ਹੈਦਰਾਬਾਦ: ਸੈਮਸੰਗ ਆਪਣੀ ਅਗਲੀ ਫਲੈਗਸ਼ਿਪ ਸੀਰੀਜ਼ ਲਾਂਚ ਕਰਨ ਵਾਲਾ ਹੈ, ਜਿਸ ਦਾ ਨਾਂ ਸੈਮਸੰਗ ਗਲੈਕਸੀ ਐੱਸ25 ਸੀਰੀਜ਼ ਹੋਵੇਗਾ। ਇਸ ਸੀਰੀਜ਼ ਦੇ ਤਹਿਤ ਕੰਪਨੀ 3 ਜਾਂ 4 ਸਮਾਰਟਫੋਨ ਲਾਂਚ ਕਰੇਗੀ। ਇਨ੍ਹਾਂ ਵਿੱਚੋਂ ਤਿੰਨ ਫ਼ੋਨਾਂ ਦੇ ਨਾਮ ਸਾਹਮਣੇ ਆ ਗਏ ਹਨ, ਜੋ ਕਿ Samsung Galaxy S25, Samsung Galaxy S25+ ਅਤੇ Samsung Galaxy S25 Ultra ਹੋਣਗੇ। ਇਨ੍ਹਾਂ ਤੋਂ ਇਲਾਵਾ ਸੈਮਸੰਗ ਆਪਣੀ ਸੀਰੀਜ਼ 'ਚ ਇੱਕ ਨਵਾਂ ਫੋਨ ਵੀ ਲਾਂਚ ਕਰ ਸਕਦੀ ਹੈ, ਜਿਸ ਦਾ ਨਾਂ Samsung Galaxy S25 Slim ਹੋਵੇਗਾ। ਹਾਲਾਂਕਿ, ਕੰਪਨੀ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਹੈ।
Samsung Galaxy Unpacked Event ਕਦੋਂ ਹੋਵੇਗਾ?
ਸੈਮਸੰਗ ਇਨ੍ਹਾਂ ਸਾਰੇ ਫੋਨਾਂ ਨੂੰ ਲਾਂਚ ਕਰਨ ਲਈ ਇੱਕ ਈਵੈਂਟ ਆਯੋਜਿਤ ਕਰਨ ਜਾ ਰਿਹਾ ਹੈ, ਜਿਸ ਦਾ ਨਾਂ Samsung Galaxy Unpacked Event ਹੋਵੇਗਾ। ਇਹ ਇਵੈਂਟ ਅਮਰੀਕਾ ਵਿੱਚ 22 ਜਨਵਰੀ ਨੂੰ ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਕਰਵਾਇਆ ਜਾਵੇਗਾ। ਇਸ ਸੀਰੀਜ਼ ਦੇ ਲਾਂਚ ਹੋਣ ਤੋਂ ਪਹਿਲਾਂ ਕਈ ਲੀਕ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਦੇ ਜ਼ਰੀਏ ਫੋਨ ਦੇ ਕਈ ਫੀਚਰਸ ਦਾ ਖੁਲਾਸਾ ਹੋਇਆ ਹੈ ਪਰ ਟਿਪਸਟਰ ਐਵਨ ਬਲੈਸ਼ ਨੇ ਸਬਸਟੈਕ ਦੇ ਜ਼ਰੀਏ ਗਲੈਕਸੀ ਐੱਸ25 ਸੀਰੀਜ਼ ਦੇ ਪਹਿਲੇ ਆਫੀਸ਼ੀਅਲ ਰੈਂਡਰ ਨੂੰ ਲੀਕ ਕਰ ਦਿੱਤਾ ਹੈ।
ਟਿਪਸਟਰ ਨੇ ਰੈਂਡਰ ਕੀਤੇ ਲੀਕ
ਟਿਪਸਟਰ ਦੁਆਰਾ ਲੀਕ ਕੀਤੀਆਂ ਗਈਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਸੈਮਸੰਗ ਗਲੈਕਸੀ ਐੱਸ25 ਅਤੇ ਗਲੈਕਸੀ ਐੱਸ25 ਪਲੱਸ ਦਾ ਡਿਜ਼ਾਈਨ ਇਸ ਦੇ ਪਿਛਲੇ ਸਾਲ ਦੇ ਮਾਡਲਾਂ ਵਰਗਾ ਹੀ ਹੋਵੇਗਾ। ਇਨ੍ਹਾਂ ਦੋਵਾਂ ਫੋਨਾਂ ਦੇ ਪਿਛਲੇ ਪਾਸੇ ਇੱਕੋ ਜਿਹੇ ਵੱਖਰੇ ਕੈਮਰਾ ਰਿੰਗ ਵਾਲੇ ਕੈਮਰਾ ਮੋਡਿਊਲ ਦਿੱਤੇ ਜਾਣਗੇ। ਇਸਦੇ ਨਾਲ ਹੀ, ਇਨ੍ਹਾਂ ਦੋਨਾਂ ਫੋਨਾਂ ਦੇ ਫਰੰਟ ਹਿੱਸੇ ਵਿੱਚ ਫਰੰਟ ਕੈਮਰੇ ਲਈ ਇੱਕੋ ਜਿਹਾ ਹੋਲ-ਪੰਚ ਕੱਟਆਊਟ ਹੋ ਸਕਦਾ ਹੈ, ਜਿਵੇਂ ਕਿ ਪਿਛਲੇ ਸਾਲ ਲਾਂਚ ਕੀਤੇ ਗਏ ਗਲੈਕਸੀ S ਸੀਰੀਜ਼ ਦੇ ਦੋ ਮਾਡਲਾਂ ਵਿੱਚ ਦੇਖਿਆ ਗਿਆ ਸੀ।
ਹਾਲਾਂਕਿ, ਜੇਕਰ ਰਿਪੋਰਟਾਂ ਦੀ ਮੰਨੀਏ ਤਾਂ Galaxy S25 Ultra ਦਾ ਡਿਜ਼ਾਈਨ ਗੋਲ ਕੋਨੇ ਦੇ ਨਾਲ ਆ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਸਾਲ ਸੈਮਸੰਗ ਗਲੈਕਸੀ ਐੱਸ ਸੀਰੀਜ਼ ਦੇ ਅਲਟਰਾ ਮਾਡਲ ਦੇ ਡਿਜ਼ਾਈਨ 'ਚ ਬਦਲਾਅ ਦੇਖਿਆ ਜਾ ਸਕਦਾ ਹੈ।
ਐਂਡਰਾਇਡ ਹੈੱਡਲਾਈਨਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਸੈਮਸੰਗ ਗਲੈਕਸੀ S25 ਸੀਰੀਜ਼ ਵਿੱਚ ਪ੍ਰੋਸੈਸਰ ਲਈ Qualcomm ਦਾ ਨਵਾਂ Snapdragon 8 Elite SoC ਚਿਪਸੈੱਟ ਮਿਲ ਸਕਦੀ ਹੈ, ਜੋ ਕਿ 12GB ਰੈਮ ਦੇ ਸ਼ੁਰੂਆਤੀ ਵੇਰੀਐਂਟ ਦੇ ਨਾਲ ਆ ਸਕਦੀ ਹੈ। ਇਸ ਸੀਰੀਜ਼ ਦੇ ਸਾਰੇ ਮਾਡਲ ਡਿਊਲ ਸਿਮ ਸਪੋਰਟ (ਈ-ਸਿਮ ਸਪੋਰਟ), ਵਾਈ-ਫਾਈ 7, ਬਲੂਟੁੱਥ 5.3 ਅਤੇ 12MP ਸੈਲਫੀ ਕੈਮਰੇ ਨਾਲ ਆ ਸਕਦੇ ਹਨ। ਇਸ ਤੋਂ ਇਲਾਵਾ, ਇਹ ਫੋਨ ਐਂਡ੍ਰਾਇਡ 15 'ਤੇ ਆਧਾਰਿਤ OneUI 7 'ਤੇ ਚੱਲ ਸਕਦੇ ਹਨ, ਜਿਸ ਦਾ ਐਲਾਨ ਅਕਤੂਬਰ 2024 'ਚ ਹੀ ਕੀਤਾ ਗਿਆ ਸੀ।
Galaxy S25 ਦੇ ਫੀਚਰਸ