ਹੈਦਰਾਬਾਦ: Redmi ਨੇ ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ Redmi 13 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ ਖਰੀਦ ਸਕੋਗੇ। ਦੱਸ ਦਈਏ ਕਿ ਕੰਪਨੀ ਕਾਫ਼ੀ ਸਮੇਂ ਤੋਂ ਇਸ ਫੋਨ ਨੂੰ ਟੀਜ਼ ਕਰ ਰਹੀ ਸੀ, ਜਿਸ ਤੋਂ ਬਾਅਦ ਲਗਾਤਾਰ ਗ੍ਰਾਹਕ ਇਸ ਫੋਨ ਦਾ ਇੰਤਜ਼ਾਰ ਕਰ ਰਹੇ ਸੀ। ਹੁਣ ਲੋਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। Redmi 13 5G ਸਮਾਰਟਫੋਨ ਨੂੰ ਸ਼ਾਨਦਾਰ ਫੀਚਰਸ ਦੇ ਨਾਲ ਲਿਆਂਦਾ ਗਿਆ ਹੈ ਅਤੇ ਕੀਮਤ ਵੀ ਤੁਹਾਡੇ ਬਜਟ 'ਚ ਹੈ।
Redmi 13 5G ਸਮਾਰਟਫੋਨ ਦਾ ਲਾਂਚ ਇਵੈਂਟ ਹੋਇਆ ਸ਼ੁਰੂ, ਕੀਮਤ ਬਾਰੇ ਜਾਣ ਕੇ ਤੁਹਾਡਾ ਮਨ ਹੋ ਜਾਵੇਗਾ ਖੁਸ਼ - Redmi 13 5G India Launch - REDMI 13 5G INDIA LAUNCH
Redmi 13 5G India Launch: Redmi ਨੇ ਆਪਣੇ ਗ੍ਰਾਹਕਾਂ ਲਈ Redmi 13 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਭਾਰਤ 'ਚ ਲਿਆਂਦਾ ਗਿਆ ਹੈ।
Published : Jul 9, 2024, 12:10 PM IST
|Updated : Jul 9, 2024, 1:42 PM IST
Redmi 13 5G ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Redmi 13 5G ਸਮਾਰਟਫੋਨ ਦੇ 6GB + 128GB ਵੇਰੀਐਂਟ ਦੀ ਕੀਮਤ 13,999 ਰੁਪਏ ਅਤੇ 8GB + 128GB ਮਾਡਲ ਦੀ ਕੀਮਤ 15,499 ਰੁਪਏ ਰੱਖੀ ਗਈ ਹੈ। Redmi 13 5G ਸਮਾਰਟਫੋਨ 12 ਜੁਲਾਈ ਤੋਂ ਵੱਖ-ਵੱਖ ਚੈਨਲਾਂ 'ਤੇ ਉਪਲਬਧ ਹੋਵੇਗਾ। ਇਸ ਦਿਨ ਤੁਸੀਂ ਆਫ਼ਰਸ ਤੋਂ ਬਾਅਦ Redmi 13 5G ਨੂੰ 12,999 ਰੁਪਏ ਦੇ ਨਾਲ ਖਰੀਦਣ ਦਾ ਮੌਕਾ ਪਾ ਸਕੋਗੇ।
Redmi 13 5G ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਹ ਡਿਸਪਲੇ ਕਾਰਨਿੰਗ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਦੇ ਨਾਲ ਆਉਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 4 ਜੇਨ 2 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਇਸ 'ਚ ਦੋ ਕੈਮਰਾ ਸੈਟਅੱਪ ਦਿੱਤੇ ਗਏ ਹਨ, ਜਿਸ 'ਚ 108MP ਦਾ ਪ੍ਰਾਈਮਰੀ ਕੈਮਰਾ ਅਤੇ 2MP ਦਾ ਸੈਕੰਡਰੀ ਕੈਮਰਾ ਸ਼ਾਮਲ ਹੈ ਅਤੇ ਬੈਕ ਪੈਨਲ ਦੇ ਉੱਪਰ ਇੱਕ ਰਿੰਗ ਲਾਈਟ ਲੱਗੀ ਹੋਈ ਹੈ। ਸੈਲਫ਼ੀ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,030mAh ਦੀ ਬੈਟਰੀ ਮਿਲਦੀ ਹੈ, ਜੋ ਕਿ 33ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।