ਬਰਨਾਲਾ:ਦੇਸ਼ ਵਿੱਚ ਔਰਤਾਂ ਨਾਲ ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੂੰ ਲੈ ਕੇ ਬਰਨਾਲਾ ਵਿੱਚ ਨਾਰੀ ਸੁਰੱਖਿਆ ਰੈਲੀ ਕੱਢੀ ਗਈ। ਔਰਤਾਂ ਦੀ ਇੱਜ਼ਤ ਦਾ ਖਿਆਲ ਰੱਖਣ ਲਈ ਲੋਕਾਂ ਨੂੰ ਜਾਗਰੂਕ ਕੀਤਾ। ਇਸ ਰੈਲੀ ਵਿੱਚ ਲੜਕੀਆਂ ਅਤੇ ਔਰਤਾਂ ਦੇ ਨਾਲ-ਨਾਲ ਵੱਖ-ਵੱਖ ਜਥੇਬੰਦੀਆਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਬਲਾਤਕਾਰ ਦੀਆਂ ਵਧਦੀਆਂ ਘਟਨਾਵਾਂ ਨੂੰ ਦੇਸ਼ ਲਈ ਸ਼ਰਮਨਾਕ ਦੱਸਿਆ ਅਤੇ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ।
ਔਰਤਾਂ ਦੇ ਸਨਮਾਨ ਲਈ ਕੱਢੀ ਨਾਰੀ ਸੁਰੱਖਿਆ ਰੈਲੀ - Women safety rally - WOMEN SAFETY RALLY
Women safety rally held in Barnala: ਔਰਤਾਂ ਨਾਲ ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੂੰ ਲੈ ਕੇ ਬਰਨਾਲਾ ਵਿੱਚ ਨਾਰੀ ਸੁਰੱਖਿਆ ਰੈਲੀ ਕੱਢੀ ਗਈ। ਔਰਤਾਂ ਦੀ ਇੱਜ਼ਤ ਦਾ ਖਿਆਲ ਰੱਖਣ ਲਈ ਲੋਕਾਂ ਨੂੰ ਜਾਗਰੂਕ ਕੀਤਾ।
Published : Aug 24, 2024, 8:30 PM IST
ਇਸ ਸਮੇਂ ਪ੍ਰਦਰਸ਼ਨਕਾਰੀ ਵਿਦਿਆਰਥਣ ਆਕ੍ਰਿਤੀ ਕੌਸ਼ਲ ਨੇ ਕਿਹਾ ਕਿ ਅੱਜ ਦੀ ਰੈਲੀ ਔਰਤਾਂ ਦੀ ਸੁਰੱਖਿਆ ਬਾਰੇ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਾਨੂੰ ਇਸ ਮੁੱਦੇ 'ਤੇ ਜਾਗਰੂਕਤਾ ਰੈਲੀਆਂ ਕੱਢਣੀਆਂ ਪੈ ਰਹੀਆਂ ਹਨ, ਜਦਕਿ ਲੋਕਾਂ ਦਾ ਆਚਰਣ ਹੀ ਅਜਿਹਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਧੀਆਂ ਨੂੰ ਦੇਵੀ ਦੇਵਤਿਆਂ ਵਾਂਗ ਪੂਜਿਆ ਜਾਂਦਾ ਹੈ, ਸਾਡੇ ਸਮਾਜ ਨੂੰ ਵੀ ਇਸ ਗੱਲ ਨੂੰ ਆਪਣੇ ਮਨ ਅਤੇ ਸਮਝ ਵਿੱਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਾਲ-ਨਾਲ ਸਮਾਜ ਨੂੰ ਵੀ ਵੱਧ ਤੋਂ ਵੱਧ ਜਾਗਰੂਕ ਹੋਣ ਅਤੇ ਔਰਤਾਂ ਦਾ ਸਤਿਕਾਰ ਕਰਨ ਦੀ ਲੋੜ ਹੈ।
- NRI 'ਤੇ ਫਾਇਰਿੰਗ ਦੇ ਮਾਮਲੇ 'ਚ ਵੱਡੀ ਕਾਰਵਾਈ, ਪਹਿਲੀ ਪਤਨੀ ਦੇ ਪਰਿਵਾਰਕ ਮੈਂਬਰਾਂ ਵੱਲ ਘੁੰਮੀ ਸ਼ੱਕ ਦੀ ਸੂਈ, ਪੰਜ ਲੋਕਾਂ 'ਤੇ ਮਾਮਲਾ ਦਰਜ - FIR against five in NRI firing case
- ਪੰਜਾਬ 'ਚ NRI 'ਤੇ ਘਰ ਵੜ ਕੇ ਫਾਇਰਿੰਗ, ਬੱਚੇ ਹੱਥ ਜੋੜ ਕੇ ਕਰਦੇ ਰਹੇ ਤਰਲੇ, ਕਿਹਾ- ਅੰਕਲ ਜੀ, ਪਾਪਾ ਨੂੰ ਨਾ ਮਾਰੋ - Amritsar NRI Firing Case
- ਕੀ ਤੁਹਾਨੂੰ ਪਤਾ ਮਿੰਨੀ ਚੰਡੀਗੜ੍ਹ ਕਿੱਥੇ ਹੈ? ਜੇ ਨਹੀਂ ਪਤਾ ਤਾਂ ਪੜ੍ਹੋ ਆ ਖ਼ਬਰ ਤੇ ਦੇਖੋ ਮਿੰਨੀ ਚੰਡੀਗੜ੍ਹ.... - PLOT LUCKNOW LIKE CHANDIGARH
ਇਸ ਸਮੇਂ ਗੱਲਬਾਤ ਕਰਦਿਆਂ ਬ੍ਰਾਹਮਣ ਸਭਾ ਦੇ ਆਗੂ ਅਨਿਲ ਦੱਤ ਸ਼ਰਮਾ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਲੜਕੀਆਂ ਨਾਲ ਬਹੁਤ ਹੀ ਬੇਰਹਿਮ ਘਟਨਾਵਾਂ ਵਾਪਰ ਰਹੀਆਂ ਹਨ। ਲੜਕੀਆਂ ਹਰ ਰੋਜ਼ ਬਲਾਤਕਾਰ ਵਰਗੇ ਅੱਤਿਆਚਾਰ ਦਾ ਸ਼ਿਕਾਰ ਹੋ ਰਹੀਆਂ ਹਨ। ਜੋ ਕਿ ਸਾਡੇ ਦੇਸ਼ ਅਤੇ ਸਮਾਜ ਲਈ ਬਹੁਤ ਸ਼ਰਮਨਾਕ ਹੈ। ਸਰਕਾਰ ਨੂੰ ਅਜਿਹੀਆਂ ਘਟਨਾਵਾਂ ਲਈ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ।