ਹੈਦਰਾਬਾਦ: ਗੂਗਲ ਦਾ ਸਭ ਤੋਂ ਵੱਡਾ ਇਵੈਂਟ Google I/O ਕੱਲ੍ਹ ਨੂੰ ਹੋਣ ਜਾ ਰਿਹਾ ਹੈ। ਇਸ ਇਵੈਂਟ 'ਚ ਕੰਪਨੀ ਕਈ ਵੱਡੇ ਪ੍ਰੋਡਕਟ ਲਾਂਚ ਕਰਨ ਵਾਲੀ ਹੈ ਅਤੇ ਵੱਡੇ ਐਲਾਨ ਵੀ ਹੋਣਗੇ। Google I/O ਇਵੈਂਟ ਕੱਲ੍ਹ ਰਾਤ ਨੂੰ 10:30 ਵਜੇ ਭਾਰਤੀ ਸਮੇਂ ਅਨੁਸਾਰ ਸ਼ੁਰੂ ਹੋਵੇਗਾ। ਇਸ ਇਵੈਂਟ ਨੂੰ ਗੂਗਲ ਦੇ ਅਧਿਕਾਰਿਤ Youtube ਚੈਨਲ ਅਤੇ Google I/O ਵੈੱਬਸਾਈਟ 'ਤੇ ਲਾਈਵ ਦੇਖਿਆ ਜਾ ਸਕੇਗਾ। ਦੱਸ ਦਈਏ ਕਿ ਇਹ ਇਵੈਂਟ ਹਰ ਸਾਲ US 'ਚ ਆਯੋਜਿਤ ਕੀਤਾ ਜਾਂਦਾ ਹੈ।
ਇਵੈਂਟ 'ਚ ਕਈ ਪ੍ਰੋਡਕਟ ਹੋਣਗੇ ਲਾਂਚ: Google I/O ਇਵੈਂਟ 'ਚ ਐਂਡਰਾਈਡ 15 ਨੂੰ ਪੇਸ਼ ਕੀਤਾ ਜਾਵੇਗਾ। ਇਸ ਅਪਡੇਟ ਨੂੰ ਕਈ ਨਵੇਂ ਫੀਚਰਸ ਦੇ ਨਾਲ ਲਿਆਂਦਾ ਜਾ ਰਿਹਾ ਹੈ। ਨਵੇਂ ਅਪਡੇਟ ਮਿਲਣ ਤੋਂ ਬਾਅਦ ਯੂਜ਼ਰਸ ਦੀ ਪ੍ਰਾਈਵੇਸੀ ਹੋਰ ਮਜ਼ਬੂਤ ਹੋ ਜਾਵੇਗੀ। ਇਸ ਤੋਂ ਇਲਾਵਾ, AI chatbot Gemini ਅਤੇ ਪਿਕਸਲ ਫੋਲਡ ਨੂੰ ਲੈ ਕੇ ਵੀ ਐਲਾਨ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ ਲਾਈਵ ਦੇਖ ਸਕੋਗੇ ਇਵੈਂਟ:ਇਸ ਇਵੈਂਟ ਨੂੰ ਹਰ ਸਾਲ ਦੀ ਤਰ੍ਹਾਂ US 'ਚ ਆਯੋਜਿਤ ਕੀਤਾ ਜਾਂਦਾ ਹੈ। ਇਹ ਇਵੈਂਟ ਕੱਲ੍ਹ ਰਾਤ 10:30 ਵਜੇ ਭਾਰਤੀ ਸਮੇਂ ਅਨੁਸਾਰ ਸ਼ੁਰੂ ਹੋਵੇਗਾ। ਇਸ ਇਵੈਂਟ ਨੂੰ ਤੁਸੀਂ ਗੂਗਲ ਦੇ ਅਧਿਕਾਰਿਤ Youtube ਚੈਨਲ ਅਤੇ Google I/O ਵੈੱਬਸਾਈਟ 'ਤੇ ਲਾਈਵ ਦੇਖ ਸਕੋਗੇ।