ਹੈਦਰਾਬਾਦ: ਸਰਕਾਰੀ ਏਜੰਸੀ ਵੱਲੋ ਇੱਕ ਜ਼ਰੂਰੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ 'ਚ ਇੱਕ ਮੋਬਾਈਲ ਐਪ ਤੋਂ ਦੂਰ ਰਹਿਣ ਦੀ ਗੱਲ ਕਹੀ ਗਈ ਹੈ। ਦਰਅਸਲ, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਤਹਿਤ ਕੰਮ ਕਰਨ ਵਾਲੀ ਏਜੰਸੀ ਸਾਈਬਰ ਦੋਸਤ ਨੇ ਇਹ ਚੇਤਾਵਨੀ ਜਾਰੀ ਕੀਤੀ ਹੈ। ਦੱਸ ਦਈਏ ਕਿ ਸਾਈਬਰ ਧੋਖਾਧੜੀ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਈਬਰ ਠੱਗ ਅਲੱਗ-ਅਲੱਗ ਤਰੀਕਿਆਂ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਇਸ ਦੌਰਾਨ, ਹੁਣ ਸਾਈਬਰ ਦੋਸਤ ਨਾਮ ਦੇ X ਅਕਾਊਂਟ ਤੋਂ ਇੱਕ ਪੋਸਟ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟ 'ਚ CashExpand-U Finance Assistant ਲੋਨ ਐਪ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਇਸ ਐਪ ਦਾ ਸਬੰਧ ਵਿਦੇਸ਼ੀ ਦੁਸ਼ਮਣਾਂ ਨਾਲ ਹੋ ਸਕਦਾ ਹੈ। ਪੋਸਟ 'ਚ RBI, ਗੂਗਲ ਪਲੇ ਅਤੇ ਵਿੱਤ ਮੰਤਰਾਲਾ ਨੂੰ ਵੀ ਟੈਗ ਕੀਤਾ ਗਿਆ ਹੈ। ਹਾਲਾਂਕਿ, ਸਰਕਾਰ ਨੇ ਅਜੇ ਇਸ ਐਪ ਨੂੰ ਲੈ ਕੋਈ ਵਿਸ਼ੇਸ਼ ਚੇਤਾਵਨੀ ਜਾਰੀ ਨਹੀਂ ਕੀਤੀ ਹੈ।
ਐਂਡਰਾਇਡ ਯੂਜ਼ਰਸ ਨੂੰ ਖਤਰਾ, ਸਰਕਾਰ ਨੇ ਜਾਰੀ ਕੀਤੀ ਚੇਤਾਵਨੀ, ਇਸ ਐਪਾਂ ਨੂੰ ਤਰੁੰਤ ਕਰ ਦਿਓ ਅਨਇੰਸਟੌਲ - Warning for Android Users - WARNING FOR ANDROID USERS
Cyber Dost Warning for Android Users: ਐਂਡਰਾਈਡ ਯੂਜ਼ਰਸ ਲਈ ਸਰਕਾਰ ਨੇ ਇੱਕ ਲੋਨ ਐਪ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਇਸ ਐਪ ਨੂੰ ਲੈ ਕੇ ਦੱਸਿਆ ਗਿਆ ਹੈ ਕਿ ਇਸਦਾ ਕੰਨੈਕਸ਼ਨ ਖਤਰਨਾਕ ਵਿਦੇਸ਼ੀ ਕੰਪਨੀਆਂ ਨਾਲ ਜੁੜਿਆ ਹੋਇਆ ਹੈ।
Published : Jul 8, 2024, 10:41 AM IST
ਇਸ ਐਪ ਨੂੰ ਗੂਗਲ ਪਲੇ ਸਟੋਰ ਤੋਂ ਰਿਮੂਵ ਕਰ ਦਿੱਤਾ ਗਿਆ ਹੈ। ਰਿਮੂਵ ਹੋਣ ਤੋਂ ਪਹਿਲਾ ਇਹ ਐਪ ਕਰੀਬ 1 ਲੱਖ ਵਾਰ ਡਾਊਨਲੋਡ ਹੋ ਚੁੱਕੀ ਸੀ। ਇਸ ਐਪ ਨੂੰ 4.4 ਰੇਟਿੰਗ ਮਿਲੀ ਸੀ। ਇਹ ਐਪ ਲੋਨ ਦੀ ਸੁਵਿਧਾ ਦਿੰਦੀ ਸੀ, ਪਰ ਹੁਣ ਸਰਕਾਰੀ ਏਜੰਸੀ ਨੇ ਇਸ ਐਪ ਤੋਂ ਦੂਰ ਰਹਿਣ ਨੂੰ ਕਿਹਾ ਹੈ।
CashExpand-U Finance ਐਪ ਨੂੰ ਕਰ ਦਿਓ ਅਨਇੰਸਟੌਲ:CashExpand-U Finance ਐਪ ਦਾ ਕਈ ਲੋਕ ਇਸਤੇਮਾਲ ਕਰਦੇ ਹਨ। ਇਸ ਐਪ ਤੋਂ ਲੋਕਾਂ ਨੂੰ ਕਿਸ ਤਰ੍ਹਾਂ ਦਾ ਖਤਰਾ ਹੈ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜੇਕਰ ਤੁਸੀਂ ਅਜੇ ਤੱਕ ਇਸ ਐਪ ਦਾ ਇਸਤੇਮਾਲ ਕਰਦੇ ਹੋ, ਤਾਂ ਤਰੁੰਤ ਐਪ ਨੂੰ ਅਨਇੰਸਟੌਲ ਕਰ ਦਿਓ। ਤੁਸੀਂ ਐਪ ਦੀ ਸੈਟਿੰਗ 'ਚ ਜਾ ਕੇ ਸਿੱਧਾ ਅਨਇੰਸਟੌਲ ਕਰ ਸਕਦੇ ਹੋ।