ਼ੇਅਰ ਕਰਕੇ ਕਿਹਾ ਹੈ ਕਿ ਇਹ ਦਾਅਵਾ ਫਰਜ਼ੀ ਹੈ। ਇਸ ਲਈ ਸਾਵਧਾਨ ਰਹੋ।