ਪੰਜਾਬ

punjab

ETV Bharat / technology

Airtel ਤੋਂ ਬਾਅਦ ਹੁਣ Jio ਅਤੇ Vi ਨੇ ਵੀ ਲਾਂਚ ਕੀਤੇ ਨਵੇਂ ਪਲਾਨ, ਨਹੀਂ ਮਿਲੇਗਾ ਇੰਟਰਨੈੱਟ ਦਾ ਲਾਭ! ਜਾਣੋ ਕਿਉਂ - TRAI MANDATE

TRAI ਦੇ ਨਿਯਮਾਂ ਮੁਤਾਬਕ, Airtel ਤੋਂ ਬਾਅਦ ਹੁਣ Jio ਅਤੇ Vi ਨੇ ਵੀ ਸਿਰਫ ਕਾਲਿੰਗ ਅਤੇ SMS ਵਾਲੇ ਪਲਾਨ ਲਾਂਚ ਕਰ ਦਿੱਤੇ ਹਨ।

TRAI MANDATE
TRAI MANDATE (Getty Images)

By ETV Bharat Tech Team

Published : Jan 24, 2025, 10:02 AM IST

ਹੈਦਰਾਬਾਦ: ਏਅਰਟੈੱਲ ਤੋਂ ਬਾਅਦ ਹੁਣ ਰਿਲਾਇੰਸ ਜਿਓ ਅਤੇ ਵੋਡਾਫੋਨ-ਆਈਡੀਆ ਨੇ ਵੀ ਟਰਾਈ ਨਿਯਮਾਂ ਦੀ ਪਾਲਣਾ ਕਰਦੇ ਹੋਏ ਲੋਕਾਂ ਲਈ ਸਿਰਫ ਵਾਇਸ ਅਤੇ ਐਸਐਮਐਸ ਪਲਾਨ ਲਾਂਚ ਕੀਤੇ ਹਨ। ਜਿਓ ਨੇ ਵੌਇਸ ਕਾਲਿੰਗ ਅਤੇ ਐਸਐਮਐਸ ਲਈ ਸਿਰਫ਼ ਦੋ ਪਲਾਨ ਲਾਂਚ ਕੀਤੇ ਹਨ ਜਦਕਿ ਵੀਆਈ ਨੇ ਸਿਰਫ਼ ਇੱਕ ਪਲਾਨ ਲਾਂਚ ਕੀਤਾ ਹੈ।

ਜਾਣੋ ਕੀ ਹੈ ਮਾਮਲਾ?

ਟੈਲੀਕਾਮ ਅਥਾਰਟੀ ਆਫ ਇੰਡੀਆ ਯਾਨੀ ਟਰਾਈ ਨੇ ਭਾਰਤ ਦੀਆਂ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਰੀਚਾਰਜ ਪਲਾਨ ਦੀ ਸੂਚੀ 'ਚ ਕੁਝ ਅਜਿਹੇ ਪਲਾਨ ਰੱਖਣੇ ਪੈਣਗੇ, ਜੋ ਸਿਰਫ ਵੌਇਸ ਅਤੇ ਐੱਸਐੱਮਐੱਸ ਲਾਭ ਪ੍ਰਦਾਨ ਕਰਦੇ ਹਨ। ਟਰਾਈ ਮੁਤਾਬਕ, ਕੰਪਨੀਆਂ ਯੂਜ਼ਰਸ ਨੂੰ ਡਾਟਾ ਖਰੀਦਣ ਲਈ ਮਜ਼ਬੂਰ ਨਹੀਂ ਕਰ ਸਕਦੀਆਂ। ਇਸ ਕਾਰਨ ਏਅਰਟੈੱਲ ਤੋਂ ਬਾਅਦ ਜੀਓ ਅਤੇ ਵੀਆਈ ਨੇ ਵੀ ਨਵੇਂ ਪਲਾਨ ਲਾਂਚ ਕੀਤੇ ਹਨ।

ਰਿਲਾਇੰਸ ਜਿਓ ਦਾ ਨਵਾਂ ਪਲਾਨ

ਜੀਓ ਦਾ ਪਹਿਲਾ ਪਲਾਨ 458 ਰੁਪਏ ਦਾ ਹੈ। ਇਸ ਪਲਾਨ ਦੀ ਵੈਧਤਾ 84 ਦਿਨਾਂ ਦੀ ਹੈ। ਇਸ 'ਚ ਯੂਜ਼ਰਸ ਨੂੰ ਅਨਲਿਮਟਿਡ ਵਾਇਸ ਕਾਲਿੰਗ ਅਤੇ 1000 SMS ਦੀ ਸੁਵਿਧਾ ਮਿਲੇਗੀ। ਇਸ ਸੂਚੀ ਵਿੱਚ ਜੀਓ ਦਾ ਦੂਜਾ ਨਵਾਂ ਪਲਾਨ 1958 ਰੁਪਏ ਦਾ ਹੈ। ਇਸ ਪਲਾਨ ਦੇ ਨਾਲ ਉਪਭੋਗਤਾਵਾਂ ਨੂੰ ਅਨਲਿਮਟਿਡ ਵੌਇਸ ਕਾਲਿੰਗ ਅਤੇ 3600 SMS ਦੀ ਸਹੂਲਤ ਵੀ ਮਿਲਦੀ ਹੈ, ਜਿਸ ਦੀ ਵੈਧਤਾ 365 ਦਿਨਾਂ ਦੀ ਹੋਵੇਗੀ। ਇਸ ਤੋਂ ਇਲਾਵਾ ਜੀਓ ਦੇ ਇਨ੍ਹਾਂ ਦੋਵਾਂ ਪਲਾਨ 'ਚ ਡਾਟਾ ਲਾਭ ਨਹੀਂ ਮਿਲੇਗਾ। ਹਾਲਾਂਕਿ, ਜੀਓ ਟੀਵੀ, ਜੀਓ ਸਿਨੇਮਾ ਅਤੇ ਜੀਓ ਕਲਾਉਡ ਦੇ ਲਾਭ ਉਪਲਬਧ ਹੋਣਗੇ।

ਵੋਡਾਫੋਨ-ਆਈਡੀਆ ਦਾ ਨਵਾਂ ਪਲਾਨ

ਵੋਡਾਫੋਨ-ਆਈਡੀਆ ਨੇ ਵੀ ਅਜਿਹਾ ਹੀ ਨਵਾਂ ਪਲਾਨ ਲਾਂਚ ਕੀਤਾ ਹੈ, ਜਿਸ 'ਚ ਯੂਜ਼ਰਸ ਨੂੰ ਸਿਰਫ ਕਾਲਿੰਗ ਅਤੇ ਐੱਸ.ਐੱਮ.ਐੱਸ ਦੀ ਸੁਵਿਧਾ ਮਿਲੇਗੀ। ਇਸ ਪਲਾਨ ਦੀ ਕੀਮਤ 1460 ਰੁਪਏ ਹੈ। ਇਸ 'ਚ ਯੂਜ਼ਰਸ ਨੂੰ ਅਨਲਿਮਟਿਡ ਵਾਇਸ ਕਾਲਿੰਗ ਦੇ ਨਾਲ 100SMS ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਇਸ ਪਲਾਨ 'ਚ ਕੋਈ ਡਾਟਾ ਲਾਭ ਨਹੀਂ ਮਿਲੇਗਾ। ਇਸ ਪਲਾਨ ਦੀ ਵੈਧਤਾ 270 ਦਿਨ ਹੋਵੇਗੀ, ਜੋ ਸਾਲ 'ਚ 95 ਦਿਨ ਯਾਨੀ ਲਗਭਗ 3 ਮਹੀਨੇ ਘੱਟ ਹੈ। Jio ਅਤੇ Vi ਤੋਂ ਇਲਾਵਾ Airtel ਨੇ ਵੀ ਦੋ ਅਜਿਹੇ ਪਲਾਨ ਲਾਂਚ ਕੀਤੇ ਹਨ, ਜਿਨ੍ਹਾਂ ਦੀ ਕੀਮਤ 499 ਰੁਪਏ ਅਤੇ 1959 ਰੁਪਏ ਹੈ।

ਇਹ ਵੀ ਪੜ੍ਹੋ:-

ABOUT THE AUTHOR

...view details