ETV Bharat / state

'ਆਪ' ਵਿਧਾਇਕ ਦੇ ਖਿਲਾਫ ਐਸਐਸਪੀ ਦਫਤਰ ਬਾਹਰ ਵਕੀਲ ਦੇਣਗੇ ਧਰਨਾ, ਜਾਣੋਂ ਕਿਸ ਦਿਨ ਕਰਨਗੇ ਹੜਤਾਲ - STRIKE AGAINST AN AAP MLA

'ਆਪ' ਵਿਧਾਇਕ ਦੇ ਖਿਲਾਫ ਐਸਐਸਪੀ ਦਫਤਰ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਵਕੀਲ ਵੱਲੋਂ ਧਰਨਾ ਲਾਇਆ ਜਾਵੇਗਾ।

STRIKE AGAINST AN AAP MLA
ਆਪ ਵਿਧਾਇਕ ਦੇ ਖਿਲਾਫ ਵਕੀਲ ਦੇਣਗੇ ਧਰਨਾ (ETV Bharat)
author img

By ETV Bharat Punjabi Team

Published : 15 hours ago

ਲੁਧਿਆਣਾ: ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੇ ਭਰਾ ਦੀ ਗੁੰਡਾਗਰਦੀ ਖਿਲਾਫ ਸੂਬੇ ਭਰ ਦੇ ਵਕੀਲ 9 ਜਨਵਰੀ ਨੂੰ ਹੜਤਾਲ ਕਰਨ ਜਾ ਰਹੇ ਹਨ ਅਤੇ ਇਸਦੇ ਨਾਲ ਹੀ ਇਨਸਾਫ ਨਾ ਮਿਲਣ ਕਰਕੇ ਰੋਸ ਵਜੋਂ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਐਸਐਸਪੀ ਦਫਤਰ ਬਾਹਰ ਧਰਨਾ ਵੀ ਲਾਇਆ ਜਾਵੇਗਾ। ਦਰਅਸਲ ਸ੍ਰੀ ਫਤਿਹਗੜ੍ਹ ਸਾਹਿਬ 'ਚ ਅਮਲੋਹ ਨਗਰ ਕੌਂਸਲ ਚੋਣਾਂ ਦੌਰਾਨ ਐਡਵੋਕੇਟ ਹਸਨ ਸਿੰਘ 'ਤੇ ਹੋਏ ਹਮਲੇ ਦਾ ਮਾਮਲਾ ਇਸ ਕਰਕੇ ਗਰਮਾ ਗਿਆ ਹੈ ਕਿਉਂਕਿ ਪੁਲਿਸ ਨੇ ਵਕੀਲਾਂ ਨੂੰ ਇਨਸਾਫ ਨਹੀਂ ਦਿੱਤਾ। ਐਡਵੋਕੇਟ ਹਸਨ ਸਿੰਘ ਜੋ ਕਿ ਖੰਨਾ, ਸਮਰਾਲਾ ਬਾਰ ਐਸੋਸੀਏਸ਼ਨ ਦੇ ਮੈਂਬਰ ਵੀ ਹਨ ਨੂੰ ਇਨਸਾਫ਼ ਦਿਵਾਉਣ ਲਈ ਖੰਨਾ, ਸਮਰਾਲਾ ਵਿੱਚ ਦੂਜੇ ਦਿਨ ਵੀ ਹੜਤਾਲ ਜਾਰੀ ਰਹੀ। ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਵਕੀਲ 9 ਜਨਵਰੀ ਨੂੰ ਹੜਤਾਲ ਕਰਨਗੇ।

ਆਪ ਵਿਧਾਇਕ ਦੇ ਖਿਲਾਫ ਵਕੀਲ ਦੇਣਗੇ ਧਰਨਾ (ETV Bharat)

ਇੱਕ ਹਜ਼ਾਰ ਤੋਂ ਵੱਧ ਕੇਸਾਂ ਦੀ ਸੁਣਵਾਈ ਲਟਕੀ

ਖੰਨਾ ਅਤੇ ਸਮਰਾਲਾ ਵਿੱਚ ਹੜਤਾਲ ਕਾਰਨ ਇੱਕ ਹਜ਼ਾਰ ਤੋਂ ਵੱਧ ਕੇਸਾਂ ਦੀ ਸੁਣਵਾਈ ਨਹੀਂ ਹੋ ਸਕੀ। ਖੰਨਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇਜਪ੍ਰੀਤ ਸਿੰਘ ਅਟਵਾਲ ਅਤੇ ਸੀਨੀਅਰ ਐਡਵੋਕੇਟ ਜਗਜੀਤ ਸਿੰਘ ਔਜਲਾ ਨੇ ਦੱਸਿਆ ਕਿ ਐਡਵੋਕੇਟ ਹਸਨ ਸਿੰਘ ਦੀ ਨਗਰ ਕੌਂਸਲ ਚੋਣਾਂ ਵਿੱਚ ਉਮੀਦਵਾਰ ਸਨ। ਵੋਟਿੰਗ ਵਾਲੇ ਦਿਨ ਜਦੋਂ ਐਡਵੋਕੇਟ ਹਸਨ ਸਿੰਘ ਪੋਲਿੰਗ ਬੂਥ 'ਤੇ ਮੌਜੂਦ ਸਨ ਤਾਂ ਅਮਲੋਹ ਤੋਂ ਵਿਧਾਇਕ ਗੈਰੀ ਬੜਿੰਗ ਦਾ ਭਰਾ ਮਨੀ ਬੜਿੰਗ ਆਪਣੇ ਸਾਥੀਆਂ ਸਮੇਤ ਉੱਥੇ ਆ ਗਿਆ ਹੈ। ਐਡਵੋਕੇਟ ਹਸਨ ਸਿੰਘ 'ਤੇ ਹਮਲਾ ਕੀਤਾ ਗਿਆ। ਰਿਵਾਲਵਰ ਦਾ ਬੱਟ ਵਕੀਲ ਦੇ ਸਿਰ ਵਿੱਚ ਮਾਰਿਆ ਗਿਆ। ਹਮਲਾ ਤੇਜ਼ਧਾਰ ਹਥਿਆਰਾਂ ਨਾਲ ਵੀ ਕੀਤਾ ਗਿਆ। ਜਿਸ ਤੋਂ ਬਾਅਦ ਐਡਵੋਕੇਟ ਹਸਨ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਦੀ ਐਮਐਲਆਰ ਕੱਟੀ ਗਈ। ਵਕੀਲਾਂ ਨੇ ਇਨਸਾਫ਼ ਲਈ ਹੜਤਾਲ ਕੀਤੀ ਪਰ ਸ੍ਰੀ ਫਤਹਿਗੜ੍ਹ ਸਾਹਿਬ ਪੁਲਿਸ ਨੇ ਸ਼ਹੀਦੀ ਸਭਾ ਵਿੱਚ ਰੁੱਝੇ ਹੋਣ ਦਾ ਹਵਾਲਾ ਦਿੰਦਿਆਂ ਇਸ ’ਤੇ ਕੋਈ ਕਾਰਵਾਈ ਨਹੀਂ ਕੀਤੀ।

ਪੂਰੇ ਪੰਜਾਬ ਵਿੱਚ ਹੜਤਾਲ ਕਰਨਗੇ

ਇਸ ਸਬੰਧੀ ਡੀਜੀਪੀ ਪੰਜਾਬ ਨੂੰ ਪੱਤਰ ਵੀ ਲਿਖਿਆ ਗਿਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਵਕੀਲਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਮਲਾਵਰਾਂ ਖ਼ਿਲਾਫ਼ ਐਫਆਈਆਰ ਦਰਜ ਨਾ ਕੀਤੀ ਗਈ ਤਾਂ ਉਹ 9 ਜਨਵਰੀ ਨੂੰ ਐਸਐਸਪੀ ਫਤਿਹਗੜ੍ਹ ਸਾਹਿਬ ਦੇ ਦਫ਼ਤਰ ਅੱਗੇ ਧਰਨਾ ਦੇਣਗੇ ਅਤੇ ਪੂਰੇ ਪੰਜਾਬ ਵਿੱਚ ਹੜਤਾਲ ਕਰਨਗੇ। ਇਸ ਤੋਂ ਇਲਾਵਾ ਅਦਾਲਤ ਦਾ ਵੀ ਸਹਾਰਾ ਲਿਆ ਜਾਵੇਗਾ। ਐਡਵੋਕੇਟ ਰਵੀ ਸ਼ਰਮਾ ਨੇ ਕਿਹਾ ਕਿ ਪੁਲਿਸ ਸਿਆਸੀ ਦਬਾਅ ਕਾਰਨ ਕਾਰਵਾਈ ਨਹੀਂ ਕਰ ਰਹੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.