ਹੈਦਰਾਬਾਦ:ਐਪਲ ਆਈਫੋਨ 16 ਸੀਰੀਜ਼ ਲਈ ਪ੍ਰੀ-ਆਰਡਰ ਅੱਜ ਸ਼ੁੱਕਰਵਾਰ 13 ਸਤੰਬਰ 2024 ਨੂੰ ਸ਼ਾਮ 5:30 ਵਜੇ ਭਾਰਤੀ ਸਮੇਂ ਅਨੁਸਾਰ ਸ਼ੁਰੂ ਹੋਣਗੇ ਅਤੇ ਫੋਨ 20 ਸਤੰਬਰ ਤੋਂ ਉਪਲਬਧ ਹੋਣਗੇ।
ਆਈਫੋਨ 16 ਸੀਰੀਜ਼ ਲਈ ਪ੍ਰੀ-ਆਰਡਰ ਦੀਆਂ ਪੇਸ਼ਕਸ਼ਾਂ ਕੀ ਹਨ?: ਆਈਫੋਨ 16 ਸੀਰੀਜ਼ ਨੂੰ ਖਰੀਦਣ ਵਾਲੇ ਗ੍ਰਾਹਕ ਚੋਣਵੇਂ ਬੈਂਕਾਂ ਤੋਂ 5,000 ਰੁਪਏ ਦਾ ਤੁਰੰਤ ਕੈਸ਼ਬੈਕ ਪ੍ਰਾਪਤ ਕਰ ਸਕਦੇ ਹਨ। ਇਸ ਵਿੱਚ ਅਮਰੀਕਨ ਐਕਸਪ੍ਰੈਸ, ਐਕਸਿਸ ਬੈਂਕ ਅਤੇ ਆਈਸੀਆਈਸੀਆਈ ਬੈਂਕ ਸ਼ਾਮਲ ਹਨ। ਐਪਲ ਤਿੰਨ ਅਤੇ ਛੇ ਮਹੀਨਿਆਂ ਲਈ ਬਿਨ੍ਹਾਂ ਲਾਗਤ ਵਾਲੇ EMI ਯੋਜਨਾਵਾਂ ਦੀ ਪੇਸ਼ਕਸ਼ ਕਰਦਾ ਹੈ। ਐਪਲ ਨੇ ਕਿਹਾ ਕਿ ਪੁਰਾਣੇ ਆਈਫੋਨ ਮਾਡਲਾਂ ਦੇ ਬਦਲੇ ਗ੍ਰਾਹਕਾਂ ਨੂੰ 67,500 ਰੁਪਏ ਤੱਕ ਦੀ ਛੋਟ ਮਿਲੇਗੀ, ਜਿਸ ਨੂੰ ਨਵੇਂ ਡਿਵਾਈਸ ਲਈ ਐਡਜਸਟ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ, ਐਪਲ ਨਵੇਂ ਆਈਫੋਨ ਦੇ ਨਾਲ ਬਿਨ੍ਹਾਂ ਕਿਸੇ ਵਾਧੂ ਕੀਮਤ ਦੇ ਐਪਲ ਮਿਊਜ਼ਿਕ, ਐਪਲ ਟੀਵੀ+ ਅਤੇ ਐਪਲ ਆਰਕੇਡ ਲਈ ਤਿੰਨ ਮਹੀਨਿਆਂ ਦੀ ਗਾਹਕੀ ਦੀ ਪੇਸ਼ਕਸ਼ ਕਰ ਰਿਹਾ ਹੈ।
ਭਾਰਤ ਵਿੱਚ iPhone 16 ਦੀ ਕੀਮਤ:
- 128GB ਸਟੋਰੇਜ- 79,900 ਰੁਪਏ
- 256GB ਸਟੋਰੇਜ- 89,900 ਰੁਪਏ
- 512GB ਸਟੋਰੇਜ- 109,900 ਰੁਪਏ