ਹੈਦਰਾਬਾਦ: OnePlus ਅੱਜ ਭਾਰਤ ਵਿੱਚ OnePlus 13 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਸ ਸੀਰੀਜ਼ 'ਚ ਦੋ ਸਮਾਰਟਫੋਨ OnePlus 13 ਅਤੇ OnePlus 13R ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਕੰਪਨੀ ਅੱਜ ਹੋਣ ਵਾਲੇ ਆਪਣੇ ਈਵੈਂਟ 'ਚ OnePlus Buds Pro 3 ਅਤੇ OnePlus Watch 3 ਦਾ ਖਾਸ ਵੇਰੀਐਂਟ ਵੀ ਲਾਂਚ ਕਰ ਸਕਦੀ ਹੈ।
OnePlus 13 ਸੀਰੀਜ਼ ਦੀ ਲਾਇਵ ਸਟ੍ਰੀਮਿੰਗ
OnePlus 13 ਸੀਰੀਜ਼ ਦੇ ਲਾਂਚ ਦੀ ਲਾਈਵ ਸਟ੍ਰੀਮਿੰਗ ਯੂਟਿਊਬ 'ਤੇ ਹੋਵੇਗੀ ਅਤੇ ਇਵੈਂਟ ਭਾਰਤੀ ਸਮੇਂ ਮੁਤਾਬਕ ਰਾਤ 9 ਵਜੇ ਸ਼ੁਰੂ ਹੋਵੇਗਾ। ਇਸ ਲਾਂਚ ਈਵੈਂਟ ਦੌਰਾਨ OnePlus ਆਪਣੇ ਨਵੀਨਤਮ ਉਤਪਾਦਾਂ ਅਤੇ ਸੇਵਾਵਾਂ ਬਾਰੇ ਜਾਣਕਾਰੀ ਦੇਵੇਗਾ। ਇਸ ਇਵੈਂਟ ਦੀ ਲਾਈਵ ਸਟ੍ਰੀਮਿੰਗ ਦੇਖਣ ਲਈ ਤੁਸੀਂ OnePlus India ਦੇ ਅਧਿਕਾਰਿਤ YouTube ਚੈਨਲ 'ਤੇ ਜਾ ਸਕਦੇ ਹੋ।
OnePlus 13 ਸੀਰੀਜ਼ ਦੇ ਲਾਂਚ ਇਵੈਂਟ ਦਾ ਲਿੰਕ
ਇਸ ਤੋਂ ਇਲਾਵਾ, ਇੱਥੇ ਲਾਂਚ ਈਵੈਂਟ ਦਾ ਲਾਈਵ ਸਟ੍ਰੀਮਿੰਗ ਲਿੰਕ ਦਿੱਤਾ ਗਿਆ ਹੈ, ਜਿਸ 'ਤੇ ਕਲਿੱਕ ਕਰਕੇ ਤੁਸੀਂ ਰਾਤ 9 ਵਜੇਂ ਇਸ ਇਵੈਂਟ ਦਾ ਹਿੱਸਾ ਬਣ ਸਕਦੇ ਹੋ। ਹਾਲਾਂਕਿ, ਜੇਕਰ OnePlus 13 ਸੀਰੀਜ਼ ਦੀ ਗੱਲ ਕਰੀਏ ਤਾਂ ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਇਸ ਦੇ ਫੋਨ OnePlus ਦੇ ਔਨਲਾਈਨ ਅਤੇ ਆਫਲਾਈਨ ਸਟੋਰਾਂ ਦੇ ਨਾਲ-ਨਾਲ Amazon ਦੇ ਪਲੇਟਫਾਰਮ 'ਤੇ ਵੇਚੇ ਜਾਣਗੇ।
OnePlus 13 ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ ਤਾਂ OnePlus 13 'ਚ ਪ੍ਰੋਸੈਸਰ ਲਈ Snapdragon 8 Elite ਚਿਪਸੈੱਟ ਦਿੱਤੀ ਜਾ ਸਕਦੀ ਹੈ। ਲੀਕ ਹੋਈਆਂ ਰਿਪੋਰਟਾਂ ਮੁਤਾਬਕ, ਇਸ ਫੋਨ ਦੇ ਪਿਛਲੇ ਪਾਸੇ ਤਿੰਨ 50MP ਕੈਮਰਾ ਸੈਂਸਰ ਮਿਲ ਸਕਦੇ ਹਨ ਜਦਕਿ ਸੈਲਫੀ ਅਤੇ ਵੀਡੀਓ ਕਾਲਿੰਗ ਲਈ 32MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਸ ਫੋਨ 'ਚ ਕਵਾਡ-ਕਰਵਡ ਡਿਸਪਲੇਅ ਮਿਲ ਸਕਦੀ ਹੈ, ਜੋ 2K ਰੈਜ਼ੋਲਿਊਸ਼ਨ ਅਤੇ 120Hz ਰਿਫਰੈਸ਼ ਰੇਟ ਦੇ ਨਾਲ ਆ ਸਕਦੀ ਹੈ।
OnePlus 13R ਦੇ ਫੀਚਰਸ
OnePlus 13R ਇਸ ਸੀਰੀਜ਼ ਦਾ ਸਸਤਾ ਮਾਡਲ ਹੋਵੇਗਾ। ਇਸ ਫੋਨ 'ਚ ਪ੍ਰੋਸੈਸਰ ਲਈ Snapdragon 8 Gen 3 ਚਿਪਸੈੱਟ ਦਿੱਤੀ ਜਾ ਸਕਦੀ ਹੈ। OnePlus ਦੇ R ਲਾਈਨਅੱਪ ਵਿੱਚ ਇਹ ਪਹਿਲਾ ਫੋਨ ਹੋਵੇਗਾ, ਜਿਸ ਵਿੱਚ ਇੱਕ ਸਮਰਪਿਤ ਟੈਲੀਫੋਟੋ ਲੈਂਸ ਦਿੱਤਾ ਜਾਵੇਗਾ। ਫੋਨ 'ਚ 1.5K ਰੈਜ਼ੋਲਿਊਸ਼ਨ ਵਾਲੀ OLED ਸਕਰੀਨ ਹੋਣ ਦੀ ਉਮੀਦ ਹੈ, ਜਿਸ ਦੀ ਰਿਫ੍ਰੈਸ਼ ਰੇਟ 120Hz ਹੋ ਸਕਦੀ ਹੈ। ਇਹ ਫੋਨ ਫਲੈਟ-ਪੈਨਲ ਡਿਜ਼ਾਈਨ ਦੇ ਨਾਲ ਆਵੇਗਾ। ਇਸ ਨਵੀਂ ਸੀਰੀਜ਼ ਦੇ ਦੋਵੇਂ ਵੇਰੀਐਂਟਸ 'ਚ 6000mAh ਦੀ ਬੈਟਰੀ ਹੋਣ ਦੀ ਉਮੀਦ ਹੈ, ਜੋ 100W ਫਾਸਟ ਵਾਇਰਡ ਚਾਰਜਿੰਗ ਸਪੋਰਟ ਦੇ ਨਾਲ ਆ ਸਕਦੀ ਹੈ। ਹਾਲਾਂਕਿ, OnePlus 13 'ਚ ਵਾਇਰਲੈੱਸ ਚਾਰਜਿੰਗ ਲਈ ਸਪੋਰਟ ਵੀ ਦਿੱਤਾ ਜਾ ਸਕਦਾ ਹੈ।
OnePlus 13 ਸੀਰੀਜ਼ ਦੀ ਕੀਮਤ
OnePlus 13 ਦੇ ਬੇਸ ਵੇਰੀਐਂਟ ਦੀ ਕੀਮਤ 65,000 ਰੁਪਏ ਤੋਂ 70,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਇਸ ਦੇ ਨਾਲ ਹੀ, OnePlus 13R ਦੀ ਕੀਮਤ 50,000 ਰੁਪਏ ਤੋਂ ਘੱਟ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ:-