ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਯੂਜ਼ਰਸ ਦੇ ਕਾਲਿੰਗ ਅਨੁਭਵ ਨੂੰ ਮਜ਼ੇਦਾਰ ਬਣਾਉਣ ਲਈ ਤਿੰਨ ਫੀਚਰਸ ਪੇਸ਼ ਕੀਤੇ ਹਨ। ਇਨ੍ਹਾਂ 'ਚ ਵੀਡੀਓ ਕਾਲ ਦੌਰਾਨ 32 ਕੰਟੈਕਟਸ ਨੂੰ ਐਡ ਕਰਨ ਤੋਂ ਇਲਾਵਾ ਆਡੀਓ ਦੇ ਨਾਲ ਸਕ੍ਰੀਨ ਸ਼ੇਅਰਿੰਗ ਅਤੇ ਸਪੀਕਰ ਸਪਾਟਲਾਈਟ ਫੀਚਰ ਸ਼ਾਮਲ ਹਨ। ਨਵੇਂ ਅਪਡੇਟਸ ਨੂੰ ਆਈਫੋਨ, ਐਂਡਰਾਈਡ, ਵੈੱਬ ਅਤੇ PC ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਲਿਆਂਦਾ ਗਿਆ ਹੈ।
ਵਟਸਐਪ ਯੂਜ਼ਰਸ ਲਈ ਆਏ ਨਵੇਂ ਫੀਚਰਸ: ਕੰਪਨੀ ਨੇ ਆਪਣੇ ਯੂਜ਼ਰਸ ਲਈ ਨਵੇਂ ਫੀਚਰਸ ਪੇਸ਼ ਕੀਤੇ ਹਨ। ਆਡੀਓ ਦੇ ਨਾਲ ਸਕ੍ਰੀਨ ਸ਼ੇਅਰਿੰਗ ਫੀਚਰ ਦਾ ਯੂਜ਼ਰਸ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਹੁਣ ਕੰਪਨੀ ਨੇ ਇਸ ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਦੇ ਆਉਣ ਨਾਲ ਯੂਜ਼ਰਸ ਦੋਸਤਾਂ ਅਤੇ ਪਰਿਵਾਰ ਦੇ ਨਾਲ ਵੀਡੀਓ ਕਾਲ 'ਤੇ ਆਪਣੀ ਸਕ੍ਰੀਨ ਦੇ ਕੰਟੈਟ ਨੂੰ ਆਡੀਓ ਦੇ ਨਾਲ ਸ਼ੇਅਰ ਕਰ ਸਕਣਗੇ। ਇਸ ਤੋਂ ਇਲਾਵਾ, ਕੰਪਨੀ ਨੇ ਸਾਰੇ ਡਿਵਾਈਸਾਂ ਲਈ ਵੀਡੀਓ ਕਾਲਿੰਗ 'ਚ 32 ਲੋਕਾਂ ਨੂੰ ਜੋੜਨ ਵਾਲੇ ਫੀਚਰ ਦਾ ਵੀ ਐਲਾਨ ਕਰ ਦਿੱਤਾ ਹੈ।