ਪੰਜਾਬ

punjab

ETV Bharat / technology

ਅੰਗ੍ਰੇਜ਼ੀ ਬੋਲਣ 'ਚ ਆਉਦੀ ਹੈ ਮੁਸ਼ਕਿਲ, ਤਾਂ ਗੂਗਲ ਦਾ ਇਹ ਨਵਾਂ AI ਟੂਲ ਕਰੇਗਾ ਤੁਹਾਡੀ ਮਦਦ, ਇੱਥੇ ਦੇਖੋ ਕਿਵੇਂ ਕਰਨਾ ਹੈ ਇਸਤੇਮਾਲ - Speaking Practice feature - SPEAKING PRACTICE FEATURE

Speaking Practice Feature: ਗੂਗਲ ਆਪਣੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਅੰਗ੍ਰੇਜ਼ੀ 'ਚ ਸੁਧਾਰ ਕਰਨ ਵਿੱਚ ਤੁਹਾਨੂੰ ਮਦਦ ਮਿਲੇਗੀ। ਫਿਲਹਾਲ, ਇਸ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ।

Speaking Practice Feature
Speaking Practice Feature (Getty Images)

By ETV Bharat Tech Team

Published : May 2, 2024, 8:11 PM IST

ਹੈਦਰਾਬਾਦ: AI ਕਾਫ਼ੀ ਕੰਪਨੀਆਂ ਲਈ ਮਦਦਗਾਰ ਸਾਬਿਤ ਹੋ ਰਿਹਾ ਹੈ। ਹੁਣ ਗੂਗਲ ਵੀ ਨਵੇਂ AI ਟੂਲ ਨੂੰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਨਾਲ ਤੁਹਾਨੂੰ ਅੰਗ੍ਰੇਜ਼ੀ ਸਿੱਖਣ 'ਚ ਮਦਦ ਮਿਲੇਗੀ। ਗੂਗਲ ਆਪਣੇ ਸਰਚ ਪਲੇਟਫਾਰਮ 'ਚ AI ਆਧਾਰਿਤ ਫੀਚਰ ਸਪੀਕਿੰਗ ਪ੍ਰੈਕਟਿਸ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਫੀਚਰ ਤੁਹਾਨੂੰ ਅੰਗ੍ਰੇਜ਼ੀ ਸਿੱਖਣ 'ਚ ਮਦਦ ਕਰੇਗਾ।

ਸਪੀਕਿੰਗ ਪ੍ਰੈਕਟਿਸ ਫੀਚਰ ਕੀ ਹੈ?: ਗੂਗਲ ਨੇ ਆਪਣੇ ਸਰਚ ਪਲੇਟਫਾਰਮ 'ਤੇ ਸਪੀਕਿੰਗ ਪ੍ਰੈਕਟਿਸ ਨਾਮ ਦੀ ਇੱਕ AI ਸੁਵਿਧਾ ਸ਼ੁਰੂ ਕੀਤੀ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਅੰਗ੍ਰੇਜ਼ੀ 'ਚ ਸੁਧਾਰ ਕਰ ਸਕਣਗੇ। ਫਿਲਹਾਲ, ਇਸ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ।

ਇਨ੍ਹਾਂ ਦੇਸ਼ਾਂ 'ਚ ਉਪਲਬਧ ਸਪੀਕਿੰਗ ਪ੍ਰੈਕਟਿਸ ਫੀਚਰ: ਸਪੀਕਿੰਗ ਪ੍ਰੈਕਟਿਸ ਫੀਚਰ ਵਰਤਮਾਨ ਸਮੇਂ 'ਚ ਅਰਜਨਟੀਨਾ, ਕੋਲੰਬੀਆ, ਭਾਰਤ, ਇੰਡੋਨੇਸ਼ੀਆ, ਮੈਕਸੀਕੋ ਅਤੇ ਵੈਨੇਜ਼ੁਏਲਾ ਸਮੇਤ ਕਈ ਦੇਸ਼ਾਂ ਵਿੱਚ ਉਪਲਬਧ ਹੈ।

ਸਪੀਕਿੰਗ ਪ੍ਰੈਕਟਿਸ ਫੀਚਰ ਦੀ ਵਰਤੋ: ਸਪੀਕਿੰਗ ਪ੍ਰੈਕਟਿਸ ਫੀਚਰ ਦੀ ਵਰਤੋ ਕਰਨ ਲਈ ਤੁਹਾਨੂੰ ਸਰਚ ਲੈਬ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਹੋਵੇਗਾ। ਜਦੋ ਤੁਸੀਂ ਇਸ 'ਚ ਸ਼ਾਮਲ ਹੋ ਗਏ, ਤਾਂ ਗੂਗਲ ਸਰਚ 'ਚ ਏਕੀਕ੍ਰਿਤ ਹੋ ਜਾਂਦਾ ਹੈ, ਜਿਸ ਨਾਲ ਯੂਜ਼ਰਸ ਨੂੰ ਵਧੇਰੇ ਇੰਟਰਐਕਟਿਵ ਅਨੁਭਵ ਮਿਲਦਾ ਹੈ। ਜੇਕਰ ਭਾਰਤੀ ਯੂਜ਼ਰਸ ਇਸ ਫੀਚਰ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ, ਤਾਂ ਤੁਹਾਨੂੰ ਗੂਗਲ ਸਰਚ ਲੈਬ ਲਈ ਸਾਈਨ ਅੱਪ ਕਰਨਾ ਹੋਵੇਗਾ। ਇਸ ਤੋਂ ਬਾਅਦ ਸਪੀਕਿੰਗ ਪ੍ਰੈਕਟਿਸ ਫੀਚਰ ਨੂੰ ਐਕਟਿਵ ਕਰ ਸਕਦੇ ਹੋ। ਫਿਰ ਯੂਜ਼ਰਸ ਐਕਟਿਵ ਸਰਚ ਲੈਬ ਪ੍ਰਯੋਗਾਂ ਦੇ ਵਿਚਕਾਰ ਲਿਸਟਡ ਸੁਵਿਧਾ ਦੇਖ ਸਕਦੇ ਹਨ। ਇਹ ਫੀਚਰ ਯੂਜ਼ਰਸ ਨੂੰ ਇੱਕ ਸੈਂਪਲ ਇੰਟਰੈਕਸ਼ਨ ਦੀ ਜਾਂਚ ਕਰਨ ਦੀ ਵੀ ਆਗਿਆ ਦਿੰਦਾ ਹੈ ਕਿ ਇਹ ਕਿਵੇਂ ਕੰਮ ਕਰਦਾ ਹੈ।

ਗੂਗਲ ਦਾ ਏਆਈ ਸਿਸਟਮ ਯੂਜ਼ਰਸ ਦੇ ਭਾਸ਼ਣ ਨੂੰ ਸੁਣਦਾ ਹੈ, ਇਸਦੀ ਵਿਆਖਿਆ ਕਰਦਾ ਹੈ ਅਤੇ ਫਿਰ ਜਵਾਬ ਦਿੰਦਾ ਹੈ। ਇਹ ਇੰਟਰਐਕਟਿਵ ਐਕਸਚੇਂਜ ਯੂਜ਼ਰਸ ਨੂੰ ਅੰਗ੍ਰੇਜ਼ੀ ਦਾ ਅਭਿਆਸ ਕਰਨ ਦੀ ਇਜਾਜ਼ਤ ਦਿੰਦਾ ਹੈ, ਜੋ ਨਵੇਂ ਸ਼ਬਦਾਂ ਦੀ ਵਰਤੋਂ ਕਰਨ ਅਤੇ ਅੰਗ੍ਰੇਜ਼ੀ ਨੂੰ ਬਿਹਤਰ ਬਣਾਉਣ ਲਈ ਇੱਕ ਦਿਲਚਸਪ ਤਰੀਕਾ ਹੈ।

ABOUT THE AUTHOR

...view details