ਬਠਿੰਡਾ: ਭਾਰਤ ਵਿੱਚ ਮਨੁੱਖ ਦੀ ਉਮਰ ਲਗਾਤਾਰ ਘਟਦੀ ਜਾ ਰਹੀ ਹੈ, ਜਿਸ ਦਾ ਵੱਡਾ ਕਾਰਨ ਖਾਣ ਪੀਣ ਵਿੱਚ ਆਈ ਤਬਦੀਲੀ ਨੂੰ ਮੰਨਿਆ ਜਾ ਰਿਹਾ ਹੈ। ਪੁਰਾਣੇ ਸਮੇਂ ਵਿੱਚ ਆਮ ਮਨੁੱਖ ਦੀ ਉਮਰ 100 ਸਾਲ ਦੇ ਕਰੀਬ ਹੁੰਦੀ ਸੀ ਪਰ ਹੁਣ ਹੌਲੀ ਹੌਲੀ ਘਟ ਕੇ ਇਹ ਸਿਰਫ਼ 60 ਤੋਂ 70 ਸਾਲ ਰਹਿ ਗਈ ਹੈ। ਜਿਸ ਪਿੱਛੇ ਵੱਡਾ ਕਾਰਨ ਮਨੁੱਖ ਵੱਲੋਂ ਲਗਾਤਾਰ ਅਜਿਹੀਆਂ ਵਸਤੂਆਂ ਦਾ ਸੇਵਨ ਕਰਨਾ ਜੋ ਮਨੁੱਖ ਦੀ ਸਿਹਤ ਲਈ ਖਤਰਨਾਕ ਹੈ, ਪਰ ਮਾਨਸਾ ਜ਼ਿਲ੍ਹੇ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਵੱਲੋਂ ਬਠਿੰਡਾ ਦੇ ਪਾਸ ਇਲਾਕੇ ਵਿੱਚ ਅਜਿਹਾ ਖਾਣ ਪੀਣ ਦੇ ਪਦਾਰਥਾਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਜੋ ਪੁਰਾਤਨ ਸਮੇਂ ਵਿੱਚ ਮਨੁੱਖ ਵੱਲੋਂ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਆਮ ਸੇਵਨ ਕੀਤਾ ਜਾਂਦਾ ਸੀ।
ਸਬਜੀਆਂ ਦੇ ਜੂਸ ਨਾਲ ਕਈ ਬਿਮਾਰੀਆਂ ਦਾ ਇਲਾਜ਼: ਮਾਡਲ ਟਾਊਨ ਵਿੱਚ ਲੋਕਾਂ ਨੂੰ ਸਬਜ਼ੀਆਂ ਦੇ ਜੂਸ ਦੇ ਨਾਲ ਨਾਲ ਬਿਨਾਂ ਤਲਿਆ ਹੋਇਆ ਪੌਸ਼ਟਿਕ ਅਹਾਰ ਉਪਲਬਧ ਕਰਾ ਰਹੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮਾਤਰ ਚਾਰ ਏਕੜ ਜ਼ਮੀਨ ਦਾ ਮਾਲਕ ਹੈ। ਕੁਝ ਸਮਾਂ ਪਹਿਲਾਂ ਉਹਨਾਂ ਦੇ ਰਿਸ਼ਤੇਦਾਰ ਵਿਦੇਸ਼ ਤੋਂ ਭਾਰਤ ਆਏ ਸਨ, ਰਿਸ਼ਤੇਦਾਰਾਂ ਵੱਲੋਂ ਉਸ ਨੂੰ ਇਸ ਕਾਰੋਬਾਰ ਵੱਲ ਪ੍ਰੇਰਿਤ ਕੀਤਾ ਅਤੇ ਸਿਖਲਾਈ ਦਿੱਤੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਪਣੇ ਉਹ ਇਸ ਕਾਰੋਬਾਰ ਦੌਰਾਨ ਆਮ ਮਨੁੱਖ ਵਿੱਚ ਪਾਈਆਂ ਜਾਣ ਵਾਲੀਆਂ ਰੋਜ਼ਮਰਾ ਦੀਆਂ ਬਿਮਾਰੀਆਂ ਬਲੱਡ ਪ੍ਰੈਸ਼ਰ, ਅੱਖਾਂ ਦੀ ਸਮੱਸਿਆ, ਕਿਡਨੀ ਸਮੱਸਿਆ, ਸਿਰ ਦਰਦ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਲੈ ਕੇ ਉਸ ਵੱਲੋਂ ਵੱਖ-ਵੱਖ ਤਰ੍ਹ ਦੀਆਂ ਸਬਜ਼ੀਆਂ ਦਾ ਜੂਸ ਤਿਆਰ ਕੀਤਾ ਜਾਂਦਾ ਹੈ ਜੋ ਇਹਨਾਂ ਬਿਮਾਰੀਆਂ ਲਈ ਲਾਹੇਵੰਦ ਹੁੰਦਾ ਹੈ ਅਤੇ ਮਨੁੱਖ ਨੂੰ ਨਿਰੋਗ ਬਣਾਉਂਦਾ ਹੈ।