ਪੰਜਾਬ

punjab

ETV Bharat / technology

ਐਮਾਜ਼ਾਨ ਗੇਮਿੰਗ ਫੈਸਟ ਸੇਲ ਇਸ ਦਿਨ ਹੋਵੇਗੀ ਖਤਮ, ਇਨ੍ਹਾਂ ਡਿਵਾਈਸਾਂ 'ਤੇ ਮਿਲ ਰਹੀ ਛੋਟ - Amazon Gaming Fest Sale - AMAZON GAMING FEST SALE

Amazon Gaming Fest Sale: ਐਮਾਜ਼ਾਨ ਗੇਮਿੰਗ ਫੈਸਟ ਸੇਲ ਸ਼ੁਰੂ ਹੋ ਚੁੱਕੀ ਹੈ। ਇਹ ਸੇਲ 18 ਅਪ੍ਰੈਲ ਨੂੰ ਸ਼ੁਰੂ ਹੋਈ ਸੀ ਅਤੇ 24 ਅਪ੍ਰੈਲ ਨੂੰ ਖਤਮ ਹੋ ਜਾਵੇਗੀ। ਸੇਲ ਦੌਰਾਨ ਕਈ ਡਿਵਾਈਸਾਂ 'ਤੇ ਆਫ਼ਰ ਮਿਲ ਰਹੇ ਹਨ।

Amazon Gaming Fest Sale
Amazon Gaming Fest Sale

By ETV Bharat Tech Team

Published : Apr 22, 2024, 5:20 PM IST

ਹੈਦਰਾਬਾਦ: ਐਮਾਜ਼ਾਨ 'ਤੇ ਗੇਮਿੰਗ ਫੈਸਟ ਸੇਲ ਚੱਲ ਰਹੀ ਹੈ। ਇਸ ਸੇਲ 'ਚ ਕਈ ਡਿਵਾਈਸਾਂ 'ਤੇ ਸ਼ਾਨਦਾਰ ਆਫ਼ਰਸ ਦਿੱਤੇ ਜਾ ਰਹੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਐਮਾਜ਼ਾਨ ਗੇਮਿੰਗ ਫੈਸਟ ਸੇਲ 18 ਅਪ੍ਰੈਲ ਨੂੰ ਸ਼ੁਰੂ ਹੋਈ ਸੀ ਅਤੇ 24 ਅਪ੍ਰੈਲ ਤੱਕ ਚਲੇਗੀ। ਇਸ ਸੇਲ 'ਚ ਕਈ ਡਿਵਾਈਸਾਂ 'ਤੇ 50 ਫੀਸਦੀ ਤੱਕ ਦੀ ਛੋਟ ਦਾ ਲਾਭ ਦਿੱਤਾ ਜਾ ਰਿਹਾ ਹੈ। ਐਮਾਜ਼ਾਨ ਗੇਮਿੰਗ ਫੈਸਟ ਸੇਲ 'ਚ ਚੁਣੇ ਹੋਏ ਬੈਂਕ ਕਾਰਡਾਂ ਤੋਂ ਭੁਗਤਾਨ ਕਰਨ 'ਤੇ ਡਿਸਕਾਊੰਟ ਦਿੱਤਾ ਜਾ ਰਿਹਾ ਹੈ।

ਪ੍ਰਾਈਮ ਮੈਬਰਾਂ ਨੂੰ ਮਿਲੇਗਾ ਲਾਭ: ਐਮਾਜ਼ਾਨ ਗੇਮਿੰਗ ਫੈਸਟ ਸੇਲ ਦੌਰਾਨ ਪ੍ਰਾਈਮ ਮੈਬਰਾਂ ਨੂੰ ਲਾਭ ਮਿਲ ਰਿਹਾ ਹੈ। ਇਸ ਸੇਲ 'ਚ NO-Cost EMI ਦਾ ਆਪਸ਼ਨ ਵੀ ਦਿੱਤਾ ਜਾ ਰਿਹਾ ਹੈ ਅਤੇ 500 ਰੁਪਏ ਦੀ ਛੋਟ ਵੀ ਮਿਲ ਰਹੀ ਹੈ। ਜਿਹੜੇ ਲੋਕਾਂ ਕੋਲ੍ਹ ਪ੍ਰਾਈਮ ਮੈਬਰਸ਼ਿੱਪ ਹੈ, ਉਨ੍ਹਾਂ ਨੂੰ ਫਾਸਟ ਡਿਲੀਵਰੀ ਦੀ ਸੁਵਿਧਾ ਦਿੱਤੀ ਜਾ ਰਹੀ ਹੈ।

ਇਨ੍ਹਾਂ ਡਿਵਾਈਸਾਂ 'ਤੇ ਮਿਲ ਰਿਹਾ ਡਿਸਕਾਊਂਟ:

ਰੇਡੀਅਰ ਪ੍ਰੋ ਵਾਇਰਲੈੱਸ ਗੇਮਪੈਡ: ਸੇਲ 'ਚ ਤੁਸੀਂ ਇਸ ਗੇਮਿੰਗ ਡਿਵਾਈਸ ਨੂੰ 1,499 ਰੁਪਏ ਦੀ ਕੀਮਤ ਦੇ ਨਾਲ ਖਰੀਦ ਸਕਦੇ ਹੋ, ਪਰ ਇਸਦੀ ਅਸਲੀ ਕੀਮਤ ਜ਼ਿਆਦਾ ਹੈ। ਰੇਡੀਅਰ ਪ੍ਰੋ ਵਾਇਰਲੈੱਸ ਗੇਮਪੈਡ 'ਤੇ 63 ਫੀਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

ASUS TUF F15 ਲੈਪਟਾਪ: ਇਸ ਸੇਲ 'ਚ ਤੁਸੀਂ ASUS TUF F15 ਲੈਪਟਾਪ ਵੀ ਘੱਟ ਕੀਮਤ ਦੇ ਨਾਲ ਖਰੀਦ ਸਕਦੇ ਹੋ। ਇਸ 'ਚ ਕ੍ਰਿਸਟਲ ਆਡੀਓ ਅਤੇ ਅਡੈਪਟਿਵ ਸਿੰਕ ਵਰਗੀਆਂ ਸੁਵਿਧਾਵਾਂ ਮਿਲਦੀਆਂ ਹਨ।

Dell ਗੇਮਿੰਗ G15-5530: Dell ਗੇਮਿੰਗ G15-5530 ਨੂੰ ਸੇਲ ਦੌਰਾਨ 25 ਫੀਸਦੀ ਦੇ ਡਿਸਕਾਊਂਟ ਨਾਲ ਖਰੀਦਿਆ ਜਾ ਸਕਦਾ ਹੈ। ਇਸ ਲੈਪਟਾਪ 'ਚ 16GB ਰੈਮ ਅਤੇ 512GB SSD ਤੱਕ ਦੀ ਸਟੋਰੇਜ ਮਿਲਦੀ ਹੈ।

LGUltragear ਗੇਮਿੰਗ ਮਾਨੀਟਰ: ਸੇਲ 'ਚ LGUltragear ਗੇਮਿੰਗ ਮਾਨੀਟਰ 15,499 ਰੁਪਏ ਦੀ ਕੀਮਤ 'ਤੇ ਖਰੀਦਣ ਲਈ ਉਪਲਬਧ ਹੈ। ਇਸ 'ਤੇ 50 ਫੀਸਦੀ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

ABOUT THE AUTHOR

...view details