ਹੈਦਰਾਬਾਦ: ਅੱਜ ਕੱਲ੍ਹ AI ਤਕਨਾਲੋਜੀ ਦੀ ਕਾਫ਼ੀ ਚਰਚਾ ਚੱਲ ਰਹੀ ਹੈ। ਇਸ ਲਈ ਹਰੇਕ ਕੰਪਨੀ ਆਪਣੇ-ਆਪਣੇ ਪ੍ਰੋਡਕਟਾਂ 'ਚ AI ਫੀਚਰਸ ਦਾ ਇਸਤੇਮਾਲ ਕਰ ਰਹੀ ਹੈ। ਹੁਣ ਇਸ ਲਿਸਟ 'ਚ ਟੂ-ਕਾਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। Truecaller ਨੇ ਵੀ ਆਪਣੇ ਐਪ 'ਚ ਇੱਕ AI ਫੀਚਰ ਨੂੰ ਸ਼ਾਮਲ ਕੀਤਾ ਹੈ, ਜੋ ਯੂਜ਼ਰਸ ਨੂੰ ਸਪੈਮ ਕਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰੇਗਾ।
Truecaller 'ਚ ਆਇਆ AI ਫੀਚਰ: Truecaller ਨੇ ਆਪਣੇ ਪ੍ਰੀਮੀਅਮ ਯੂਜ਼ਰਸ ਲਈ ਇੱਕ ਨਵਾਂ ਫੀਚਰ ਲਾਂਚ ਕੀਤਾ ਹੈ, ਜੋ AI ਤਕਨਾਲੋਜੀ ਦਾ ਇਸਤੇਮਾਲ ਕਰਕੇ ਅਨਜਾਣ ਨੰਬਰਾਂ ਤੋਂ ਆਏ ਕਾਲਾਂ ਨੂੰ ਬਲੌਕ ਕਰ ਦਿੰਦਾ ਹੈ। ਜੇਕਰ ਯੂਜ਼ਰਸ ਨੂੰ ਕਾਲ ਕਰਨ ਵਾਲਾ ਵਿਅਕਤੀ Truecaller ਦੇ ਡਾਟਾਬੇਸ 'ਚ ਨਹੀਂ ਹੋਵੇਗਾ, ਫਿਰ ਵੀ ਇਹ ਐਪ ਉਸਦੇ ਕਾਲ ਨੂੰ ਬਲੌਕ ਕਰ ਦੇਵੇਗੀ ਅਤੇ ਯੂਜ਼ਰਸ ਨੂੰ ਸਪੈਮ ਕਾਲ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਤੁਹਾਨੂੰ ਦੱਸ ਦਈਏ ਕਿ Truecaller ਯੂਜ਼ਰਸ ਨੂੰ ਫਿਲਹਾਲ ਇੱਕ ਬੇਸਿਕ ਪ੍ਰੋਟੈਕਸ਼ਨ ਵਾਲਾ ਫੀਚਰ ਮਿਲਦਾ ਹੈ, ਜਿਸ 'ਚ ਸਿਰਫ਼ ਉਹੀ ਸਪੈਮ ਕਾਲਾਂ ਬਲੌਕ ਹੁੰਦੀਆਂ ਹਨ, ਜਿਨ੍ਹਾਂ ਦਾ ਨੰਬਰ Truecaller ਦੇ ਡਾਟਾਬੇਸ 'ਚ ਹੁੰਦਾ ਹੈ।