ਪੰਜਾਬ

punjab

ETV Bharat / technology

Honor Pad 9 ਜਲਦ ਹੋ ਸਕਦੈ ਭਾਰਤ 'ਚ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Features of Honor Pad 9 Tablet

Honor Pad 9 Launch Date: Honor ਆਪਣੇ ਗ੍ਰਾਹਕਾਂ ਲਈ Honor Pad 9 ਟੈਬਲੇਟ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਟੈਬਲੇਟ ਨੂੰ ਜਲਦ ਹੀ ਭਾਰਤ 'ਚ ਲਾਂਚ ਕੀਤਾ ਜਾਵੇਗਾ।

Honor Pad 9 Launch Date
Honor Pad 9 Launch Date

By ETV Bharat Tech Team

Published : Feb 4, 2024, 5:17 PM IST

ਹੈਦਰਾਬਾਦ:Honor ਆਪਣੇ ਗ੍ਰਾਹਕਾਂ ਲਈ Honor Pad 9 ਟੈਬਲੇਟ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਟੈਬਲੇਟ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਇਸ ਟੈਬਲੇਟ ਨੂੰ ਦਸੰਬਰ ਮਹੀਨੇ ਚੀਨ 'ਚ ਲਾਂਚ ਕੀਤਾ ਗਿਆ ਸੀ। Honor Pad 9 ਟੈਬਲੇਟ ਨੂੰ ਹਾਲ ਹੀ ਵਿੱਚ ਸਟਰੀਫਿਕੇਸ਼ਨ ਸਾਈਟਸ 'ਤੇ ਦੇਖਿਆ ਗਿਆ ਹੈ, ਜਿਸ ਰਾਹੀ ਸੰਕੇਤ ਮਿਲਦੇ ਹਨ ਕਿ ਇਸ ਟੈਬਲੇਟ ਦੀ ਲਾਂਚ ਡੇਟ ਨਜ਼ਦੀਕ ਹੈ। Honor Pad 9 ਟੈਬਲੇਟ ਦੇ ਫੀਚਰਸ ਦੀ ਜਾਣਕਾਰੀ ਵੀ ਸਾਹਮਣੇ ਆ ਗਈ ਹੈ।

Honor Pad 9 ਟੈਬਲੇਟ ਹੋਇਆ ਲਿਸਟ: Honor Pad 9 ਟੈਬਲੇਟ ਨੂੰ HEY2-W09 ਮਾਡਲ ਨੰਬਰ ਦੇ ਨਾਲ ਹਾਲ ਹੀ ਵਿੱਚ ਸਿੰਗਾਪੁਰ ਦੀ ਸਾਈਟ 'ਤੇ ਦੇਖਿਆ ਗਿਆ ਸੀ ਅਤੇ ਹੁਣ ਇਸ ਟੈਬਲੇਟ ਨੂੰ BIS ਸਰਟੀਫਿਕੇਸ਼ਨ 'ਤੇ ਦੇਖਿਆ ਗਿਆ ਹੈ। Honor Pad 9 ਟੈਬਲੇਟ ਦੀ ਲਾਂਚ ਡੇਟ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਕਿਹਾ ਜਾ ਰਿਹਾ ਹੈ ਕਿ ਇਸ ਟੈਬਲੇਟ ਨੂੰ ਅਗਲੇ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ।

Honor Pad 9 ਟੈਬਲੇਟ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਪੈਡ ਨੂੰ ਚੀਨੀ ਬਾਜ਼ਾਰ 'ਚ ਪਹਿਲਾ ਤੋਂ ਹੀ ਲਾਂਚ ਕੀਤਾ ਜਾ ਚੁੱਕਾ ਹੈ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ 'ਚ ਲਾਂਚ ਹੋਣ ਵਾਲੇ Honor Pad 9 ਟੈਬਲੇਟ ਦੇ ਫੀਚਰਸ ਚੀਨ 'ਚ ਲਾਂਚ ਹੋਏ ਟੈਬਲੇਟ ਦੇ ਸਮਾਨ ਹੋਣਗੇ। Honor Pad 9 ਟੈਬਲੇਟ 'ਚ 12.1 ਇੰਚ ਦੀ Symmetrical Bagels ਵਾਲੀ ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਅਤੇ 550nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਇਸ ਟੈਬਲੇਟ ਦੀ ਡਿਸਪਲੇ ਦਾ Resolution 2,560x1,600 ਪਿਕਸਲ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਟੈਬਲੇਟ 'ਚ ਸਨੈਪਡ੍ਰੈਗਨ 8 ਜੇਨ 1 ਚਿਪਸੈੱਟ ਦਿੱਤੀ ਜਾਵੇਗੀ। Honor Pad 9 ਟੈਬਲੇਟ ਨੂੰ 12GB ਰੈਮ+512GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ 'ਚ ਸਰਕੁਲਰ ਕੈਮਰਾ ਮੋਡਿਊਲ ਦਿੱਤਾ ਜਾਵੇਗਾ, ਜਿਸ 'ਚ 13MP ਦਾ ਸੈਂਸਰ ਮਿਲਦਾ ਹੈ ਅਤੇ ਸੈਲਫ਼ੀ ਲਈ 8MP ਦਾ ਕੈਮਰਾ ਮਿਲ ਸਕਦਾ ਹੈ। Honor Pad 9 ਟੈਬਲੇਟ 'ਚ 8,300mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 35 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। Honor Pad 9 ਟੈਬਲੇਟ ਨੂੰ 12GB ਰੈਮ+512GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਚੀਨ 'ਚ Honor Pad 9 ਟੈਬਲੇਟ ਨੂੰ Azure, White ਅਤੇ Gray ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਸੀ ਅਤੇ ਭਾਰਤ 'ਚ ਵੀ ਇਸ ਟੈਬਲੇਟ ਨੂੰ ਇਨ੍ਹਾਂ ਕਲਰਾਂ ਦੇ ਨਾਲ ਹੀ ਲਿਆਂਦਾ ਜਾ ਸਕਦਾ ਹੈ।

ABOUT THE AUTHOR

...view details