ਪੰਜਾਬ

punjab

ETV Bharat / technology

ਗੂਗਲ ਨੇ ਲਾਂਚ ਕੀਤਾ ਵੈੱਬ ਫਿਲਟਰ, ਜਾਣੋ ਕੀ ਹੋਵੇਗਾ ਖਾਸ - Google Web Filter Feature - GOOGLE WEB FILTER FEATURE

Google Web Filter Feature: ਗੂਗਲ ਆਪਣੇ ਸਰਚ ਇੰਜਨ 'ਚ ਸਮੇਂ-ਸਮੇਂ 'ਤੇ ਕਈ ਬਦਲਾਅ ਕਰਦਾ ਰਹਿੰਦਾ ਹੈ। ਹੁਣ ਕੰਪਨੀ ਨੇ ਆਪਣੇ ਯੂਜ਼ਰਸ ਲਈ ਵੈੱਬ ਫਿਲਟਰ ਨੂੰ ਲਾਂਚ ਕੀਤਾ ਹੈ। ਇਹ ਫੀਚਰ ਸਰਚ ਰਿਜਲਟ 'ਚ ਸਰਚ ਟਾਪਿਕ ਨਾਲ ਜੁੜੇ ਵੈੱਬਸਾਈਟ ਲਿੰਕ ਦਿਖਾਏਗਾ।

Google Web Filter Feature
Google Web Filter Feature (Getty Images)

By ETV Bharat Tech Team

Published : May 16, 2024, 9:38 AM IST

ਹੈਦਰਾਬਾਦ: ਗੂਗਲ ਸਰਚ ਕਾਫ਼ੀ ਮਸ਼ਹੂਰ ਹੋ ਗਿਆ ਹੈ। ਕੋਈ ਵੀ ਚੀਜ਼ ਸਰਚ ਕਰਨ ਲਈ ਲੋਕ ਇਸਦਾ ਇਸਤੇਮਾਲ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਲਈ ਨਵੇਂ-ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਆਪਣੇ ਸਰਚ ਇੰਜਨ ਨੂੰ AI ਦੇ ਨਾਲ ਜੋੜਿਆ ਹੈ। ਜਿਹੜੇ ਯੂਜ਼ਰਸ ਆਪਣੇ ਸਰਚ ਰਿਜਲਟ 'ਚ AI ਕੰਟੈਟ ਨਹੀਂ ਚਾਹੁੰਦੇ, ਉਨ੍ਹਾਂ ਲਈ ਕੰਪਨੀ ਨੇ ਵੈੱਬ ਫਿਲਟਰ ਨੂੰ ਪੇਸ਼ ਕੀਤਾ ਹੈ।

ਗੂਗਲ ਦਾ ਉਦੇਸ਼: ਗੂਗਲ ਦੀ ਬੁਨਿਆਦ ਦੇ ਦੌਰਾਨ ਕੰਪਨੀ ਦਾ ਉਦੇਸ਼ ਸੀ ਕਿ ਉਹ ਸਰਚ ਇੰਜਣ ਨੂੰ ਬਹੁਤ ਸਿੰਪਲ ਰੱਖਣਾ ਚਾਹੁੰਦੀ ਹੈ। ਯੂਜ਼ਰਸ ਜੋ ਵੀ ਸਰਚ ਕਰੇ, ਉਨ੍ਹਾਂ ਨੂੰ ਵੈੱਬਸਾਈਟ ਅਤੇ ਉਸ ਨਾਲ ਜੁੜੇ ਲਿੰਕ ਦੇਣਾ ਕੰਪਨੀ ਦਾ ਉਦੇਸ਼ ਸੀ। ਹੁਣ ਤੱਕ ਕੰਪਨੀ ਸਰਚ ਰਿਜਲਟ 'ਚ ਕਈ ਤਰ੍ਹਾਂ ਦੇ ਫੀਚਰਸ ਨੂੰ ਜੋੜ ਚੁੱਕੀ ਹੈ। ਹੁਣ ਕੰਪਨੀ ਨੇ ਇਸ 'ਚ AI Overviews ਫੀਚਰ ਨੂੰ ਜੋੜਿਆ ਹੈ, ਜਿਸ ਨਾਲ ਸਰਚ ਰਿਜਲਟ 'ਚ ਵੈੱਬਸਾਈਟ ਦੇ ਲਿੰਕ ਥੱਲੇ ਹੋ ਗਏ ਹਨ।

ਇਨ੍ਹਾਂ ਯੂਜ਼ਰਸ ਲਈ ਲਾਂਚ ਹੋਇਆ ਵੈੱਬ ਫਿਲਟਰ: ਗੂਗਲ ਦਾ ਮੰਨਣਾ ਹੈ ਕਿ AI Overviews ਫੀਚਰ ਨਾਲ ਕੁਝ ਯੂਜ਼ਰਸ ਦਾ ਸਰਚ ਅਨੁਭਵ ਖਰਾਬ ਹੋ ਸਕਦਾ ਹੈ। ਇਸ ਲਈ ਅਜਿਹੇ ਯੂਜ਼ਰਸ ਨੂੰ ਕੰਪਨੀ ਨੇ ਗੂਗਲ ਸਰਚ 'ਚ ਵੈੱਬ ਫਿਲਟਰ ਫੀਚਰ ਦਿੱਤਾ ਹੈ। ਜਿਹੜੇ ਲੋਕ ਸਰਚ ਰਿਜਲਟ 'ਚ AI ਕੰਟੈਟ ਨਹੀਂ ਦੇਖਣਾ ਚਾਹੁੰਦੇ, ਉਨ੍ਹਾਂ ਲਈ ਇਸ ਫੀਚਰ ਨੂੰ ਲਿਆਂਦਾ ਗਿਆ ਹੈ। ਦੱਸ ਦਈਏ ਕਿ ਮੋਬਾਈਲ ਯੂਜ਼ਰਸ ਨੂੰ ਵੈੱਬ ਫਿਲਟਰ ਲਈ 'More' ਬਟਨ 'ਤੇ ਟੈਪ ਕਰਨ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਨੂੰ ਇਹ ਫੀਚਰ ਉੱਪਰ ਹੀ ਨਜ਼ਰ ਆ ਜਾਵੇਗਾ।

ABOUT THE AUTHOR

...view details