ਹੈਦਰਾਬਾਦ: ਹਾਲ ਹੀ ਵਿੱਚ Huawei ਫੋਨ 'ਚ AI ਫੀਚਰ ਦੁਆਰਾ ਕੱਪੜੇ ਹਟਾਉਣ ਦੀ ਖਬਰ ਆਉਣ ਦੇ ਕੁਝ ਦਿਨਾਂ ਬਾਅਦ ਐਪਲ ਦੇ ਸਬੰਧ 'ਚ ਵੀ ਅਜਿਹੀ ਖਬਰ ਸਾਹਮਣੇ ਆਈ ਹੈ। ਰਿਪੋਰਟ ਅਨੁਸਾਰ, ਐਪਲ ਨੇ ਐਪ ਸਟੋਰ ਤੋਂ ਤਿੰਨ ਐਪਾਂ ਨੂੰ ਹਟਾ ਦਿੱਤਾ ਹੈ, ਜਿਨ੍ਹਾਂ ਨੂੰ ਆਰਟ ਜਨਰੇਟਰਾਂ ਦੇ ਰੂਪ 'ਚ ਇਸ਼ਤਿਹਾਰ ਕੀਤਾ ਗਿਆ ਸੀ। ਪਰ ਇੰਸਟਾਗ੍ਰਾਮ ਅਤੇ ਅਡਲਟ ਸਾਈਟਸ 'ਤੇ ਇਨ੍ਹਾਂ ਐਪਾਂ ਨੇ ਖੁਦ ਨੂੰ ਪ੍ਰਮੋਟ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਉਹ ਕਿਸੇ ਵੀ ਕੁੜੀ ਦੇ ਫ੍ਰੀ 'ਚ ਕੱਪੜੇ ਉਤਾਰ ਸਕਦੇ ਹਨ।
AI ਤੋਂ ਬਣਾ ਰਹੇ ਸੀ ਨਿਊਡ ਤਸਵੀਰਾਂ: ਇਨ੍ਹਾਂ ਐਪਾਂ ਨੇ ਕੱਪੜੇ ਪਹਿਣੇ ਵਿਅਕਤੀ ਦੀਆਂ ਨਕਲੀ ਨਿਊਡ ਤਸਵੀਰਾਂ ਬਣਾਉਣ ਲਈ AI ਦਾ ਇਸਤੇਮਾਲ ਕੀਤਾ ਸੀ। ਹਾਲਾਂਕਿ, ਤਸਵੀਰਾਂ ਅਸਲ 'ਚ ਨਿਊਡ ਨਹੀਂ ਸੀ। ਇਹ ਐਪਾਂ ਅਜਿਹੀਆਂ ਤਸਵੀਰਾਂ ਬਣਾ ਸਕਦੀਆਂ ਹਨ, ਜਿਨ੍ਹਾਂ ਦਾ ਇਸਤੇਮਾਲ ਕਿਸੇ ਨੂੰ ਪਰੇਸ਼ਾਨ, ਬਲੈਕਮੇਲਿੰਗ ਅਤੇ ਗੋਪਨੀਯਤਾ ਦੀ ਉਲੰਘਣਾ ਕਰਨ ਲਈ ਕੀਤਾ ਜਾ ਸਕਦਾ ਹੈ।
ਸਾਲ 2022 ਤੋਂ ਮੌਜ਼ੂਦ ਨੇ ਇਹ ਐਪਾਂ:ਇਸ ਮੁੱਦੇ 'ਤੇ ਐਪਲ ਦੀ ਪ੍ਰਤੀਕਿਰੀਆਂ 404 ਮੀਡੀਆ ਦੁਆਰਾ ਐਪਾਂ ਅਤੇ ਉਨ੍ਹਾਂ ਦੇ ਵਿਗਿਆਪਨਾਂ ਦੇ ਲਿੰਕ ਸ਼ੇਅਰ ਕਰਨ ਤੋਂ ਬਾਅਦ ਨਜ਼ਰ ਆਈ ਹੈ। ਦੱਸ ਦਈਏ ਕਿ ਇਹ ਐਪਾਂ ਸਾਲ 2022 ਤੋਂ ਐਪ ਸਟੋਰ 'ਤੇ ਮੌਜ਼ੂਦ ਹਨ, ਜੋ ਅਡਲਟ ਸਾਈਟਸ 'ਤੇ ਅਨਡ੍ਰੈਸ ਫੀਚਰ ਦਾ ਵਿਗਿਆਪਨ ਕਰਦੀਆਂ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਐਪਾਂ ਨੂੰ ਐਪ ਸਟੋਰ 'ਤੇ ਇਸ ਲਈ ਰਹਿਣ ਦੀ ਆਗਿਆ ਦਿੱਤੀ ਗਈ ਸੀ, ਜੇਕਰ ਇਹ ਐਪਾਂ ਅਡਲਟ ਸਾਈਟਸ ਤੋਂ ਵਿਗਿਆਪਨ ਹਟਾ ਦੇਣ। ਹਾਲਾਂਕਿ, ਇਨ੍ਹਾਂ 'ਚੋ ਇੱਕ ਐਪ ਨੇ 2024 ਤੱਕ ਵਿਗਿਆਪਨ ਚਲਾਏ, ਜਿਸ ਤੋਂ ਬਾਅਦ ਗੂਗਲ ਨੇ ਇਨ੍ਹਾਂ ਐਪਾਂ ਨੂੰ ਆਪਣੇ ਐਪ ਸਟੋਰ ਤੋਂ ਹਟਾ ਦਿੱਤਾ।
ਐਪਲ ਨੇ ਲਿਆ ਫੈਸਲਾ: ਐਪਲ ਨੇ ਇਨ੍ਹਾਂ ਐਪਾਂ ਨੂੰ ਐਪ ਸਟੋਰ ਤੋਂ ਹਟਾਉਣ ਦਾ ਫੈਸਲਾ ਲੈ ਲਿਆ ਹੈ। ਹਾਲਾਂਕਿ, ਐਪ ਸਟੋਰ ਦਾ ਵਿਵਹਾਰ ਅਤੇ ਡਿਵੈਲਪਰਾਂ ਦੀਆਂ ਖਾਮੀਆਂ ਦਾ ਫਾਇਦਾ ਉਠਾਉਣ ਦੀ ਯੋਗਤਾ ਨੂੰ ਦੇਖਣਾ ਥੋੜਾ ਚਿੰਤਾਜਨਕ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ, ਜਦੋ WWDC 2024 ਇਵੈਂਟ ਆਉਣ ਵਾਲਾ ਹੈ। ਐਪਲ ਦੁਆਰਾ NCI ਐਪਾਂ ਨੂੰ ਦੇਰ ਨਾਲ ਹਟਾਉਣ ਕਰਕੇ ਕੰਪਨੀ ਦੀ ਇਮੇਜ 'ਤੇ ਸਵਾਲ ਖੜੇ ਹੋ ਰਹੇ ਹਨ।