ਹੈਦਰਾਬਾਦ:OnePlus ਨੇ ਹਾਲ ਹੀ ਵਿੱਚ ਆਪਣੇ ਲਾਂਚਿੰਗ ਇਵੈਂਟ ਦੌਰਾਨ ਗ੍ਰਾਹਕਾਂ ਲਈ OnePlus 12 ਸੀਰੀਜ਼ ਅਤੇ ਏਅਰਬਡਸ ਨੂੰ ਲਾਂਚ ਕੀਤਾ ਸੀ। OnePlus 12 ਸੀਰੀਜ਼ 'ਚ OnePlus 12 ਅਤੇ OnePlus 12R ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਦੀ ਅੱਜ ਪਹਿਲੀ ਸੇਲ ਲਾਈਵ ਹੋਣ ਜਾ ਰਹੀ ਹੈ। OnePlus 12 ਸੀਰੀਜ਼ ਦੀ ਸੇਲ ਅੱਜ ਦੁਪਹਿਰ 12 ਵਜੇ ਤੋਂ ਲਾਈਵ ਹੋ ਜਾਵੇਗੀ। ਤੁਸੀਂ ਅੱਜ ਇਸ ਸੀਰੀਜ਼ ਨੂੰ ਘਟ ਕੀਮਤ 'ਤੇ ਖਰੀਦਣ ਦਾ ਮੌਕਾ ਪਾ ਸਕਦੇ ਹੋ।
OnePlus 12 ਦੇ ਫੀਚਰਸ: OnePlus 12 ਸੀਰੀਜ਼ 'ਚ 6.82 ਇੰਚ ਦੀ ਡਿਸਪਲੇ ਮਿਲਦੀ ਹੈ, ਜੋ ਕਿ 2k Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦਿੱਤੀ ਗਈ ਹੈ। OnePlus 12 ਸੀਰੀਜ਼ ਨੂੰ 12GB ਰੈਮ+256GB ਸਟੋਰੇਜ ਅਤੇ 16GB ਰੈਮ+512GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ ਟ੍ਰਿਪਲ ਰਿਅਰ ਕੈਮਰਾ ਦਿੱਤਾ ਗਿਆ ਹੈ, ਜਿਸ 'ਚ ਪ੍ਰਾਈਮਰੀ ਕੈਮਰਾ ਸੋਨੀ ਦਾ 50MP ਵਾਈਡ ਐਗਲ ਲੈਂਸ, 64MP ਦਾ ਪੈਰੀਸਕੋਪ ਟੈਲੀਫੋਟੋ ਲੈਂਸ ਅਤੇ 48MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਮਿਲਦਾ ਹੈ। OnePlus 12 ਸੀਰੀਜ਼ 'ਚ 5,400mAh ਦੀ ਬੈਟਰੀ ਮਿਲਦੀ ਹੈ, ਜੋ ਕਿ 100 ਵਾਟ ਦੀ SUPERVOOC ਵਾਈਰਡ ਫਾਸਟ ਚਾਰਜਿੰਗ ਅਤੇ 50 ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
OnePlus 12 ਦੀ ਕੀਮਤ:OnePlus 12 ਦੇ 12GB ਰੈਮ+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 64,999 ਰੁਪਏ ਅਤੇ 16GB ਰੈਮ+512GB ਸਟੋਰੇਜ ਵਾਲੇ ਮਾਡਲ ਦੀ ਕੀਮਤ 69,999 ਰੁਪਏ ਹੈ। ਪਹਿਲੀ ਸੇਲ 'ਚ ਬੈਂਕ ਆਫ਼ਰਸ ਦੇ ਨਾਲ ਤੁਸੀਂ ਇਸ ਸਮਾਰਟਫੋਨ ਨੂੰ 62,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕੋਗੇ।
OnePlus 12R ਦੇ ਫੀਚਰਸ: OnePlus 12R ਸਮਾਰਟਫੋਨ 'ਚ 6.78 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 8 Gen 2 ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 16GB ਤੱਕ LPDDR5X ਰੈਮ ਅਤੇ 256GB ਤੱਕ ਦੇ UFS 4.0 ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ ਸੋਨੀ ਦਾ IMX890 50MP ਦਾ ਪ੍ਰਾਈਮਰੀ ਲੈਂਸ ਹੈ, 8MP ਦਾ ਅਲਟ੍ਰਾ ਵਾਈਡ ਕੈਮਰਾ ਅਤੇ 2MP ਦਾ ਮੈਕਰੋ ਕੈਮਰਾ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲਦਾ ਹੈ। OnePlus 12R ਸਮਾਰਟਫੋਨ 'ਚ 5,500mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 100 ਵਾਟ ਦੀ SUPERVOOC ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ OnePlus 12R ਸਮਾਰਟਫੋਨ ਦੇ 8GB ਰੈਮ ਅਤੇ 128GB ਸਟੋਰੇਜ ਵਾਲੇ ਮਾਡਲ ਨੂੰ 39,999 ਰੁਪਏ ਅਤੇ 16GB ਰੈਮ+256GB ਸਟੋਰੇਜ ਨੂੰ 45,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ।