ਹੈਦਰਾਬਾਦ: Infinix ਨੇ 21 ਜੂਨ ਨੂੰ ਆਪਣੇ ਭਾਰਤੀ ਗ੍ਰਾਹਕਾਂ ਲਈ Infinix Note 40 5G ਸਮਾਰਟਫੋਨ ਲਾਂਚ ਕੀਤਾ ਸੀ। ਅੱਜ ਇਸ ਫੋਨ ਦੀ ਪਹਿਲੀ ਸੇਲ ਸ਼ੁਰੂ ਹੋ ਗਈ ਹੈ। ਹੁਣ ਇਸ ਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ। ਦੱਸ ਦਈਏ ਕਿ ਫੋਨ ਦੇ ਨਾਲ ਚਾਰਜ਼ਰ ਫ੍ਰੀ 'ਚ ਆਫ਼ਰ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ, ਪਹਿਲੀ ਸੇਲ 'ਚ ਫੋਨ 'ਤੇ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ।
Infinix Note 40 5G ਦੀ ਸੇਲ ਸ਼ੁਰੂ: ਦੱਸ ਦਈਏ ਕਿ Infinix Note 40 5G ਸਮਾਰਟਫੋਨ ਦੀ ਪਹਿਲੀ ਸੇਲ ਅੱਜ ਦੁਪਹਿਰ 2 ਵਜੇ ਸ਼ੁਰੂ ਹੋਣੀ ਸੀ, ਜੋ ਕਿ ਹੁਣ ਲਾਈਵ ਹੋ ਚੁੱਕੀ ਹੈ। ਇਸ ਫੋਨ ਦੀ ਖਰੀਦਦਾਰੀ 'ਤੇ 1,999 ਰੁਪਏ ਦਾ ਵਾਈਰਲੈਸ ਚਾਰਜਰ ਵੀ ਫ੍ਰੀ 'ਚ ਆਫ਼ਰ ਕੀਤਾ ਜਾ ਰਿਹਾ ਹੈ। Infinix Note 40 5G ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ।
Infinix Note 40 5G ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 19,999 ਰੁਪਏ ਹੈ। ਹਾਲਾਂਕਿ, ਸੇਲ 'ਚ ਤੁਸੀਂ ਇਸ ਫੋਨ 'ਤੇ 4,000 ਰੁਪਏ ਤੱਕ ਡਿਸਕਾਊਂਟ ਪਾ ਕੇ ਇਸ ਫੋਨ ਨੂੰ ਘੱਟ ਕੀਮਤ ਦੇ ਨਾਲ ਖਰੀਦ ਸਕਦੇ ਹੋ।
Infinix Note 40 5G 'ਤੇ ਆਫ਼ਰਸ: ਸੇਲ 'ਚ ਇਸ ਫੋਨ 'ਤੇ ਕਈ ਸ਼ਾਨਦਾਰ ਆਫ਼ਰਸ ਦਿੱਤੇ ਜਾ ਰਹੇ ਹਨ। ਖਰੀਦਦਾਰੀ ਕਰਨ ਤੋਂ ਪਹਿਲਾ ਇਨ੍ਹਾਂ ਆਫ਼ਰਸ ਬਾਰੇ ਜ਼ਰੂਰ ਜਾਣ ਲਓ। ਜੇਕਰ ਤੁਸੀਂ ਇਸ ਫੋਨ ਦੀ ਖਰੀਦਦਾਰੀ Axis Bank Credit ਅਤੇ ਡੇਬਿਟ ਕਾਰਡ, HDFC ਬੈਂਕ ਕ੍ਰੇਡਿਟ ਅਤੇ ਡੇਬਿਟ ਕਾਰਡ, ICICI ਬੈਂਕ ਕ੍ਰੇਡਿਟ ਅਤੇ ਡੇਬਿਟ ਕਾਰਡ ਜਾਂ SBI ਕ੍ਰੇਡਿਟ ਅਤੇ ਡੇਬਿਟ ਕਾਰਡ ਤੋਂ ਕਰਦੇ ਹੋ, ਤਾਂ 2000 ਰੁਪਏ ਤੱਕ ਦਾ ਡਿਸਕਾਊਂਟ ਪਾ ਸਕਦੇ ਹੋ। ਇਸਦੇ ਨਾਲ ਹੀ, ਪੁਰਾਣਾ ਫੋਨ ਐਕਸਚੇਜ਼ ਕਰਨ 'ਤੇ 2000 ਰੁਪਏ ਦਾ ਆਫ਼ ਵੀ ਮਿਲ ਰਿਹਾ ਹੈ। ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ 15,999 ਰੁਪਏ ਤੱਕ ਦੀ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ।
Infinix Note 40 5G ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ ਫੁੱਲ HD+ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 1,300nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 7020 SoC ਚਿਪਸੈੱਟ ਮਿਲਦੀ ਹੈ। ਇਸ ਫੋਨ ਨੂੰ 8GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 108MP+2MP+2MP ਬੈਕ ਅਤੇ 32MP ਦਾ ਫਰੰਟ ਕੈਮਰਾ ਸੈਲਫ਼ੀ ਲਈ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 33ਵਾਟ ਦੀ ਵਾਈਰਡ ਚਾਰਜਿੰਗ ਅਤੇ 15ਵਾਟ ਦੀ ਵਾਈਰਲੈਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।