ਪੰਜਾਬ

punjab

ETV Bharat / state

ਨਸ਼ਾ ਛੱਡਣ ਦੀ ਦਵਾਈ ਹੀ ਬਣੀ ਨਸ਼ਾ, ਖਾਲੀ ਪਲਾਟ ਬਣੇ ਨਸ਼ੇ ਦਾ ਅੱਡਾ ਤੇ ਲੋਕ ਹੋਏ ਪਰੇਸ਼ਾਨ - ਨਸ਼ੇੜੀਆਂ ਤੋਂ ਤੰਗ ਹੋਏ ਲੋਕ

ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੇ ਲੋਕ ਨਸ਼ੇੜੀਆਂ ਤੋਂ ਤੰਗ ਹਨ ਅਤੇ ਉਨ੍ਹਾਂ ਵਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰਵਾਈ ਗਈ। ਲੋਕਾਂ ਦਾ ਕਹਿਣਾ ਕਿ ਖਾਲੀ ਪਏ ਪਲਾਟਾਂ 'ਚ ਨਸ਼ੇੜੀ ਨਸ਼ਾ ਛੁਡਾਊ ਕੇਂਦਰ ਤੋਂ ਮਿਲਣ ਵਾਲੀ ਦਵਾਈ ਨੂੰ ਹੀ ਨਸ਼ੇ ਵਜੋਂ ਵਰਤ ਕੇ ਟੀਕੇ ਲਗਾ ਰਹੇ ਹਨ।

ਨਸ਼ੇੜੀ ਕਰ ਰਹੇ ਨਸ਼ੇ ਦਾ ਸੇਵਨ
ਨਸ਼ੇੜੀ ਕਰ ਰਹੇ ਨਸ਼ੇ ਦਾ ਸੇਵਨ

By ETV Bharat Punjabi Team

Published : Feb 7, 2024, 10:11 AM IST

ਸਥਾਨਕ ਵਾਸੀ ਤੇ ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ

ਅੰਮ੍ਰਿਤਸਰ: ਨਸ਼ਾ ਛੁਡਾਊ ਕੇਂਦਰ ਬਣੇ ਨੇ ਕਿ ਨਸ਼ੇੜੀਆਂ ਨੂੰ ਨਸ਼ੇ ਦੀ ਲੱਤ ਤੋਂ ਹਟਾਇਆ ਜਾ ਸਕੇ ਅਤੇ ਉਨ੍ਹਾਂ ਦਾ ਇਲਾਜ ਹੋ ਸਕੇ ਤੇ ਉਹ ਮੁੱਖ ਧਾਰਾ 'ਚ ਵਾਪਸ ਆ ਸਕਣ। ਇਸ ਦੇ ਚੱਲਦਿਆਂ ਨਸ਼ਾ ਛੁਡਾਊ ਕੇਂਦਰ ਤੋਂ ਉਨ੍ਹਾਂ ਨੂੰ ਨਸ਼ਾ ਛੱਡਣ ਦੀ ਦਵਾਈ ਦਿੱਤੀ ਜਾਂਦੀ ਹੈ, ਪਰ ਨਸ਼ੇੜੀ ਇਸ ਦਵਾਈ ਨੂੰ ਹੀ ਨਸ਼ੇ ਦੀ ਵਰਤੋਂ ਕਰਨ ਲਈ ਵਰਤ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਤੋ ਸਾਹਮਣੇ ਆਇਆ ਹੈ, ਜਿਥੇ ਰੇਲਵੇ ਲਾਇਨ ਅਤੇ ਖਾਲੀ ਪਏ ਪਲਾਟ ਨੂੰ ਨਸ਼ੇੜੀਆਂ ਵਲੋ ਆਪਣਾ ਨਸ਼ੇ ਦਾ ਅੱਡਾ ਬਣਾਇਆ ਹੋਇਆ।

ਤੰਗ ਆਏ ਲੋਕਾਂ ਨੇ ਵੀਡੀਓ ਕੀਤੀ ਵਾਇਰਲ: ਨਸ਼ੇੜੀਆਂ ਵਲੋਂ ਨਸ਼ਾ ਛੁਡਾਊ ਕੇਂਦਰਾਂ ਤੋਂ ਨਸ਼ਾ ਛੱਡਣ ਦੀ ਮਿਲ ਰਹੀ ਦਵਾਈ ਨੂੰ ਟੀਕਿਆਂ 'ਚ ਭਰ ਕੇ ਦਿਨ ਦਿਹਾੜੇ ਲਗਾਇਆ ਜਾ ਰਿਹਾ ਹੈ। ਜਿਸ ਦੇ ਵਿਰੋਧ 'ਚ ਇਲਾਕਾ ਨਿਵਾਸੀਆਂ ਵਲੋ ਇਸ ਪ੍ਰਤੀ ਚਿੰਤਾ ਵਿਅਕਤ ਕਰਦਿਆਂ ਜਿਥੇ ਨਸ਼ੇੜੀਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਹੈ, ਉਥੇ ਹੀ ਪੁਲਿਸ ਪ੍ਰਸ਼ਾਸਨ ਨੂੰ ਇਸ ਸੰਬਧੀ ਅਪੀਲ ਕੀਤੀ ਹੈ ਕਿ ਇਥੇ ਨਸ਼ੇੜੀ ਦਿਨ ਦਿਹਾੜੇ ਸ਼ਰੇਆਮ ਨਸ਼ੇ ਦਾ ਸੇਵਨ ਕਰਦੇ ਹਨ ਅਤੇ ਜਿਸ ਦਾ ਪ੍ਰਭਾਵ ਨਵੀਂ ਪੀੜੀ ਖਾਸਕਰ ਬੱਚਿਆ ਉਪਰ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਨਸ਼ੇੜੀ ਬਿਨਾਂ ਕਿਸੇ ਡਰ ਤੋਂ ਇਥੇ ਨਸ਼ਾ ਕਰਦੇ ਹਨ ਅਤੇ ਉਨ੍ਹਾਂ ਨੂੰ ਕੋਲੋਂ ਲੰਘ ਰਹੀ ਕਿਸੇ ਧੀ-ਭੈਣ ਜਾਂ ਮਹਿਲਾ ਦੀ ਵੀ ਸ਼ਰਮ ਨਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਤੰਗ ਹੋ ਕੇ ਕਈ ਵਾਰ ਉਹ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਜੀਵਨਜੋਤ ਕੌਰ ਵਲੋਂ ਵੀ ਇਸ ਇਲਾਕੇ ਦੀ ਕੋਈ ਸਾਰ ਨਹੀਂ ਲਈ ਗਈ।

ਪੁਲਿਸ ਨੇ 20 ਨੌਜਵਾਨਾਂ ਨੂੰ ਫੜਿਆ: ਇਸ ਸੰਬਧੀ ਥਾਣਾ ਵੇਰਕਾ ਦੇ ਨਵੇਂ ਬਣੇ ਐੱਸ ਐੱਚ ਓ ਸਰਬਜੀਤ ਸਿੰਘ ਨੇ ਦੱਸਿਆ ਕੀ ਉਹਨਾਂ ਕੋਲ ਇਕ ਵਾਇਰਲ ਵੀਡੀਓ ਆਈ ਸੀ, ਜਿਸ ਉਪਰ ਕਾਰਵਾਈ ਕਰਦਿਆਂ ਜਨਤਕ ਥਾਵਾਂ ਰੇਲਵੇ ਟ੍ਰੇਕ ਅਤੇ ਖਾਲੀ ਪਲਾਟ ਵਿਚ ਨਸ਼ਾ ਕਰਨ ਵਾਲੇ 20 ਦੇ ਕਰੀਬ ਨੌਜਵਾਨਾਂ ਨੂੰ ਫੜਿਆ ਹੈ, ਜੋ ਕਿ ਨਸ਼ਾ ਛੁਡਾਊ ਕੇਦਰ ਤੋ ਦਵਾਈ ਲੈ ਕੇ ਉਸ ਦਾ ਸੇਵਨ ਨਸ਼ੇ ਲਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਸ ਨਾਲ ਉਥੋ ਆਉਣ ਜਾਣ ਵਾਲਿਆਂ 'ਤੇ ਮਾੜਾ ਪ੍ਰਭਾਵ ਪੈਣ ਦੇ ਚੱਲਦੇ ਇਲਾਕਾ ਨਿਵਾਸੀਆ ਵਿਚ ਰੋਸ਼ ਸੀ ਅਤੇ ਅਸੀਂ ਉਹਨਾਂ ਨਸ਼ੇੜੀਆਂ ਅਤੇ ਨਸ਼ਾ ਤਸਕਆਂ ਨੂੰ ਚਿਤਾਵਨੀ ਦਿਤੀ ਹੈ ਕਿ ਉਹ ਸੁਧਰ ਜਾਣ ਨਹੀਂ ਕਿਸੇ ਨੂੰ ਵੀ ਬਖਸ਼ਿਆ ਨਹੀ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਪੋਸਟਿੰਗ ਹੋਈ ਹੈ ਤੇ ਜਲਦ ਹੀ ਉਹ ਇੰਨ੍ਹਾਂ ਨਸ਼ੇ ਦੇ ਵਪਾਰੀਆਂ 'ਤੇ ਨੱਥ ਪਾ ਲੈਣਗੇ।

ABOUT THE AUTHOR

...view details