ਹੈਦਰਾਬਾਦ: ਐਲੋਨ ਮਸਕ ਆਪਣੇ ਭਾਰਤੀ ਯੂਜ਼ਰਸ ਲਈ ਸਟਾਰਲਿੰਕ ਸੈਟੇਲਾਈਟ ਬਰਾਡਬੈਂਡ ਸੁਵਿਧਾ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਜੇਕਰ ਇਹ ਸੁਵਿਧਾ ਪੇਸ਼ ਹੁੰਦੀ ਹੈ ਤਾਂ ਤੁਸੀਂ ਬਿਨ੍ਹਾਂ ਕਿਸੇ ਮੁਸ਼ਕਿਲ ਦੇ ਇੰਟਰਨੈੱਟ ਅਤੇ ਫਾਸਟ ਕਨੈਕਟੀਵਿਟੀ ਦਾ ਮਜ਼ਾ ਲੈ ਸਕੋਗੇ। ਰਿਪੋਰਟ ਅਨੁਸਾਰ, ਸਟਾਰਲਿੰਕ ਨੂੰ ਭਾਰਤ ਸਰਕਾਰ ਨੇ ਆਗਿਆ ਦੇ ਦਿੱਤੀ ਹੈ ਅਤੇ ਜਲਦ ਹੀ ਇਹ ਸੁਵਿਧਾ ਪੇਸ਼ ਹੋ ਸਕਦੀ ਹੈ। ਇਸ ਸੁਵਿਧਾ ਦੇ ਆਉਣ ਤੋਂ ਬਾਅਦ ਯੂਜ਼ਰਸ ਬਿਨ੍ਹਾਂ ਇੰਟਰਨੈੱਟ ਦੇ ਕਾਲ ਅਤੇ ਮੈਸੇਜ ਕਰ ਸਕਣਗੇ। ਇਹ ਸੁਵਿਧਾ ਉਨ੍ਹਾਂ ਇਲਾਕਿਆਂ 'ਚ ਵੀ ਕੰਮ ਕਰੇਗੀ, ਜਿੱਥੇ ਮੋਬਾਈਲ ਨੈੱਟਵਰਕ ਦੀ ਸੁਵਿਧਾ ਨਹੀਂ ਹੈ।
ਸਟਾਰਲਿੰਕ ਸੈਟੇਲਾਈਟ ਬਰਾਡਬੈਂਡ ਕਦੋਂ ਲਾਂਚ ਹੋਵੇਗੀ?
ਸਟਾਰਲਿੰਕ ਦੇ ਨਾਲ-ਨਾਲ Jio Satcom, Airtel OneWeb ਅਤੇ Amazon Kuiper ਵਰਗੀਆਂ ਕੰਪਨੀਆਂ ਵੀ ਇਸ ਦੌੜ 'ਚ ਹਿੱਸਾ ਲੈ ਰਹੀਆਂ ਹਨ। ਸਟਾਰਲਿੰਕ ਸੈਟੇਲਾਈਟ ਬਰਾਡਬੈਂਡ ਸੁਵਿਧਾ ਲਈ ਸਪੈਕਟ੍ਰਮ ਵੰਡ ਪੂਰੀ ਹੋਣ ਵਾਲੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ DoT 15 ਦਸੰਬਰ, 2024 ਤੱਕ ਦੂਰਸੰਚਾਰ ਰੈਗੂਲੇਟਰ ਤੋਂ ਸਿਫਾਰਿਸ਼ਾਂ ਪ੍ਰਾਪਤ ਕਰਨ ਤੋਂ ਬਾਅਦ ਸੈਟੇਲਾਈਟ ਬਰਾਡਬੈਂਡ ਸੇਵਾ ਲਈ ਸਪੈਕਟ੍ਰਮ ਦੀ ਵੰਡ 'ਤੇ ਫੈਸਲਾ ਲੈਣ ਦੀ ਤਿਆਰੀ ਕਰ ਰਿਹਾ ਹੈ। ਸਪੈਕਟ੍ਰਮ ਦੀ ਵੰਡ 'ਚ 2G ਸੁਵਿਧਾ ਦੀ ਪ੍ਰਕੀਰਿਆ ਦਾ ਪਾਲਣਾ ਕਰਨ ਦੀ ਉਮੀਦ ਹੈ।