ਬਰਨਾਲਾ: ਜ਼ਿਲ੍ਹੇ ਦੇ ਪਿੰਡ ਉਗੋਕੇ ਵਿਖੇ ਆਰਥਿਕ ਤੌਰ 'ਤੇ ਬੇਹੱਦ ਕਮਜ਼ੋਰ ਇੱਕ ਪਰਿਵਾਰ ਦੇ ਨੌਜਵਾਨ ਪੁੱਤਰ ਦੀ ਛੱਪੜ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਪ੍ਰੀਤ ਸਿੰਘ (19) ਸਾਲ ਪੁੱਤਰ ਭੋਲਾ ਸਿੰਘ ਸ਼ਨੀਵਾਰ ਮੂੰਹ ਹਨੇਰੇ ਜਿਹੇ ਕੰਮ ਤੋਂ ਵਾਪਸ ਘਰ ਆਇਆ ਪ੍ਰੰਤੂ ਘਰ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਹੀ ਘਰ ਦੇ ਬਿਲਕੁਲ ਸਾਹਮਣੇ ਬਣੇ ਛੱਪੜ ਵਿੱਚ ਕਿਸੇ ਤਰ੍ਹਾਂ ਡਿੱਗ ਪਿਆ। ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਜਦ ਘਰ ਵਾਲਿਆਂ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ ਤਾਂ ਛੱਪੜ ਦੇ ਕਿਨਾਰੇ ਉਸ ਦਾ ਮੋਬਾਈਲ ਡਿਗਿਆ ਹੋਇਆ ਮਿਲਿਆ, ਜਿਸ ਤੋਂ ਬਾਅਦ ਛੱਪੜ ਵਿੱਚੋਂ ਉਸ ਦੇ ਲਾਸ਼ ਮਿਲੀ।
ਛੱਪੜ ਵਿੱਚ ਡਿੱਗਿਆ ਨੌਜਵਾਨ: ਇਸ ਮੌਕੇ ਪੀੜਤ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਸੁਖਪ੍ਰੀਤ ਸਿੰਘ ਆਪਣੇ ਘਰ ਆ ਰਿਹਾ ਸੀ। ਫਿਰ ਅਚਾਨਕ ਉਸ ਦਾ ਪੈਰ ਛੱਪੜ ਵਿੱਚ ਤਿਲਕ ਗਿਆ, ਉਹ ਛੱਪੜ ਵਿੱਚ ਡਿੱਗ ਗਿਆ। ਛੱਪੜ ਵਿੱਚ ਚਿੱਕੜ ਹੋਣ ਕਾਰਨ ਉਹ ਬਾਹਰ ਨਹੀਂ ਨਿਕਲ ਸਕਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਛੱਪੜ ਵਿੱਚ ਹੁਣ ਤੱਕ ਤਿੰਨ ਮੌਤਾਂ ਹੋ ਚੁੱਕੀਆਂ ਹਨ। ਛੱਪੜ ਦੇ ਆਲੇ-ਦੁਆਲੇ ਕੰਡਿਆਲੀ ਤਾਰ ਨਾ ਹੋਣ ਕਾਰਨ ਅਜਿਹੇ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਦੇਖਿਆ ਗਿਆ ਪਰ ਅਧਿਕਾਰੀਆਂ ਵੱਲੋਂ ਕੋਈ ਢੁੱਕਵਾਂ ਹੱਲ ਨਹੀਂ ਕੀਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਵੀ ਇੱਕ ਛੋਟੇ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਉਨ੍ਹਾਂ ਦੇ ਸਿਪਾਹੀ ਸੁਖਪ੍ਰੀਤ ਦੀ ਚੌਥੀ ਮੌਤ ਹੈ।
ਫੌਜ ਵਿਚ ਭਰਤੀ ਹੋਣ ਦੀ ਸਿਖਲਾਈ:ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਬਹੁਤ ਗਰੀਬੀ ਅਤੇ ਤੰਗੀ ਕਾਰਨ ਉਨ੍ਹਾਂ ਨੇ ਆਪਣੇ ਲੜਕੇ ਨੂੰ ਬੀ.ਏ ਤੱਕ ਪੜ੍ਹਾਈ ਕਰਵਾਈ ਤਾਂ ਜੋ ਭਵਿੱਖ ਵਿੱਚ ਉਹ ਉਨ੍ਹਾਂ ਦਾ ਸਹਾਰਾ ਬਣ ਸਕੇ। ਸੁਖਪ੍ਰੀਤ ਸਿੰਘ ਦੀ ਪੜ੍ਹਾਈ ਦੌਰਾਨ ਉਸ ਨੇ ਫੌਜ ਵਿਚ ਭਰਤੀ ਹੋਣ ਦੀ ਸਿਖਲਾਈ ਵੀ ਜਾਰੀ ਰੱਖੀ। ਇਸ ਤੋਂ ਇਲਾਵਾ ਉਹ ਆਪਣੇ ਮਾਪਿਆਂ ਅਤੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਵਿਹਲੇ ਸਮੇਂ ਵਿੱਚ ਮਜ਼ਦੂਰੀ ਵੀ ਕਰਦਾ ਸੀ ਪਰ ਇਸ ਦੌਰਾਨ ਇਹ ਦੁੱਖਦਾਈ ਭਾਣਾ ਵਾਪਰ ਗਿਆ।
- ਜ਼ਮੀਨ ਦੇ ਇੰਤਕਾਲ ਬਦਲੇ 5500 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ, ਸ਼ਿਕਾਇਤ ਦੇ ਆਧਾਰ 'ਤੇ ਹੋਈ ਕਾਰਵਾਈ - Patwari arrested
- ਹੜ੍ਹ ਦੇ ਹਾਲਾਤਾਂ ਨਾਲ ਨਜਿੱਠਣ ਲਈ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਕਿੰਨਾ ਤਿਆਰ ? ਖੁਦ ਸਰਕਾਰੀ ਮੁਲਾਜ਼ਮਾਂ ਨੇ ਖੋਲ੍ਹੀ ਪੋਲ ! - Ludhiana News
- ਪੰਜਾਬ ਸਰਕਾਰ 'ਤੇ ਵਰ੍ਹੇ ਸਾਂਸਦ ਰਾਜਾ ਵੜਿੰਗ, ਕਿਹਾ-ਸੀਐੱਮ ਮਾਨ ਦੇ ਬਿਆਨ ਨੇ ਡੇਗਿਆ ਪੁਲਿਸ ਦਾ ਮਨੋਬਲ, ਕਰੋੜਾਂ ਰੁਪਏ ਦਾ ਹੋਰ ਚੜ੍ਹਿਆ ਕਰਜ਼ਾ - WARRING TARGETED THE PB GOVERNMENT