ਹੈਦਰਾਬਾਦ: Motorola ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਸਮਾਰਟਫੋਨ ਪੇਸ਼ ਕਰਦਾ ਰਹਿੰਦਾ ਹੈ। ਹੁਣ ਕੰਪਨੀ Motorola Razr 50 ਸਮਾਰਟਫੋਨ ਨੂੰ ਭਾਰਤ 'ਚ ਪੇਸ਼ ਕਰਨ ਜਾ ਰਹੀ ਹੈ। ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ ਤੋਂ ਵੀ ਪਰਦਾ ਹਟਾ ਦਿੱਤਾ ਹੈ। Motorola Razr 50 ਸਮਾਰਟਫੋਨ 9 ਸਤੰਬਰ ਨੂੰ ਭਾਰਤ 'ਚ ਲਿਆਂਦਾ ਜਾ ਰਿਹਾ ਹੈ। ਇਸਦੇ ਲਾਂਚ ਨੂੰ ਲੈ ਕੇ ਕੰਪਨੀ ਨੇ ਟੀਜ਼ਰ ਵੀ ਸ਼ੇਅਰ ਕਰ ਦਿੱਤਾ ਹੈ। ਇਸ ਫੋਨ 'ਚ Gemini AI ਫੀਚਰ ਵੀ ਦਿੱਤਾ ਜਾ ਸਕਦਾ ਹੈ।
Motorola Razr 50 ਦੀ ਖਰੀਦਦਾਰੀ: Motorola Razr 50 ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ, ਇਹ ਫੋਨ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ ਤੋਂ ਵੀ ਖਰੀਦਿਆਂ ਜਾ ਸਕੇਗਾ। ਹਾਲਾਂਕਿ, ਕੰਪਨੀ ਨੇ Motorola Razr 50 ਸਮਾਰਟਫੋਨ ਦੀ ਕੀਮਤ ਦਾ ਅਜੇ ਕੋਈ ਖੁਲਾਸਾ ਨਹੀਂ ਕੀਤਾ ਹੈ।
Motorola Razr 50 ਦੇ ਫੀਚਰਸ:ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 1700nits ਪੀਕ ਬ੍ਰਾਈਟਨੈੱਸ ਦਾ ਸਪੋਰਟ ਮਿਲਣ ਵਾਲਾ ਹੈ। ਇਹ ਫੋਨ ਆਈ ਪ੍ਰੋਟੈਕਸ਼ਨ ਅਤੇ ਗੋਰਿਲਾ ਗਲਾਸ ਵਿਕਟਸ ਪ੍ਰੋਟੈਕਸ਼ਨ ਦੇ ਨਾਲ ਆਵੇਗਾ। Motorola Razr 50 ਸਮਾਰਟਫੋਨ 'ਚ Gemini AI ਤਕਨੀਕ ਵੀ ਮਿਲ ਸਕਦੀ ਹੈ। ਇਸਦੇ ਨਾਲ ਹੀ, Motorola Razr 50 ਸਮਾਰਟਫੋਨ 'ਚ ਡੇਸਕ ਮੋਡ ਵੀ ਉਪਲਬਧ ਕਰਵਾਇਆ ਜਾਵੇਗਾ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਹ ਫੋਨ ਦੋਹਰਾ ਰਿਅਰ ਕੈਮਰਾ ਸੈਟਅੱਪ ਦੇ ਨਾਲ ਆ ਸਕਦਾ ਹੈ। ਇਸ ਫੋਨ 'ਚ ਵੇਗਨ ਲੈਦਰ ਫਿਨਿਸ਼ ਦਿੱਤੀ ਜਾਵੇਗੀ। ਇਸਦੇ ਨਾਲ ਹੀ, ਇਸ ਫੋਨ ਨੂੰ IPX8 ਰੇਟਿੰਗ ਨਾਲ ਪੇਸ਼ ਕੀਤਾ ਜਾਵੇਗਾ, ਜਿਸਦਾ ਮਤਲਬ ਹੈ ਕਿ ਇਹ ਫੋਨ ਪਾਣੀ ਅਤੇ ਧੂੜ ਨਾਲ ਵੀ ਖਰਾਬ ਨਹੀਂ ਹੋਵੇਗਾ। ਕੰਪਨੀ ਮੁਤਾਬਕ, ਇਸ ਸਮਾਰਟਫੋਨ ਦੇ 400,000 ਤੋਂ ਜ਼ਿਆਦਾ ਫੋਲਡ ਟੈਸਟ ਕੀਤੇ ਜਾ ਚੁੱਕੇ ਹਨ। ਅਜੇ ਕੰਪਨੀ ਇਸ ਸਮਾਰਟਫੋਨ ਦੇ ਫੀਚਰਸ ਬਾਰੇ ਹੌਲੀ-ਹੌਲੀ ਖੁਲਾਸੇ ਕਰ ਰਹੀ ਹੈ।
ਇਹ ਵੀ ਪੜ੍ਹੋ:-