ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਐਪ 'ਚ ਲੋਕਾਂ ਦਾ ਜ਼ਰੂਰੀ ਡਾਟਾ ਵੀ ਹੁੰਦਾ ਹੈ, ਜੋ ਚੈਟ ਵਿੱਚ ਹੀ ਡਿਲੀਟ ਹੋ ਜਾਂਦਾ ਹੈ। ਇਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੋਣ ਲੱਗਦੀ ਹੈ। ਕਈ ਲੋਕਾਂ ਨੂੰ ਲੱਗਦਾ ਹੈ ਕਿ ਚੈਟ ਡਿਲੀਟ ਹੋਣ ਦੇ ਨਾਲ ਉਨ੍ਹਾਂ ਦਾ ਜ਼ਰੂਰੀ ਡਾਟਾ ਵੀ ਉੱਡ ਗਿਆ ਹੈ। ਪਰ ਅਜਿਹਾ ਨਹੀਂ ਹੈ। ਪੁਰਾਣੀਆਂ ਚੈਟਾਂ ਨੂੰ ਵਾਪਸ ਲਿਆਉਣ ਲਈ ਕੁਝ ਸਟੈਪ ਫਾਲੋ ਕਰਨੇ ਹੁੰਦੇ ਹਨ। ਇਨ੍ਹਾਂ ਨੂੰ ਫਾਲੋ ਕਰਕੇ ਚੈਟ ਬੈਕਅੱਪ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਅਸੀ ਅੱਜ ਤੁਹਾਨੂੰ ਡਿਲੀਟ ਚੈਟਾਂ ਨੂੰ ਰਿਸਟੋਰ ਕਰਨ ਦਾ ਤਰੀਕਾ ਦੱਸਣ ਜਾ ਰਹੇ ਹਾਂ। ਇਸ ਨਾਲ ਤੁਹਾਡੀ ਡਿਲੀਟ ਹੋਈ ਚੈਟ ਫਿਰ ਵਾਪਸ ਆ ਜਾਵੇਗੀ।
ਡਿਲੀਟ ਚੈਟ ਨੂੰ ਰਿਸਟੋਰ ਕਰਨ ਦੇ ਸਟੈਪ: ਐਂਡਰਾਈਡ ਯੂਜ਼ਰਸ ਨੂੰ ਚੈਟ ਰਿਸਟੋਰ ਕਰਨ ਲਈ ਕੁਝ ਸਟੈਪ ਫਾਲੋ ਕਰਨੇ ਹੋਣਗੇ। ਇੱਥੇ ਗੂਗਲ ਡਰਾਈਵ 'ਤੇ ਚੈਟ ਬੈਕਅੱਪ ਲਿਆਉਣ ਦਾ ਆਪਸ਼ਨ ਮਿਲਦਾ ਹੈ। ਚੈਟ ਵਾਪਸ ਲਿਆਉਣ ਲਈ ਤੁਹਾਨੂੰ ਉਹ ਨੰਬਰ ਚਾਹੀਦਾ ਹੈ, ਜਿਸ ਨੰਬਰ ਦੇ ਵਟਸਐਪ ਦੀ ਚੈਟ ਤੁਸੀਂ ਰਿਸਟੋਰ ਕਰਨਾ ਚਾਹੁੰਦੇ ਹੋ।
- ਸਭ ਤੋਂ ਪਹਿਲਾ ਵਟਸਐਪ ਨੂੰ ਡਿਲੀਟ ਕਰਕੇ ਦੁਬਾਰਾ ਡਾਊਨਲੋਡ ਕਰ ਲਓ।
- ਹੁਣ ਜਿਹੜਾ ਨੰਬਰ ਰਜਿਸਟਰ ਸੀ, ਉਸ ਨਾਲ ਹੀ ਵਟਸਐਪ ਸਾਈਨ ਅੱਪ ਕਰੋ।
- ਵੈਰੀਫਿਕੇਸ਼ਨ ਲਈ ਇੱਕ OTP ਆਵੇਗਾ। ਉਸ ਨੂੰ ਭਰੋ।
- ਹੁਣ ਤੁਹਾਡੇ ਸਾਹਮਣੇ ਗੂਗਲ ਡਰਾਈਵ 'ਚ ਬੈਕਅੱਪ ਲਿਆਉਣ ਦਾ ਆਪਸ਼ਨ ਆਵੇਗਾ।
- ਇਸ ਤੋਂ ਬਾਅਦ ਰਿਕਵਰੀ ਵਾਲੇ ਆਪਸ਼ਨ 'ਤੇ ਟੈਪ ਕਰੋ।
- ਫਿਰ ਨੈਕਸਟ 'ਤੇ ਕਲਿੱਕ ਕਰੋ।
- ਪ੍ਰੋਸੈਸ ਪੂਰਾ ਹੋਣ ਤੋਂ ਬਾਅਦ ਚੈਟ ਬੈਕਅੱਪ ਸ਼ੁਰੂ ਹੋ ਜਾਵੇਗਾ।