ਹੈਦਰਾਬਾਦ: ਮੈਟਾ AI ਦਾ ਇਸਤੇਮਾਲ ਹੁਣ ਯੂਜ਼ਰਸ ਹਿੰਦੀ ਭਾਸ਼ਾ 'ਚ ਵੀ ਕਰ ਸਕਦੇ ਹਨ। ਹਿੰਦੀ ਤੋਂ ਇਲਾਵਾ ਮੈਟਾ AI ਨੂੰ ਹੋਰ ਛੇ ਭਾਸ਼ਾਵਾਂ ਦਾ ਸਪੋਰਟ ਦਿੱਤਾ ਗਿਆ ਹੈ। ਦੱਸ ਦਈਏ ਕਿ AI ਦਾ ਇਸਤੇਮਾਲ ਵਟਸਐਪ, ਮੈਸੇਂਜਰ ਅਤੇ ਫੇਸਬੁੱਕ 'ਚ ਕੀਤਾ ਜਾਂਦਾ ਹੈ। ਵਟਸਐਪ ਖੋਲ੍ਹਣ ਦੇ ਨਾਲ ਹੀ ਯੂਜ਼ਰਸ ਨੂੰ AI ਦਾ ਆਪਸ਼ਨ ਨਜ਼ਰ ਆਉਦਾ ਹੈ। ਮੈਟਾ AI ਦੇ ਚੈਟ ਪੇਜ 'ਤੇ ਜਾ ਕੇ ਯੂਜ਼ਰਸ ਕਿਸੇ ਵੀ ਤਰ੍ਹਾਂ ਦਾ ਸਵਾਲ ਪੁੱਛ ਸਕਦੇ ਹਨ।
ਇਨ੍ਹਾਂ ਪਲੇਟਫਾਰਮਾਂ ਨੂੰ ਮਿਲਿਆ 7 ਭਾਸ਼ਾਵਾਂ ਦਾ ਸਪੋਰਟ:ਮੈਟਾ AI ਦਾ ਇਸਤੇਮਾਲ ਵਟਸਐਪ, ਇੰਸਟਾਗ੍ਰਾਮ, ਮੈਸੇਂਜਰ ਅਤੇ ਫੇਸਬੁੱਕ 'ਤੇ ਕੀਤਾ ਜਾਂਦਾ ਹੈ। ਪਹਿਲਾ ਯੂਜ਼ਰਸ AI ਤੋਂ ਸਿਰਫ਼ ਅੰਗ੍ਰੇਜ਼ੀ ਭਾਸ਼ਾ 'ਚ ਹੀ ਸਵਾਲ ਪੁੱਛ ਸਕਦੇ ਸੀ, ਪਰ ਹੁਣ ਇਨ੍ਹਾਂ ਪਲੇਟਫਾਰਮਾਂ 'ਤੇ ਤੁਸੀਂ ਮੈਟਾ AI ਨਾਲ ਨਵੀਆਂ ਭਾਸ਼ਾਵਾਂ 'ਚ ਗੱਲ੍ਹ ਕਰ ਸਕਦੇ ਹੋ। ਹੁਣ ਮੈਟਾ AI ਨਾਲ ਹਿੰਦੀ, ਹਿੰਦੀ-ਰੋਮਨਾਈਜ਼ਡ ਲਿਪੀ, ਫਰੈਂਚ, ਜਰਮਨ, ਇਤਾਲਵੀ, ਪੁਰਤਗਾਲੀ ਅਤੇ ਸਪੈਨਿਸ਼ ਭਾਸ਼ਾਵਾਂ 'ਚ ਵੀ ਗੱਲ੍ਹ ਕੀਤੀ ਜਾ ਸਕਦੀ ਹੈ। ਇੰਨਾ ਹੀ ਨਹੀਂ, ਜਲਦ ਹੀ ਯੂਜ਼ਰਸ ਨੂੰ ਕੁਝ ਹੋਰ ਭਾਸ਼ਾਵਾਂ ਦਾ ਵੀ ਸਪੋਰਟ ਮਿਲ ਸਕਦਾ ਹੈ।