ਹੈਦਰਾਬਾਦ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ OnePlus ਜਨਵਰੀ 2025 'ਚ ਭਾਰਤ 'ਚ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ OnePlus 13 ਲਾਂਚ ਕਰਨ ਜਾ ਰਹੀ ਹੈ। OnePlus 13 ਨੂੰ ਅਗਲੇ ਮਹੀਨੇ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ ਬਾਰੇ ਕੁਝ ਜਾਣਕਾਰੀ ਪਹਿਲਾਂ ਹੀ ਸਾਹਮਣੇ ਆ ਚੁੱਕੀ ਹੈ।
OnePlus 13 ਦੀ ਲਾਂਚ ਡੇਟ
ਦੱਸ ਦੇਈਏ ਕਿ ਇਸ ਸਮਾਰਟਫੋਨ ਨੂੰ ਚੀਨ ਵਿੱਚ ਪਹਿਲਾ ਹੀ ਅਕਤੂਬਰ 2024 ਵਿੱਚ ਲਾਂਚ ਕੀਤਾ ਜਾ ਚੁੱਕਾ ਹੈ। ਹੁਣ ਇਸ ਨੂੰ ਜਨਵਰੀ 2025 'ਚ ਗਲੋਬਲੀ ਲਾਂਚ ਕੀਤਾ ਜਾ ਸਕਦਾ ਹੈ।
OnePlus 13 ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ ਤਾਂ OnePlus 13 ਸਮਾਰਟਫੋਨ 'ਚ 6.82-ਇੰਚ ਦੀ AMOLED ਡਿਸਪਲੇ ਦਿੱਤੀ ਜਾ ਸਕਦੀ ਹੈ। ਇਹ ਡਿਸਪਲੇ 3168x1440 ਰੈਜ਼ੋਲਿਊਸ਼ਨ ਅਤੇ 120Hz ਰਿਫਰੈਸ਼ ਰੇਟ ਨੂੰ ਸਪੋਰਟ ਕਰ ਸਕਦੀ ਹੈ। ਡਿਸਪਲੇਅ ਵਿੱਚ 4,500 ਨਿਟਸ ਪੀਕ ਬ੍ਰਾਈਟਨੈੱਸ, ਡੌਲਬੀ ਵਿਜ਼ਨ HDR ਅਤੇ ਬਾਇਓਮੈਟ੍ਰਿਕ ਪ੍ਰਮਾਣਿਕਤਾ ਲਈ ਇੱਕ ਅਲਟਰਾਸੋਨਿਕ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਵੀ ਮਿਲ ਸਕਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 8 Elite ਚਿਪਸੈੱਟ ਦਿੱਤੀ ਜਾ ਸਕਦੀ ਹੈ।
ਫੋਟੋਗ੍ਰਾਫ਼ੀ ਲਈ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ, ਜਿਸ ਵਿੱਚ 50MP Sony LYT 808 ਪ੍ਰਾਇਮਰੀ ਸੈਂਸਰ, 50MP ਅਲਟਰਾ-ਵਾਈਡ ਕੈਮਰਾ ਅਤੇ 50MP ਟੈਲੀਫੋਟੋ ਲੈਂਸ ਸੈਂਸਰ ਹੋਵੇਗਾ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 6,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 100ਵਾਟ ਦੀ ਵਾਇਰਡ ਅਤੇ 50ਵਾਟ ਦੀ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰੇਗੀ।
OnePlus 13 ਦੀ ਕੀਮਤ
ਭਾਰਤ ਵਿੱਚ OnePlus 13 ਦੀ ਕੀਮਤ 70,000 ਰੁਪਏ ਤੋਂ ਘੱਟ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ OnePlus 12 ਦੀ ਕੀਮਤ 64,999 ਰੁਪਏ ਸੀ। OnePlus 13 ਦੀ ਇਹ ਕੀਮਤ ਇਸ ਨੂੰ ਫਲੈਗਸ਼ਿਪ ਸੈਗਮੈਂਟ 'ਚ ਦੂਜੀਆਂ ਕੰਪਨੀਆਂ ਦੇ ਸਮਾਰਟਫੋਨਜ਼ ਨਾਲ ਮੁਕਾਬਲਾ ਕਰਨ ਦੇ ਯੋਗ ਬਣਾਵੇਗੀ।
ਇਹ ਵੀ ਪੜ੍ਹੋ:-