ਪੰਜਾਬ

punjab

ETV Bharat / technology

ਐਲੋਨ ਮਸਕ ਨੇ ਕੀਤਾ ਵੱਡਾ ਐਲਾਨ, X 'ਤੇ ਫਿਲਮਾਂ, ਟੀਵੀ ਸੀਰੀਜ਼ ਸਮੇਤ ਹੋਰ ਵੀ ਬਹੁਤ ਕੁਝ ਅਪਲੋਡ ਕਰ ਸਕਣਗੇ ਯੂਜ਼ਰਸ - X Latest News - X LATEST NEWS

X Latest News: ਐਲੋਨ ਮਸਕ ਹਮੇਸ਼ਾ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਹੁਣ ਨਵੇਂ ਅਪਡੇਟ ਨੂੰ ਲੈ ਕੇ ਮਸਕ ਇੱਕ ਵਾਰ ਫਿਰ ਚਰਚਾ 'ਚ ਹਨ। ਐਲੋਨ ਮਸਕ ਨੇ ਐਲਾਨ ਕੀਤਾ ਹੈ ਕਿ ਹੁਣ ਯੂਜ਼ਰਸ ਪੂਰੀ ਫਿਲਮ ਨੂੰ X 'ਤੇ ਸ਼ੇਅਰ ਕਰ ਸਕਣਗੇ।

X Latest News
X Latest News (Getty images)

By ETV Bharat Punjabi Team

Published : May 10, 2024, 3:32 PM IST

ਹੈਦਰਾਬਾਦ:X ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਐਪ ਨੂੰ ਤਕਨੀਕੀ ਖਰਾਬੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਲੋਕ ਕਾਫ਼ੀ ਪਰੇਸ਼ਾਨ ਰਹਿੰਦੇ ਹਨ। ਇਸ ਲਈ ਮਸਕ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਅਪਡੇਟ ਪੇਸ਼ ਕਰਦੇ ਰਹਿੰਦੇ ਹਨ। ਹੁਣ ਸੀਈਓ ਮਸਕ ਨੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਸਬਸਕ੍ਰਾਈਬਰ ਕਰਨ ਵਾਲੇ ਯੂਜ਼ਰਸ ਹੁਣ ਪਲੇਟਫਾਰਮ 'ਤੇ ਫਿਲਮਾਂ, ਟੀਵੀ ਜਾਂ ਪੌਡਕਾਸਟ ਪੋਸਟ ਕਰ ਸਕਦੇ ਹਨ ਅਤੇ Monetization ਰਾਹੀ ਪੈਸੇ ਕਮਾ ਸਕਦੇ ਹਨ। ਐਲੋਨ ਮਸਕ ਨੇ X 'ਤੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਹੁਣ ਇਸ ਪਲੇਟਪਾਰਮ 'ਤੇ ਫਿਲਮਾਂ, ਟੀਵੀ ਸੀਰੀਜ਼ ਅਤੇ ਪੌਡਕਾਸਟ ਪੋਸਟ ਕਰੋ।

ਯੂਜ਼ਰਸ ਨੇ ਦਿੱਤੇ ਕਈ ਸੁਝਾਅ: ਇਸ ਪੋਸਟ 'ਤੇ ਕਈ ਯੂਜ਼ਰਸ ਨੇ ਆਪਣੀ ਪ੍ਰਤੀਕਿਰੀਆਂ ਦਿੱਤੀ ਹੈ। ਇੱਕ ਯੂਜ਼ਰ ਨੇ ਸੁਝਾਅ ਦਿੱਤਾ ਹੈ ਕਿ, "X ਨੂੰ ਲੋਕਾਂ ਨੂੰ ਫਿਲਮ ਪੋਸਟ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ।" ਦੂਜੇ ਯੂਜ਼ਰ ਨੇ ਲਿਖਿਆ, "ਇਸ ਤਰ੍ਹਾਂ ਲੋਕ ਬਿਨ੍ਹਾਂ ਸਬਸਕ੍ਰਿਪਸ਼ਨ ਖਰੀਦੇ ਫਿਲਮਾਂ ਖਰੀਦ ਸਕਦੇ ਹਨ। X ਮੂਵੀ ਪਲੇਟਫਾਰਮ ਬਣ ਜਾਵੇਗਾ।" ਇੱਕ ਹੋਰ ਯੂਜ਼ਰ ਨੇ ਕੰਮੈਟ ਕੀਤਾ ਕਿ X ਨੂੰ ਇੱਕ ਗੰਭੀਰ ਰੂਪ ਵਿੱਚ ਸੋਧੇ ਹੋਏ ਵੀਡੀਓ-ਪਲੇਇੰਗ ਸਿਸਟਮ ਦੀ ਲੋੜ ਹੋਵੇਗੀ। ਅਜਿਹਾ ਹੁੰਦਾ ਦੇਖਣਾ ਪਸੰਦ ਕਰਾਂਗਾ।"

X ਯੂਜ਼ਰਸ ਨੂੰ ਮਿਲੇਗਾ 'AI Audience' ਫੀਚਰ:ਇਸ ਤੋਂ ਇਲਾਵਾ, ਐਲੋਨ ਨੇ ਆਪਣੇ ਫਾਲੋਅਰਜ਼ ਨੂੰ ਜਾਣਕਾਰੀ ਦਿੱਤੀ ਹੈ ਕਿ ਯੂਜ਼ਰਸ ਨੂੰ ਜਲਦ ਹੀ 'AI Audience' ਫੀਚਰ ਵੀ ਮਿਲੇਗਾ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ "ਤੁਸੀਂ ਆਪਣੇ ਵਿਗਿਆਪਨਾਂ ਲਈ ਟਾਰਗੇਟ Audience ਦਾ ਸੰਖੇਪ ਵਰਣਨ ਕਰੋ ਅਤੇ ਸਾਡਾ AI ਸਿਸਟਮ ਸਕਿੰਟਾਂ ਵਿੱਚ ਲੋਕਾਂ ਨੂੰ ਟਾਰਗੇਟ ਕਰਨ ਲਈ ਸਭ ਤੋਂ ਢੁਕਵੇਂ X ਯੂਜ਼ਰਸ ਦਾ ਇੱਕ ਪੂਲ ਤਿਆਰ ਕਰੇਗਾ।"

ABOUT THE AUTHOR

...view details