ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਬੀਤੇ ਕੁਝ ਦਿਨਾਂ ਤੋਂ ਕੰਪਨੀ ਨੇ ਕਈ ਨਵੇਂ ਫੀਚਰਸ ਨੂੰ ਰੋਲਆਊਟ ਕੀਤਾ ਹੈ। ਹੁਣ ਕੰਪਨੀ ਸਟੇਟਸ ਅਪਡੇਟ ਲਈ ਇੱਕ ਨਵਾਂ ਫੀਚਰ ਲੈ ਕੇ ਆਈ ਹੈ। ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਸਟੇਟਸ ਅਪਡੇਟ 'ਚ ਇੱਕ ਮਿੰਟ ਦੇ ਵੀਡੀਓ ਸ਼ੇਅਰ ਕਰ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਕੰਪਨੀ ਸਟੇਟਸ ਅਪਡੇਟ 'ਚ ਸਿਰਫ਼ 30 ਸਕਿੰਟ ਦੇ ਵੀਡੀਓ ਸ਼ੇਅਰ ਕਰਨ ਦਾ ਹੀ ਆਪਸ਼ਨ ਦੇ ਰਹੀ ਸੀ। ਇਸ ਨਵੇਂ ਫੀਚਰ ਬਾਰੇ WABetaInfo ਨੇ ਜਾਣਕਾਰੀ ਸ਼ੇਅਰ ਕੀਤੀ ਹੈ।
ਵਟਸਐਪ ਯੂਜ਼ਰਸ ਲਈ ਆਇਆ ਨਵਾਂ ਫੀਚਰ, ਹੁਣ ਸਟੇਟਸ 'ਚ ਸ਼ੇਅਰ ਕਰ ਸਕੋਗੇ ਲੰਬੇ ਵੀਡੀਓ - WhatsApp Latest News
WhatsApp New Feature: ਵਟਸਐਪ ਯੂਜ਼ਰਸ ਲਈ ਇੱਕ ਨਵਾਂ ਫੀਚਰ ਲੈ ਕੇ ਆਇਆ ਹੈ। ਇਸ ਫੀਚਰ ਦੀ ਮਦਦ ਨਾਲ ਲੋਕ ਸਟੇਟਸ ਅਪਡੇਟ 'ਚ ਇੱਕ ਮਿੰਟ ਦੇ ਵੀਡੀਓ ਸ਼ੇਅਰ ਕਰ ਸਕਣਗੇ।
Published : Mar 19, 2024, 10:47 AM IST
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਵਟਸਐਪ ਦਾ ਨਵਾਂ ਫੀਚਰ:WABetaInfo ਅਨੁਸਾਰ, ਕੰਪਨੀ ਇਸ ਨਵੇਂ ਫੀਚਰ ਨੂੰ ਬੀਟਾ ਯੂਜ਼ਰਸ ਲਈ ਰੋਲਆਊਟ ਕਰ ਰਹੀ ਹੈ। ਜੇਕਰ ਤੁਸੀਂ ਬੀਟਾ ਯੂਜ਼ਰਸ ਹੋ, ਤਾਂ ਇਸ ਅਪਡੇਟ ਨੂੰ ਵਟਸਐਪ ਬੀਟਾ ਫਾਰ ਐਂਡਰਾਈਡ 2.24.76 'ਚ ਚੈੱਕ ਕਰ ਸਕਦੇ ਹੋ। ਕੰਪਨੀ ਨੇ ਇਸ ਫੀਚਰ ਨੂੰ ਅਜੇ ਕੁਝ ਬੀਟਾ ਯੂਜ਼ਰਸ ਲਈ ਜਾਰੀ ਕੀਤਾ ਹੈ। ਇਹ ਫੀਚਰ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਲਿਆਂਦਾ ਗਿਆ ਹੈ। ਯੂਜ਼ਰਸ ਕਾਫ਼ੀ ਸਮੇਂ ਤੋਂ ਸਟੇਟਸ ਅਪਡੇਟ 'ਚ ਲੰਬੇ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਆਪਸ਼ਨ ਦੀ ਮੰਗ ਕਰ ਰਹੇ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਬੀਟਾ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਇਸ ਫੀਚਰ ਦੇ ਸਟੈਬਲ ਵਰਜ਼ਨ ਨੂੰ ਗਲੋਬਲ ਯੂਜ਼ਰਸ ਲਈ ਵੀ ਰੋਲਆਊਟ ਕਰ ਦਿੱਤਾ ਜਾਵੇਗਾ।
ਵਟਸਐਪ ਰਾਹੀ ਭੁਗਤਾਨ ਕਰਨਾ ਹੋਵੇਗਾ ਆਸਾਨ:ਇਸ ਤੋਂ ਇਲਾਵਾ, ਵਟਸਐਪ ਆਪਣੇ ਯੂਜ਼ਰਸ ਲਈ ਇੱਕ ਹੋਰ ਨਵਾਂ ਫੀਚਰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਰਾਹੀ ਵਟਸਐਪ 'ਚ UPI ਭੁਗਤਾਨ ਲਈ QR ਕੋਡ ਸਕੈਨ ਕਰਨ ਦਾ ਆਪਸ਼ਨ ਤੁਹਾਨੂੰ ਚੈਟ ਲਿਸਟ 'ਚ ਹੀ ਨਜ਼ਰ ਆਵੇਗਾ। ਹੁਣ ਤੁਹਾਨੂੰ ਚੈਟ ਲਿਸਟ ਵਾਲੀ ਸਕ੍ਰੀਨ 'ਚ ਸਭ ਤੋਂ ਉੱਪਰ ਕੈਮਰਾ ਆਈਕਨ ਦੇ ਨਾਲ ਨਵਾਂ ਆਈਕਨ ਮਿਲੇਗਾ। ਕੰਪਨੀ ਇਸ ਫੀਚਰ ਨੂੰ ਬੀਟਾ ਫਾਰ ਐਂਡਰਾਈਡ 2.24.7.3 'ਚ ਰੋਲਆਊਟ ਕਰ ਰਹੀ ਹੈ।