ਹੈਦਰਾਬਾਦ: Motorola ਆਪਣੇ ਭਾਰਤੀ ਗ੍ਰਾਹਕਾਂ ਲਈ Moto g64 5G ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਹ ਫੋਨ ਅੱਜ ਲਾਂਚ ਕੀਤਾ ਜਾ ਰਿਹਾ ਹੈ। ਇਸ ਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। Moto g64 5G ਸਮਾਰਟਫੋਨ ਦੇ ਫੀਚਰਸ ਨੂੰ ਲੈ ਕੇ ਕੰਪਨੀ ਲਾਂਚ ਤੋਂ ਪਹਿਲਾ ਹੀ ਜਾਣਕਾਰੀ ਦੇ ਚੁੱਕੀ ਹੈ।
Moto g64 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.5 ਇੰਚ ਦੀ LCD ਪੈਨਲ ਡਿਸਪਲੇ ਮਿਲ ਸਕਦੀ ਹੈ, ਜੋ ਕਿ ਫੁੱਲ HD+resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਹ ਡਿਸਪਲੇ ਕਾਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨ ਦੇ ਨਾਲ ਆਉਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 7025 ਚਿਪਸੈੱਟ ਮਿਲ ਸਕਦੀ ਹੈ। Moto g64 5G ਸਮਾਰਟਫੋਨ ਨੂੰ ਸਲਿਮ, ਸਲੀਕ, ਸਟਾਈਲਿਸ਼, ਪ੍ਰੀਮੀਅਮ ਅਤੇ ਰੰਗੀਨ ਡਿਜ਼ਾਈਨ ਦੇ ਨਾਲ ਲਿਆਂਦਾ ਜਾ ਰਿਹਾ ਹੈ। ਇਸ ਫੋਨ ਨੂੰ 12GB+256GB ਅਤੇ 8GB+128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾਵੇਗਾ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਦੇ ਨਾਲ 50MP ਪ੍ਰਾਈਮਰੀ ਕੈਮਰਾ, ਮੈਕਰੋ ਵਿਜ਼ਨ ਅਤੇ ਡੈਪਥ ਕੈਮਰੇ ਦੇ ਲਈ 8MP ਅਲਟ੍ਰਾ ਵਾਈਡ ਐਂਗਲ ਲੈਂਸ ਮਿਲ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 6,000mAh ਦੀ ਬੈਟਰੀ ਮਿਲੇਗੀ, ਜੋ ਕਿ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
- Motorola Edge 50 Pro ਸਮਾਰਟਫੋਨ ਦੀ ਅੱਜ ਸੇਲ, ਮਿਲਣਗੇ ਸ਼ਾਨਦਾਰ ਆਫ਼ਰਸ - Motorola Edge 50 Pro Sale
- Realme P ਸੀਰੀਜ਼ ਦੇ ਨਾਲ ਇਹ ਦੋ ਸ਼ਾਨਦਾਰ ਡਿਵਾਈਸਾਂ ਹੋਈਆਂ ਲਾਂਚ, ਸੇਲ ਇਸ ਦਿਨ ਹੋਵੇਗੀ ਸ਼ੁਰੂ - Realme Pad 2 and Realme Buds T110
- Vivo T3x 5G ਸਮਾਰਟਫੋਨ ਲਾਂਚ ਹੋਣ 'ਚ ਸਿਰਫ਼ 2 ਦਿਨ ਬਾਕੀ, ਮਿਲਣਗੇ ਸ਼ਾਨਦਾਰ ਫੀਚਰਸ - Vivo T3x 5G Launch Date