ਪੰਜਾਬ

punjab

ETV Bharat / technology

ਹੁਣ 90 ਸਕਿੰਟ ਤੋਂ 3 ਮਿੰਟ ਦੀ ਰੀਲ ਕਰ ਸਕੋਗੇ ਅਪਲੋਡ, Instagram ਯੂਜ਼ਰਸ ਲਈ ਆ ਰਹੇ ਨੇ ਇਹ ਤਿੰਨ ਨਵੇਂ ਫੀਚਰਸ - INSTAGRAM REELS TIME LIMIT 3 MINT

ਇੰਸਟਾਗ੍ਰਾਮ ਯੂਜ਼ਰਸ ਹੁਣ ਪਹਿਲਾ ਤੋਂ ਜ਼ਿਆਦਾ ਲੰਬੀ ਰੀਲ ਨੂੰ ਅਪਲੋਡ ਕਰ ਸਕਣਗੇ। ਇਸ ਬਾਰੇ ਕੰਪਨੀ ਦੇ ਮੁਖੀ ਐਡਮ ਮੋਸੇਰੀ ਨੇ ਜਾਣਕਾਰੀ ਦਿੱਤੀ ਹੈ।

INSTAGRAM REELS TIME LIMIT 3 MINT
INSTAGRAM REELS TIME LIMIT 3 MINT (Getty Images)

By ETV Bharat Tech Team

Published : Jan 20, 2025, 12:10 PM IST

ਹੈਦਰਾਬਾਦ:ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਇੰਸਟਾਗ੍ਰਾਮ ਨੇ ਰੀਲ ਅਪਲੋਡ ਕਰਨ ਦੀ ਸੀਮਾ ਨੂੰ 90 ਸਕਿੰਟ ਤੋਂ ਵਧਾ ਕੇ 3 ਮਿੰਟ ਕਰ ਦਿੱਤਾ ਹੈ। ਹੁਣ ਤੁਸੀਂ 3 ਮਿੰਟ ਦੀ ਰੀਲ ਨੂੰ ਅਪਲੋਡ ਕਰ ਸਕੋਗੇ। ਇਸ ਤੋਂ ਇਲਾਵਾ ਕੰਪਨੀ ਯੂਜ਼ਰਸ ਦਾ ਪ੍ਰੋਫਾਈਲ ਗਰਿੱਡ ਵੀ ਬਦਲਣ ਜਾ ਰਹੀ ਹੈ। ਹੁਣ ਇੱਥੇ ਚੌਰਸ ਬਕਸੇ ਦੀ ਬਜਾਏ ਆਇਤਾਕਾਰ ਬਕਸੇ ਦਿਖਾਈ ਦੇਣਗੇ। ਇਸ ਤੋਂ ਇਲਾਵਾ, ਆਉਣ ਵਾਲੇ ਕੁਝ ਦਿਨਾਂ 'ਚ ਤੁਹਾਡੇ ਦੋਸਤਾਂ ਵੱਲੋਂ ਇੰਸਟਾਗ੍ਰਾਮ 'ਤੇ ਲਾਈਕ ਕੀਤੀ ਰੀਲ ਨੂੰ ਵੀ ਇੱਕ ਨਵੇਂ ਸੈਕਸ਼ਨ 'ਚ ਦਿਖਾਏ ਜਾਣ ਦੀ ਤਿਆਰੀ ਚੱਲ ਰਹੀ ਹੈ।

3 ਮਿੰਟ ਦੀ ਰੀਲ ਅਪਲੋਡ ਕਰ ਸਕਣਗੇ ਯੂਜ਼ਰਸ

ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਵੀਡੀਓ 'ਚ ਉਨ੍ਹਾਂ ਨੇ ਕਿਹਾ ਹੈ ਕਿ ਹੁਣ ਤੁਸੀਂ ਇੰਸਟਾਗ੍ਰਾਮ 'ਤੇ 3 ਮਿੰਟ ਦੇ ਲੰਬੇ ਰੀਲ ਅਪਲੋਡ ਕਰ ਸਕੋਗੇ। ਦੱਸ ਦੇਈਏ ਕਿ ਪਹਿਲਾ ਸਿਰਫ਼ 90 ਸਕਿੰਟ ਦੀਆਂ ਰੀਲਾਂ ਹੀ ਅਪਲੋਡ ਹੁੰਦੀਆਂ ਸੀ, ਕਿਉਕਿ ਇੰਸਟਾਗ੍ਰਾਮ ਦਾ ਫੋਕਸ ਸ਼ਾਰਟ ਵੀਡੀਓ 'ਤੇ ਸੀ। ਮੁਖੀ ਐਡਮ ਮੋਸੇਰੀ ਨੇ ਅੱਗੇ ਕਿਹਾ ਕਿ ਕਈ ਕ੍ਰਿਏਟਰਸ ਨੇ ਉਨ੍ਹਾਂ ਨੂੰ ਫੀਡਬੈਕ ਦਿੱਤਾ ਕਿ 90 ਸਕਿੰਟ ਬਹੁਤ ਘੱਟ ਹਨ। ਇਸ ਲਈ ਹੁਣ 90 ਸਕਿੰਟ ਨੂੰ ਵਧਾ ਕੇ 3 ਮਿੰਟ ਕਰ ਦਿੱਤਾ ਗਿਆ ਹੈ। ਐਡਮ ਮੋਸੇਰੀ ਨੇ ਉਮੀਦ ਕੀਤੀ ਹੈ ਕਿ ਇਸ ਨਾਲ ਲੋਕਾਂ ਨੂੰ ਰੀਲਾਂ ਅਪਲੋਡ ਕਰਨ 'ਚ ਆਸਾਨੀ ਹੋਵੇਗੀ।

ਪ੍ਰੋਫਾਈਲ ਗਰਿੱਡ 'ਚ ਹੋਵੇਗਾ ਬਦਲਾਅ

ਹੁਣ ਇੰਸਟਾਗ੍ਰਾਮ 'ਤੇ ਪ੍ਰੋਫਾਈਲ ਗਰਿੱਡ 'ਚ ਚੌਰਸ ਬਕਸੇ ਦੀ ਬਜਾਏ ਆਇਤਾਕਾਰ ਬਕਸੇ 'ਚ ਕੰਟੈਟ ਦਿਖਾਈ ਦੇਵੇਗਾ। ਕੰਪਨੀ ਦੇ ਮੁਖੀ ਨੇ ਕਿਹਾ ਕਿ ਕੁਝ ਯੂਜ਼ਰਸ ਨੂੰ ਚੌਰਸ ਫੋਟੋਆਂ ਪਸੰਦ ਹਨ ਪਰ ਇਸ ਸਮੇਂ ਜੋ ਅਪਲੋਡ ਹੋ ਰਿਹਾ ਹੈ, ਉਹ ਜ਼ਿਆਦਾਤਰ ਲੰਬਕਾਰੀ 'ਚ ਹੋ ਰਿਹਾ ਹੈ। ਉਸਨੂੰ ਕੱਟਣਾ ਠੀਕ ਨਹੀਂ ਹੈ। ਇਸ ਲਈ ਇਹ ਫੀਚਰ ਹੌਲੀ-ਹੌਲੀ ਯੂਜ਼ਰਸ ਲਈ ਰੋਲਆਊਟ ਹੋ ਰਿਹਾ ਹੈ।

ਦੋਸਤਾਂ ਵੱਲੋਂ ਲਾਈਕ ਕੀਤੀ ਰੀਲ ਅਲੱਗ ਆਵੇਗੀ ਨਜ਼ਰ

ਇਸ ਤੋਂ ਇਲਾਵਾ, ਇੰਸਟਾਗ੍ਰਾਮ ਇੱਕ ਹੋਰ ਫੀਚਰ ਨੂੰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਇਸ ਫੀਚਰ ਰਾਹੀਂ ਰੀਲਸ ਫੀਡ 'ਚ ਇੱਕ ਨਵਾਂ ਟੈਬ ਆਉਣ ਜਾ ਰਿਹਾ ਹੈ, ਜਿਸ 'ਚ ਉਹ ਵੀਡੀਓਜ਼ ਦਿਖਾਈ ਦੇਣਗੇ, ਜਿਨ੍ਹਾਂ ਨੂੰ ਤੁਹਾਡੇ ਦੋਸਤਾਂ ਨੇ ਲਾਈਕ ਕੀਤਾ ਹੈ ਜਾਂ ਕੰਮੈਟ ਕੀਤਾ ਹੈ।

ਇਹ ਵੀ ਪੜ੍ਹੋ:-

ABOUT THE AUTHOR

...view details