ਪੰਜਾਬ

punjab

ETV Bharat / technology

Infinix 6 ਸਤੰਬਰ ਨੂੰ ਲਾਂਚ ਕਰੇਗਾ ਆਪਣਾ ਸ਼ਾਨਦਾਰ ਫੀਚਰਸ ਵਾਲਾ ਸਮਾਰਟਫੋਨ - Infinix Hot 50 5G Launch Date - INFINIX HOT 50 5G LAUNCH DATE

Infinix Hot 50 5G Launch Date: Infinix ਆਪਣੇ ਗ੍ਰਾਹਕਾਂ ਲਈ Infinix Hot 50 5G ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਹ ਫੋਨ ਭਾਰਤ 'ਚ ਪੇਸ਼ ਕੀਤਾ ਜਾ ਰਿਹਾ ਹੈ।

Infinix Hot 50 5G Launch Date
Infinix Hot 50 5G Launch Date (Twitter)

By ETV Bharat Tech Team

Published : Aug 30, 2024, 11:55 AM IST

ਹੈਦਰਾਬਾਦ: Infinix ਆਪਣੇ ਭਾਰਤੀ ਗ੍ਰਾਹਕਾਂ ਲਈ Infinix Hot 50 5G ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਨੇ ਕੁਝ ਦਿਨ ਪਹਿਲਾ ਇਸ ਫੋਨ ਦੀ ਲਾਂਚ ਡੇਟ ਬਾਰੇ ਵੀ ਖੁਲਾਸਾ ਕਰ ਦਿੱਤਾ ਹੈ। Infinix Hot 50 5G ਸਮਾਰਟਫੋਨ 6 ਸਤੰਬਰ ਨੂੰ ਭਾਰਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਲਾਂਚਿੰਗ ਤੋਂ ਪਹਿਲਾ ਹੀ ਇਸ ਫੋਨ ਦੇ ਕੁਝ ਫੀਚਰਸ ਬਾਰੇ ਵੀ ਕੰਪਨੀ ਵੱਲੋ ਜਾਣਕਾਰੀ ਸ਼ੇਅਰ ਕਰ ਦਿੱਤੀ ਗਈ ਹੈ।

Infinix Hot 50 5G ਸਮਾਰਟਫੋਨ ਦੀ ਲਾਂਚ ਡੇਟ: Infinix Hot 50 5G ਸਮਾਰਟਫੋਨ 6 ਸਤੰਬਰ ਨੂੰ ਭਾਰਤ 'ਚ ਲਾਂਚ ਹੋ ਰਿਹਾ ਹੈ। ਕੰਪਨੀ ਨੇ ਇਸ ਫੋਨ ਦੇ ਫੀਚਰਸ ਬਾਰੇ ਵੀ ਖੁਲਾਸੇ ਕਰਨੇ ਸ਼ੁਰੂ ਕਰ ਦਿੱਤੇ ਹਨ। ਦੱਸ ਦਈਏ ਕਿ Infinix Hot 50 5G ਸਮਾਰਟਫੋਨ ਬਲੂ ਕਲਰ ਆਪਸ਼ਨ ਦੇ ਨਾਲ ਦਿਖਾਇਆ ਗਿਆ ਹੈ।

Infinix Hot 50 5G ਦੇ ਫੀਚਰਸ: ਕੰਪਨੀ ਦਾ ਕਹਿਣਾ ਹੈ ਕਿ Infinix Hot 50 5G ਸਭ ਤੋਂ ਪਤਲਾ ਸਮਾਰਟਫੋਨ ਹੋਵੇਗਾ। ਇਸ ਫੋਨ ਦੀ ਬਾਡੀ 7.8mm ਥਿਕ ਹੋਵੇਗੀ। ਇਸ ਸਾਮਰਟਫੋਨ ਨੂੰ ਆਈਫੋਨ ਵਰਗੇ ਕੈਮਰਾ ਮੋਡੀਊਲ ਦੇ ਨਾਲ ਟੀਜ਼ ਕੀਤਾ ਗਿਆ ਹੈ। ਇਸ ਫੋਨ ਦੇ ਫਰੰਟ ਸਾਈਡ 'ਚ ਇੱਕ ਪੰਚ ਹੋਲ ਡਿਸਪਲੇ ਦੇਖੀ ਜਾ ਰਹੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Dimensity 6300 ਚਿਪਸੈੱਟ ਮਿਲ ਸਕਦੀ ਹੈ। Infinix Hot 50 5G ਸਮਾਰਟਫੋਨ ਨੂੰ 4GB ਅਤੇ 8GB ਰੈਮ ਅਤੇ 128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫਿਲਹਾਲ, ਕੰਪਨੀ ਨੇ ਇਸ ਫੋਨ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਉਮੀਦ ਹੈ ਕਿ Infinix Hot 50 5G ਦੀ ਕੀਮਤ ਲਾਂਚ ਦੇ ਦਿਨ ਹੀ ਸਾਹਮਣੇ ਆਵੇਗੀ।

ABOUT THE AUTHOR

...view details