ਹੈਦਰਾਬਾਦ: iPhone 16 ਜਲਦ ਹੀ ਭਾਰਤ 'ਚ ਲਾਂਚ ਹੋ ਸਕਦੀ ਹੈ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ 9 ਸਤੰਬਰ ਨੂੰ ਇੱਕ ਲਾਂਚ ਇਵੈਂਟ ਆਯੋਜਿਤ ਹੋਵੇਗਾ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਇਵੈਂਟ 'ਚ ਐਪਲ ਆਪਣੇ ਕਈ ਨਵੇਂ ਪ੍ਰੋਡਕਟਸ ਲਾਂਚ ਕਰ ਸਕਦਾ ਹੈ। ਦੱਸ ਦਈਏ ਕਿ ਆਈਫੋਨ 'ਚ ਬਿਹਤਰ ਕੈਮਰੇ ਅਤੇ ਡਿਜ਼ਾਈਨ 'ਚ ਬਦਲਾਅ ਕੀਤੇ ਜਾ ਸਕਦੇ ਹਨ। ਹਾਲਾਂਕਿ, ਇਸ ਇਵੈਂਟ 'ਚ ਸਿਰਫ਼ iPhone 16 ਹੀ ਨਹੀਂ, ਸਗੋ ਹੋਰ ਵੀ ਕਈ ਪ੍ਰੋਡਕਟਸ ਲਾਂਚ ਕੀਤੇ ਜਾ ਸਕਦੇ ਹਨ।
ਐਪਲ ਦੇ ਇਵੈਂਟ 'ਚ ਲਾਂਚ ਹੋਣ ਵਾਲੇ ਪ੍ਰੋਡਕਟਸ:
iPhone 16:ਐਪਲ ਦੇ ਇਵੈਂਟ 'ਚ iPhone 16 ਲਾਂਚ ਕੀਤਾ ਜਾ ਸਕਦਾ ਹੈ। ਐਪਲ ਦੁਆਰਾ iPhone 16 ਸੀਰੀਜ਼ 'ਚ iPhone 16, iPhone 16 Pro, iPhone 16 Pro Max ਅਤੇ iPhone 16 Plus ਮਾਡਲ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸ ਸੀਰੀਜ਼ ਦੇ ਡਿਜ਼ਾਈਨ 'ਚ ਵੀ ਬਦਲਾਅ ਦੇਖਣ ਨੂੰ ਮਿਲਣਗੇ। iPhone 16 ਸੀਰੀਜ਼ 'ਚ ਸਭ ਤੋਂ ਵੱਡਾ ਬਦਲਾਅ ਕੈਮਰਾ ਅਤੇ ਡਿਜ਼ਾਈਨ 'ਚ ਦੇਖਣ ਨੂੰ ਮਿਲੇਗਾ। ਇਨ੍ਹਾਂ ਦੋਨੋ ਆਈਫੋਨਾਂ 'ਚ A18 ਚਿਪ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ iOS 18.1 ਦੇ ਨਾਲ ਆਉਣ ਵਾਲੇ ਸਾਰੇ AI ਫੀਚਰ ਨੂੰ ਚਲਾਉਣ ਦੇ ਯੋਗ ਹੋਵੇਗਾ। ਇਸ ਤੋਂ ਇਲਾਵਾ, iPhone 16 Pro ਅਤੇ iPhone 16 Pro Max 'ਚ ਡਿਜ਼ਾਈਨ ਨੂੰ ਲੈ ਕੇ ਕੋਈ ਬਦਲਾਅ ਨਹੀਂ ਹੋਵੇਗਾ। ਇਨ੍ਹਾਂ ਦੋਨੋ ਆਈਫੋਨਾਂ 'ਚ 6.3 ਇੰਚ ਅਤੇ 6.9 ਇੰਚ ਦੀ ਸਕ੍ਰੀਨ ਮਿਲ ਸਕਦੀ ਹੈ ਅਤੇ ਪ੍ਰੋਸੈਸਰ ਦੇ ਤੌਰ 'ਤੇ A18 Pro ਚਿਪ ਮਿਲ ਸਕਦੀ ਹੈ।
ਐਪਲ ਵਾਚ ਸੀਰੀਜ਼ 10: ਇਸ ਇਵੈਂਟ 'ਚ ਐਪਲ ਵਾਚ ਸੀਰੀਜ਼ 10 ਨੂੰ ਵੀ ਲਾਂਚ ਕੀਤਾ ਜਾ ਸਕਦਾ ਹੈ। ਨਵੀਂ ਵਾਚ ਸਲਿੱਮ ਬਾਡੀ ਅਤੇ ਪਤਲੇ ਫਰੰਟ ਬੇਜਲ ਦੇ ਨਾਲ ਆ ਸਕਦੀ ਹੈ।