ਹੈਦਰਾਬਾਦ: X ਦਾ ਇਸਤੇਮਾਲ ਕਈ ਗ੍ਰਾਹਕ ਕਰਦੇ ਹਨ, ਪਰ ਤਕੀਨੀਕੀ ਖਰਾਬੀਆਂ ਦੇ ਚਲਦਿਆਂ ਇਸ ਐਪ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਲਈ ਕੰਪਨੀ ਆਪਣੇ ਯੂਜ਼ਰਸ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਕੰਪਨੀ ਇਸ ਐਪ 'ਚ ਕਾਫ਼ੀ ਬਦਲਾਅ ਲਿਆ ਚੁੱਕੀ ਹੈ। ਹੁਣ ਐਲੋਨ ਮਸਕ ਨੇ X ਦੀ ਨੀਤੀ 'ਚ ਵੀ ਵੱਡੇ ਬਦਲਾਅ ਕੀਤੇ ਹਨ, ਜਿਸ ਤੋਂ ਬਾਅਦ ਯੂਜ਼ਰਸ ਇਸ ਪਲੇਟਫਾਰਮ 'ਤੇ ਅਡਲਟ ਕੰਟੈਟ ਨੂੰ ਪੋਸਟ ਕਰ ਸਕਦੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਇਸ ਨੀਤੀ ਨੂੰ ਲਾਗੂ ਕਰਨ 'ਤੇ ਚਰਚਾ ਹੋ ਰਹੀ ਸੀ, ਹੁਣ ਇਹ ਨੀਤੀ ਲਾਂਚ ਕਰ ਦਿੱਤੀ ਗਈ ਹੈ।
X ਦੀ ਨੀਤੀ 'ਚ ਬਦਲਾਅ: X ਇੱਕ ਮਸ਼ਹੂਰ ਪਲੇਟਫਾਰਮ ਹੈ। ਹੁਣ ਇਸ ਪਲੇਟਫਾਰਮ ਨੇ ਨੀਤੀ 'ਚ ਬਦਲਾਅ ਕੀਤੇ ਹਨ, ਜਿਸ ਤੋਂ ਬਾਅਦ ਯੂਜ਼ਰਸ X 'ਤੇ ਅਡਲਟ ਕੰਟੈਟ ਨੂੰ ਪੋਸਟ ਕਰ ਸਕਣਗੇ। ਹਾਲਾਂਕਿ, ਇਸ ਲਈ ਅਜੇ ਕੋਈ ਸ਼ਰਤਾਂ ਸਾਹਮਣੇ ਨਹੀ ਆਈਆਂ ਹਨ।
X ਨੇ ਟਵੀਟ ਕਰਕੇ ਦਿੱਤੀ ਜਾਣਕਾਰੀ: X ਨੇ ਆਪਣੇ ਅਧਿਕਾਰਿਤ 'X Safety' ਤੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਨੇ ਅਡਲਟ ਕੰਟੈਟ ਨੀਤੀ ਲਾਂਚ ਕੀਤੀ ਹੈ। ਇਸ ਟਵੀਟ 'ਚ ਦੱਸਿਆ ਗਿਆ ਹੈ ਕਿ ਅਸੀ ਨਿਯਮਾਂ ਵਿੱਚ ਹੋਰ ਸਪੱਸ਼ਟਤਾ ਲਿਆਉਣ ਅਤੇ ਉਨ੍ਹਾਂ ਖੇਤਰਾਂ ਨੂੰ ਲਾਗੂ ਕਰਨ ਵਿੱਚ ਪਾਰਦਰਸ਼ਤਾ ਲਿਆਉਣ ਲਈ ਅਡਲਟ ਕੰਟੈਟ ਅਤੇ ਹਿੰਸਕ ਕੰਟੈਟ ਨੀਤੀ ਦੀ ਸ਼ੁਰੂਆਤ ਕੀਤੀ ਹੈ।
ਕੰਪਨੀ ਨੇ ਪੇਸ਼ ਕੀਤੀ ਨਵੀਂ ਨੀਤੀ: ਇਸਦੇ ਨਾਲ ਹੀ, X ਦਾ ਕਹਿਣਾ ਹੈ ਕਿ ਅਸੀ ਘੱਟ ਉਮਰ ਦੇ ਯੂਜ਼ਰਸ ਜਾਂ ਫਿਰ ਜਿਹੜੇ ਯੂਜ਼ਰਸ ਇਸ ਕੰਟੈਟ ਨੂੰ ਦੇਖਣਾ ਨਹੀਂ ਚਾਹੁੰਦੇ, ਉਨ੍ਹਾਂ ਤੱਕ ਇਹ ਕੰਟੈਟ ਨਾ ਪਹੁਚਾਉਣ ਲਈ ਪ੍ਰੋਫਾਈਲ ਫੋਟੋ ਜਾਂ ਫਿਰ ਬੈਨਰ 'ਤੇ ਇਸ ਕੰਟੈਟ ਨੂੰ ਪੋਸਟ ਨਹੀਂ ਕੀਤਾ ਜਾ ਸਕੇਗਾ। X ਦਾ ਕਹਿਣਾ ਹੈ ਕਿ ਜਿਹੜੇ ਲੋਕ ਇਸ ਤਰੀਕੇ ਦਾ ਕੰਟੈਟ ਪੋਸਟ ਕਰਨਗੇ, ਉਨ੍ਹਾਂ ਦਾ ਇਸ ਕੰਟੈਟ ਨੂੰ Sensitive ਮਾਰਕ ਕਰਨਾ ਜ਼ਰੂਰੀ ਹੈ। ਚਾਹੇ ਇਹ ਕੰਟੈਟ AI ਦੁਆਰਾ ਬਣਾਇਆ ਗਿਆ ਹੋਵੇ ਜਾਂ ਫਿਰ ਐਨੀਮੇਟਿਡ ਹੋਵੇ। ਜਿਹੜੇ ਯੂਜ਼ਰਸ 18 ਸਾਲ ਤੋਂ ਘੱਟ ਉਮਰ ਦੇ ਹੋਣਗੇ ਜਾਂ ਫਿਰ ਜਿਨ੍ਹਾਂ ਦੀ ਉਮਰ ਨੂੰ ਵੈਰੀਫਾਈ ਨਹੀਂ ਕੀਤਾ ਹੋਵੇਗਾ, ਉਹ ਇਸ ਕੰਟੈਟ ਨੂੰ ਨਹੀਂ ਦੇਖ ਸਕਣਗੇ।