ਹੈਦਰਾਬਾਦ: ਗੂਗਲ ਮੀਟ ਦਾ ਜ਼ਿਆਦਾਤਰ ਇਸਤੇਮਾਲ ਘਰੋ ਆਫਿਸ ਦਾ ਕੰਮ ਕਰਨ ਵਾਲੇ ਲੋਕ ਜਾਂ ਸਕੂਲ ਅਤੇ ਕਾਲਜ ਦੇ ਵਿਦਿਆਰਥੀ ਕਰਦੇ ਹਨ। ਇਸ ਐਪ ਰਾਹੀ ਦੁਨੀਆਂ ਦੇ ਅਲੱਗ-ਅਲੱਗ ਜਗ੍ਹਾਂ 'ਤੇ ਬੈਠੇ ਲੋਕ ਆਸਾਨੀ ਨਾਲ ਇੱਕ-ਦੂਜੇ ਨਾਲ ਕੰਨੈਕਟ ਹੋ ਜਾਂਦੇ ਹਨ। ਹੁਣ ਕੰਪਨੀ ਨੇ ਆਪਣੀ ਇਸ ਐਪ 'ਚ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਗੂਗਲ ਮੀਟ 'ਤੇ ਚੱਲ ਰਹੀ ਮੀਟਿੰਗ ਨੂੰ ਬਿਨ੍ਹਾਂ ਕੱਟ ਕੀਤੇ ਇੱਕ ਡਿਵਾਈਸ ਤੋਂ ਕਿਸੇ ਦੂਜੀ ਡਿਵਾਈਸ 'ਤੇ ਟ੍ਰਾਂਸਫਰ ਕਰ ਸਕਦੇ ਹਨ।
Google Meet 'ਚ ਆਇਆ ਨਵਾਂ ਫੀਚਰ, ਇੱਕ ਤੋਂ ਦੂਜੀ ਡਿਵਾਈਸ 'ਚ ਆਸਾਨੀ ਨਾਲ ਕੰਨੈਕਟ ਕਰ ਸਕੋਗੇ ਕਾਲ - Google Meet New Feature - GOOGLE MEET NEW FEATURE
Google Meet New Feature: ਗੂਗਲ ਮੀਟ 'ਚ ਇੱਕ ਨਵਾਂ ਫੀਚਰ ਆਇਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਕਾਲ ਨੂੰ ਕੱਟ ਕੀਤੇ ਬਿਨ੍ਹਾਂ ਇੱਕ ਤੋਂ ਦੂਜੀ ਡਿਵਾਈਸ 'ਚ ਆਸਾਨੀ ਨਾਲ ਕਾਲ ਨੂੰ ਕੰਨੈਕਟ ਕਰ ਸਕਣਗੇ।
Published : Apr 26, 2024, 11:23 AM IST
ਗੂਗਲ ਮੀਟ 'ਚ ਆਇਆ ਨਵਾਂ ਫੀਚਰ: ਗੂਗਲ ਮੀਟ 'ਚ ਨਵਾਂ ਅਪਡੇਟ ਪੇਸ਼ ਕੀਤਾ ਗਿਆ ਹੈ। ਇਸ ਅਪਡੇਟ ਤੋਂ ਬਾਅਦ ਯੂਜ਼ਰਸ ਕਿਸੇ ਵੀ ਲਾਈਵ ਮੀਟਿੰਗ ਦੌਰਾਨ ਉਸ ਕਾਲ ਨੂੰ ਕੱਟ ਕੀਤੇ ਬਿਨ੍ਹਾਂ ਹੋਰ ਡਿਵਾਈਸਾਂ 'ਚ ਟ੍ਰਾਂਸਫਰ ਕਰ ਸਕਦੇ ਹਨ। ਕਾਫ਼ੀ ਸਮੇਂ ਤੋਂ ਲੋਕ ਅਜਿਹੇ ਫੀਚਰ ਦਾ ਇੰਤਜ਼ਾਰ ਕਰ ਰਹੇ ਸੀ। ਹੁਣ ਇਸ ਫੀਚਰ ਦੇ ਆਉਣ ਤੋਂ ਬਾਅਦ ਲੋਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀ ਲੈਪਟਾਪ 'ਤੇ ਗੂਗਲ ਮੀਟ ਰਾਹੀ ਮੀਟਿੰਗ ਕਰ ਰਹੇ ਹਾਂ ਅਤੇ ਉਸ ਸਮੇਂ ਹੀ ਕੋਈ ਜ਼ਰੂਰੀ ਕੰਮ ਆ ਜਾਵੇ, ਤਾਂ ਲੈਪਟਾਪ ਤੋਂ ਮੀਟਿੰਗ ਨੂੰ ਕੱਟ ਕਰਕੇ ਫੋਨ 'ਤੇ ਸ਼ੁਰੂ ਕਰਨੀ ਪੈਂਦੀ ਹੈ। ਪਰ ਹੁਣ ਇਸ ਫੀਚਰ ਦੇ ਆਉਣ ਤੋਂ ਬਾਅਦ ਤੁਹਾਨੂੰ ਅਜਿਹਾ ਕਰਨ ਦੀ ਲੋੜ ਨਹੀਂ ਪਵੇਗੀ। ਹੁਣ ਯੂਜ਼ਰਸ ਡਿਵਾਈਸ 'ਤੇ ਚੱਲ ਰਹੀ ਮੀਟਿੰਗ ਨੂੰ ਕੱਟ ਕੀਤੇ ਬਿਨ੍ਹਾਂ ਹੀ ਦੂਜੀ ਡਿਵਾਈਸ ਤੋਂ ਮੀਟਿੰਗ ਸ਼ੁਰੂ ਕਰ ਸਕਦੇ ਹਨ।
ਇੱਕ ਡਿਵਾਈਸ ਤੋਂ ਦੂਜੀ ਡਿਵਾਈਸ 'ਚ ਮੀਟਿੰਗ ਸ਼ੁਰੂ ਕਰਨ ਦੇ ਸਟੈਪ: ਇੱਕ ਡਿਵਾਈਸ ਤੋਂ ਦੂਜੀ ਡਿਵਾਈਸ 'ਤੇ ਮੀਟਿੰਗ ਸ਼ੁਰੂ ਕਰਨ ਲਈ ਸਭ ਤੋਂ ਪਹਿਲਾ ਆਪਣੀ ਡਿਵਾਈਸ 'ਤੇ ਗੂਗਲ ਮੀਟ ਨੂੰ ਖੋਲ੍ਹੋ। ਫਿਰ ਗੂਗਲ ਮੀਟ ਪੇਜ ਨੂੰ ਖੋਲ੍ਹੋ, ਜਿਸ 'ਚ ਤੁਸੀਂ ਮੀਟਿੰਗ ਕਾਲ ਨੂੰ ਟ੍ਰਾਂਸਫ਼ਰ ਕਰਨਾ ਚਾਹੁੰਦੇ ਹੋ। ਫਿਰ ਦੂਜੇ ਡਿਵਾਈਸ ਦੇ ਗੂਗਲ ਮੀਟ ਕਾਲ ਪੇਜ਼ 'ਤੇ ਤੁਹਾਨੂੰ Switch Here ਦਾ ਆਪਸ਼ਨ ਦੇਖਣ ਨੂੰ ਮਿਲੇਗਾ। ਇਸ ਆਪਸ਼ਨ 'ਤੇ ਕਲਿੱਕ ਕਰੋ। ਇਸ ਆਪਸ਼ਨ ਦੇ ਕਲਿੱਕ ਕਰਦੇ ਹੀ ਡਿਵਾਈਸ 'ਤੇ ਚੱਲ ਰਹੀ ਮੀਟਿੰਗ ਕਾਲ ਦੂਜੇ ਡਿਵਾਈਸ 'ਤੇ ਟ੍ਰਾਂਸਫਰ ਹੋ ਜਾਵੇਗੀ।