ETV Bharat / technology

ਇਸ ਦੇਸ਼ ਦੇ ਲੋਕ ਹੁਣ ਫਿਰ ਚਲਾ ਸਕਣਗੇ ਵਟਸਐਪ, ਜਾਣੋ ਇਸ ਜਗ੍ਹਾਂ ਕਿਉਂ ਲਗਾਈ ਗਈ ਸੀ ਐਪ 'ਤੇ ਪਾਬੰਦੀ? - WHATSAPP BAN IN IRAN

ਈਰਾਨ ਨੇ ਵਟਸਐਪ ਅਤੇ ਗੂਗਲ ਪਲੇ ਸਟੋਰ ਤੋਂ ਪਾਬੰਦੀ ਹਟਾ ਦਿੱਤੀ ਹੈ।

WHATSAPP BAN IN IRAN
WHATSAPP BAN IN IRAN (Getty Images)
author img

By ETV Bharat Tech Team

Published : 17 hours ago

Updated : 10 hours ago

ਹੈਦਰਾਬਾਦ: ਈਰਾਨ ਦੀ ਸਰਕਾਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਵਟਸਐਪ ਅਤੇ ਗੂਗਲ ਪਲੇ ਸਟੋਰ 'ਤੇ ਲਗਾਈ ਗਈ ਦੋ ਸਾਲਾਂ ਦੀ ਪਾਬੰਦੀ ਹਟਾ ਦਿੱਤੀ ਗਈ ਹੈ। ਈਰਾਨ ਸਰਕਾਰ ਦਾ ਇਹ ਕਦਮ ਉਨ੍ਹਾਂ ਦੇ ਦੇਸ਼ 'ਚ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੀ ਵਰਤੋਂ 'ਤੇ ਲੱਗੀਆਂ ਕਈ ਪਾਬੰਦੀਆਂ ਨੂੰ ਹਟਾਉਣ ਦੀ ਦਿਸ਼ਾ 'ਚ ਅਹਿਮ ਕਦਮ ਹੈ।

ਅਧਿਕਾਰਤ ਇਸਲਾਮਿਕ ਰੀਪਬਲਿਕ ਨਿਊਜ਼ ਏਜੰਸੀ (IRNA) ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਅਤੇ ਦੇਸ਼ ਦੇ ਕਈ ਹੋਰ ਉੱਚ ਸਰਕਾਰੀ ਅਧਿਕਾਰੀਆਂ ਨੇ ਇੱਕ ਮੀਟਿੰਗ ਕੀਤੀ ਜਿਸ ਵਿੱਚ ਵਟਸਐਪ ਅਤੇ ਗੂਗਲ ਪਲੇ ਸਟੋਰ ਤੋਂ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਗਿਆ।

ਈਰਾਨ 'ਚ ਵਟਸਐਪ ਅਤੇ ਗੂਗਲ ਪਲੇ ਸਟੋਰ 'ਤੇ ਪਾਬੰਦੀ ਹਟਾਈ

ਈਰਾਨ ਦੇ ਸੂਚਨਾ ਅਤੇ ਸੰਚਾਰ ਮੰਤਰੀ ਸੱਤਾਰ ਹਾਸ਼ਮੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਫੈਸਲਾ ਦੇਸ਼ ਵਿੱਚ ਇੰਟਰਨੈੱਟ ਦੀ ਲੋੜ ਨੂੰ ਸਮਝਣ ਲਈ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਮਿਲ ਕੇ ਕੰਮ ਕਰਨ ਦਾ ਨਤੀਜਾ ਹੈ। ਸੱਤਾਰ ਹਾਸ਼ਮੀ ਨੇ 'ਐਕਸ' 'ਤੇ ਆਪਣੀ ਪੋਸਟ ਵਿੱਚ ਲਿਖਿਆ ਕਿ ਇਹ ਹੋਰ ਪਾਬੰਦੀਆਂ ਹਟਾਉਣ ਦੀ ਦਿਸ਼ਾ ਵਿੱਚ ਪਹਿਲਾ ਕਦਮ ਹੈ। ਇਸ ਨਾਲ ਭਵਿੱਖ 'ਚ ਇੰਟਰਨੈੱਟ ਦੀ ਸਹੂਲਤ 'ਚ ਰਾਹਤ ਮਿਲਣ ਦੀ ਉਮੀਦ ਹੈ।

ਈਰਾਨ ਸਰਕਾਰ ਵੱਲੋਂ ਵਟਸਐਪ ਅਤੇ ਗੂਗਲ ਪਲੇ ਸਟੋਰ 'ਤੇ ਪਾਬੰਦੀ ਹਟਾਉਣ ਤੋਂ ਬਾਅਦ ਉੱਥੇ ਦੇ ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਉਪਭੋਗਤਾਵਾਂ ਦੇ ਅਨੁਸਾਰ, ਉਨ੍ਹਾਂ ਨੂੰ ਦੁਬਾਰਾ ਇਨ੍ਹਾਂ ਪਲੇਟਫਾਰਮਾਂ ਤੱਕ ਪਹੁੰਚ ਮਿਲੀ ਹੈ ਪਰ ਉਹ ਅਜੇ ਤੱਕ ਆਪਣੇ ਸਾਰੇ ਫੰਕਸ਼ਨਾਂ ਦੀ ਪੂਰੀ ਤਰ੍ਹਾਂ ਵਰਤੋਂ ਕਰਨ ਦੇ ਯੋਗ ਨਹੀਂ ਹਨ ਅਤੇ ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਈਰਾਨ 'ਚ ਵਟਸਐਪ ਅਤੇ ਗੂਗਲ ਪਲੇ ਸਟੋਰ 'ਤੇ ਪਾਬੰਦੀ ਹਟਾਉਣ ਦਾ ਇਹ ਕਦਮ ਨਵੇਂ ਰਾਸ਼ਟਰਪਤੀ ਪੇਜੇਸ਼ਕੀਅਨ ਦੇ ਚੋਣ ਵਾਅਦਿਆਂ 'ਚੋਂ ਇਕ ਹੈ। ਰਾਸ਼ਟਰਪਤੀ ਚੋਣਾਂ ਦੌਰਾਨ ਉਨ੍ਹਾਂ ਨੇ ਆਪਣੇ ਵਾਅਦਿਆਂ ਦੀ ਸੂਚੀ ਵਿੱਚ ਡਿਜੀਟਲ ਆਜ਼ਾਦੀ ਨੂੰ ਵੀ ਰੱਖਿਆ ਸੀ। ਉਨ੍ਹਾਂ ਕਿਹਾ ਸੀ ਕਿ ਉਹ ਈਰਾਨ ਵਿੱਚ ਡਿਜੀਟਲ ਆਜ਼ਾਦੀ ਨੂੰ ਵਧਾਵਾ ਦੇਣਗੇ। ਹੁਣ ਉਨ੍ਹਾਂ ਨੇ ਦੇਸ਼ ਵਿੱਚ ਵਟਸਐਪ ਅਤੇ ਗੂਗਲ ਪਲੇ ਸਟੋਰ ਦੀਆਂ ਸੇਵਾਵਾਂ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ ਅਤੇ ਈਰਾਨੀ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਉਹ ਸਥਾਨਕ ਪਲੇਟਫਾਰਮਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਵਿਦੇਸ਼ੀ ਸੇਵਾਵਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨਗੇ। ਅਜਿਹੇ 'ਚ ਹੁਣ ਲੱਗ ਰਿਹਾ ਹੈ ਕਿ ਦੇਸ਼ 'ਚ ਲੋਕਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਈਰਾਨ ਸਰਕਾਰ ਡਿਜੀਟਲ ਸਥਿਤੀਆਂ 'ਚ ਸੁਧਾਰ ਦੇ ਨਾਲ-ਨਾਲ ਉਨ੍ਹਾਂ ਨੂੰ ਗਲੋਬਲ ਸੰਚਾਰ ਸਾਧਨਾਂ ਤੱਕ ਵੀ ਪਹੁੰਚ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।

ਕਿਉ ਲਗਾਈ ਗਈ ਸੀ ਪਾਬੰਧੀ?

2022 ਵਿੱਚ ਈਰਾਨ ਵਿੱਚ ਵਟਸਐਪ ਅਤੇ ਗੂਗਲ ਪਲੇ ਸਟੋਰ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿੱਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਸਨ। ਮਾਹਸਾ ਅਮੀਨੀ ਨੂੰ ਈਰਾਨ ਦੀ ਨੈਤਿਕਤਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਕਿਉਂਕਿ ਉਹ ਕਥਿਤ ਤੌਰ 'ਤੇ ਈਰਾਨ ਦੇ ਸਖਤ ਡਰੈੱਸ ਕੋਡ ਕਾਨੂੰਨ ਦੀ ਉਲੰਘਣਾ ਕਰ ਰਹੀ ਸੀ। ਉਸ ਦੀ ਮੌਤ ਤੋਂ ਬਾਅਦ ਈਰਾਨ ਵਿੱਚ ਔਰਤਾਂ ਦੇ ਅਧਿਕਾਰਾਂ ਅਤੇ ਸਰਕਾਰੀ ਨੀਤੀਆਂ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਹੋਏ, ਜੋ ਜਲਦੀ ਹੀ ਇੱਕ ਜਨ ਅੰਦੋਲਨ ਵਿੱਚ ਬਦਲ ਗਿਆ। ਸਰਕਾਰ ਨੇ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ, ਸੂਚਨਾ ਦੇ ਪ੍ਰਵਾਹ ਨੂੰ ਸੀਮਤ ਕਰਨ ਅਤੇ ਨਾਗਰਿਕਾਂ ਵਿਚਕਾਰ ਸੰਪਰਕ ਨੂੰ ਕੰਟਰੋਲ ਕਰਨ ਲਈ ਕਈ ਸਖ਼ਤ ਕਦਮ ਚੁੱਕੇ ਹਨ, ਜਿਸ ਵਿੱਚ ਇੰਟਰਨੈੱਟ ਸੇਵਾਵਾਂ ਨੂੰ ਸੀਮਤ ਕਰਨਾ, ਵਟਸਐਪ ਅਤੇ ਗੂਗਲ ਪਲੇ ਸਟੋਰ ਵਰਗੇ ਕਈ ਵੱਡੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਾਬੰਦੀ ਲਗਾਉਣਾ ਸ਼ਾਮਲ ਸੀ।

ਇੰਟਰਨੈੱਟ ਸੈਂਸਰਸ਼ਿਪ ਦਾ ਇਤਿਹਾਸ

ਈਰਾਨ ਵਿੱਚ ਇੰਟਰਨੈੱਟ ਸੈਂਸਰਸ਼ਿਪ ਦਾ ਇਤਿਹਾਸ ਕਾਫੀ ਪੁਰਾਣਾ ਹੈ। ਵਟਸਐਪ ਤੋਂ ਪਹਿਲਾਂ ਫੇਸਬੁੱਕ, ਟਵਿੱਟਰ ਅਤੇ ਯੂਟਿਊਬ ਵਰਗੇ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ 2009 'ਚ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ, ਈਰਾਨ ਦੇ ਲੋਕ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਨ ਲਈ ਅਕਸਰ ਵਰਚੁਅਲ ਪ੍ਰਾਈਵੇਟ ਨੈੱਟਵਰਕ ਯਾਨੀ VPN ਦੀ ਵਰਤੋਂ ਕਰਦੇ ਹਨ। ਅਜਿਹੇ 'ਚ ਈਰਾਨ ਦੇ ਨਵੇਂ ਰਾਸ਼ਟਰਪਤੀ ਵਲੋਂ ਸੋਸ਼ਲ ਮੀਡੀਆ 'ਤੇ ਪਾਬੰਦੀਆਂ ਨੂੰ ਘਟਾਉਣ ਜਾਂ ਹਟਾਉਣ ਦੀ ਕੀਤੀ ਗਈ ਪਹਿਲ ਨੂੰ ਈਰਾਨ ਦੇ ਲੋਕ ਪਸੰਦ ਕਰ ਸਕਦੇ ਹਨ।

ਇਹ ਵੀ ਪੜ੍ਹੋ:-

Last Updated : 10 hours ago
ETV Bharat Logo

Copyright © 2024 Ushodaya Enterprises Pvt. Ltd., All Rights Reserved.