ਪੰਜਾਬ

punjab

ETV Bharat / technology

Jio ਅਤੇ Airtel ਤੋਂ ਬਾਅਦ ਹੁਣ ਮਹਿੰਗੇ ਹੋਏ ਵੋਡਾਫੋਨ ਆਈਡੀਆ ਦੇ ਰੀਚਾਰਜ ਪਲੈਨ, ਦੇਖੋ ਨਵੀਆਂ ਕੀਮਤਾਂ ਦੀ ਪੂਰੀ ਲਿਸਟ - Vi Recharge - VI RECHARGE

Vi Recharge: ਜੀਓ ਅਤੇ ਏਅਰਟਲ ਤੋਂ ਇੱਕ ਦਿਨ ਬਾਅਦ ਵੋਡਾਫੋਨ ਆਈਡੀਆ ਨੇ ਵੀ ਆਪਣੇ ਪ੍ਰੀਪੇਡ, ਪੋਸਟਪੇਡ ਅਤੇ ਡਾਟਾ ਪੈਕ ਪਲੈਨਸ ਦੀਆਂ ਨਵੀਆਂ ਕੀਮਤਾਂ ਦਾ ਐਲਾਨ ਕਰ ਦਿੱਤਾ ਹੈ। ਵੋਡਾਫੋਨ ਆਈਡੀਆ ਦੀਆਂ ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ।

Vi Recharge
Vi Recharge (Getty Images)

By ETV Bharat Tech Team

Published : Jul 4, 2024, 11:13 AM IST

ਹੈਦਰਾਬਾਦ: ਜੀਓ ਅਤੇ ਏਅਰਟਲ ਤੋਂ ਬਾਅਦ ਅੱਜ ਵੋਡਾਫੋਨ ਆਈਡੀਆ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਗਈਆਂ ਹਨ। ਨਵੀਆਂ ਕੀਮਤਾਂ ਦੇ ਨਾਲ ਪਲੈਨ ਵੋਡਾਫੋਨ ਆਈਡੀਆ ਦੀ ਅਧਿਕਾਰਿਤ ਸਾਈਟ ਅਤੇ ਐਪ 'ਤੇ ਨਜ਼ਰ ਆਉਣ ਲੱਗੇ ਹਨ। ਹੁਣ ਤੁਹਾਨੂੰ ਵੋਡਾਫੋਨ ਆਈਡੀਆ ਦਾ ਰੀਚਾਰਜ ਕਰਵਾਉਣ ਲਈ ਵਧੇਰੇ ਕੀਮਤ ਦਾ ਭੁਗਤਾਨ ਕਰਨਾ ਹੋਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੱਲ੍ਹ 3 ਜੁਲਾਈ ਨੂੰ ਜੀਓ ਅਤੇ ਏਅਰਟਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਸੀ, ਜਿਸ ਕਰਕੇ ਯੂਜ਼ਰਸ ਕਾਫ਼ੀ ਪਰੇਸ਼ਾਨ ਸੀ ਅਤੇ ਹੁਣ ਵੋਡਾਫੋਨ ਆਈਡੀਆ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਗਈਆਂ ਹਨ। ਇਸ ਤੋਂ ਬਾਅਦ ਲੋਕਾਂ ਕੋਲ੍ਹ ਹੁਣ BSNL ਦਾ ਆਪਸ਼ਨ ਰਹਿ ਗਿਆ ਹੈ, ਪਰ 4G ਅਤੇ 5G ਤੋਂ ਬਿਨ੍ਹਾਂ BSNL ਜੀਓ, ਏਅਰਟਲ ਅਤੇ ਵੋਡਾਫੋਨ ਆਈਡੀਆ ਨੂੰ ਟੱਕਰ ਨਹੀਂ ਦੇ ਸਕਦਾ ਹੈ।

ਵੋਡਾਫੋਨ ਆਈਡੀਆ ਦੀਆਂ ਨਵੀਆਂ ਕੀਮਤਾਂ:

ਵੋਡਾਫੋਨ ਆਈਡੀਆ ਦੀਆਂ ਪੁਰਾਣੀਆਂ ਕੀਮਤਾਂ ਵੋਡਾਫੋਨ ਆਈਡੀਆ ਦੀਆਂ ਨਵੀਆਂ ਕੀਮਤਾਂ
179 ਰੁਪਏ ਵਾਲਾ ਪਲੈਨ 199 ਰੁਪਏ ਦਾ ਹੋ ਗਿਆ
459 ਰੁਪਏ ਵਾਲਾ ਪਲੈਨ 509 ਰੁਪਏ ਦਾ ਹੋ ਗਿਆ
1799 ਰੁਪਏ ਵਾਲਾ ਪਲੈਨ 1999 ਰੁਪਏ ਦਾ ਹੋ ਗਿਆ
269 ਰੁਪਏ ਵਾਲਾ ਪਲੈਨ 299 ਰੁਪਏ ਦਾ ਹੋ ਗਿਆ
299 ਰੁਪਏ ਵਾਲਾ ਪਲੈਨ 349 ਰੁਪਏ ਦਾ ਹੋ ਗਿਆ
319 ਰੁਪਏ ਵਾਲਾ ਪਲੈਨ 379 ਰੁਪਏ ਦਾ ਹੋ ਗਿਆ
479 ਰੁਪਏ ਵਾਲਾ ਪਲੈਨ 579 ਰੁਪਏ ਦਾ ਹੋ ਗਿਆ
539 ਰੁਪਏ ਵਾਲਾ ਪਲੈਨ 649 ਰੁਪਏ ਦਾ ਹੋ ਗਿਆ
719 ਰੁਪਏ ਵਾਲਾ ਪਲੈਨ 859 ਰੁਪਏ ਦਾ ਹੋ ਗਿਆ
839 ਰੁਪਏ ਵਾਲਾ ਪਲੈਨ 979 ਰੁਪਏ ਦਾ ਹੋ ਗਿਆ
2899 ਰੁਪਏ ਵਾਲਾ ਪਲੈਨ 3499 ਰੁਪਏ ਦਾ ਹੋ ਗਿਆ
19 ਰੁਪਏ ਵਾਲਾ ਪਲੈਨ 22 ਰੁਪਏ ਦਾ ਹੋ ਗਿਆ
39 ਰੁਪਏ ਵਾਲਾ ਪਲੈਨ 48 ਰੁਪਏ ਦਾ ਹੋ ਗਿਆ
401 ਰੁਪਏ ਵਾਲਾ ਪਲੈਨ 451 ਰੁਪਏ ਦਾ ਹੋ ਗਿਆ
501 ਰੁਪਏ ਵਾਲਾ ਪਲੈਨ 551 ਰੁਪਏ ਦਾ ਹੋ ਗਿਆ
601 ਰੁਪਏ ਵਾਲਾ ਪਲੈਨ 701 ਰੁਪਏ ਦਾ ਹੋ ਗਿਆ
1001 ਰੁਪਏ ਵਾਲਾ ਪਲੈਨ 1201 ਰੁਪਏ ਦਾ ਹੋ ਗਿਆ

ABOUT THE AUTHOR

...view details