ਹੈਦਰਾਬਾਦ:ਐਪਲ ਆਪਣੇ ਗ੍ਰਾਹਕਾਂ ਲਈ ਜਲਦ ਹੀ ਐਂਡਵਾਂਸ ਏਅਰਬਡਸ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਐਪਲ ਦੇ ਆਉਣ ਵਾਲੇ ਏਅਰਬਡਸ ਕੈਮਰੇ ਨਾਲ ਲੈਸ ਹੋਣਗੇ। ਇਹ ਆਈਫੋਨ 'ਚ ਇਸਤੇਮਾਲ ਹੋਣ ਵਾਲੀ ਫੇਸ ਆਈਡੀ ਤਕਨਾਲੋਜੀ 'ਤੇ ਕੰਮ ਕਰਨਗੇ। ਕੰਪਨੀ ਆਪਣੇ ਪ੍ਰੋਡਕਟ 'ਚ ਐਂਡਵਾਂਸ ਫੀਚਰਸ ਨੂੰ ਜੋੜਨ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ ਅਤੇ ਕੈਮਰਾ ਵੀ ਇਸ ਦਾ ਹੀ ਹਿੱਸਾ ਹੋਵੇਗਾ।
ਸਾਲ 2026 'ਚ ਸ਼ੁਰੂ ਹੋ ਸਕਦੈ ਉਤਪਾਦਨ:ਕੈਮਰੇ ਵਾਲੇ ਏਅਰਬਡਸ ਦਾ ਵੱਡੇ ਪੱਧਰ 'ਤੇ ਉਤਪਾਦਨ ਸਾਲ 2026 'ਚ ਸ਼ੁਰੂ ਹੋ ਸਕਦਾ ਹੈ। ਕੈਮਰੇ ਵਾਲੇ ਏਅਰਬਡਸ ਯੂਜ਼ਰਸ ਦੇ Spatial Audio ਅਨੁਭਵ ਨੂੰ ਬਿਹਤਰ ਬਣਾਉਣ ਦਾ ਕੰਮ ਕਰਨਗੇ। ਇਸ ਨਾਲ ਐਪਲ ਦੀ ਪਕੜ ਹੋਰ ਵੀ ਮਜ਼ਬੂਤ ਹੋਵੇਗੀ। ਇਨ੍ਹਾਂ ਏਅਰਬਡਸ ਦੇ ਨਾਲ ਯੂਜ਼ਰਸ ਵਿਜਨ ਪ੍ਰੋ ਹੈਡਸੈੱਟ 'ਚ ਸਿਰ ਘੁਮਾਉਣ 'ਤੇ ਵੀ ਸ਼ਾਨਦਾਰ ਆਡੀਓ ਅਨੁਭਵ ਪ੍ਰਾਪਤ ਕਰ ਸਕਣਗੇ।