ਪੰਜਾਬ

punjab

ETV Bharat / state

ਆਖ਼ਿਰ ਕਿਉਂ ਮੁੜਨਾ ਪਿਆ ਰਾਣਾ ਸੋਢੀ ਨੂੰ ਪਿੰਡ ਮਰਾੜ੍ਹ ਤੋਂ ਬੇਰੰਗ, ਜਾਣੋ ਕਾਰਨ.... - Rana Sodhi opposition in villages

farmers did not allow Rana Sodhi enter village : ਉਮੀਦਵਾਰ ਰਾਣਾ ਗੁਰਮੀਤ ਸੋਢੀ ਦੇ ਕਾਫਲੇ ਨੂੰ ਕਿਸਾਨਾਂ ਨੇ ਪਿੰਡ ਮਰਾੜ੍ਹ ਵਿਚ ਨਹੀਂ ਦਾਖ਼ਲ ਨਹੀਂ ਹੋਣ ਦਿੱਤਾ ਗਿਆ, ਜਿਸ ਕਾਰਨ ਰਾਣਾ ਸੌਢੀ ਨੂੰ ਬਿਨਾਂ ਚੋਣ ਰੈਲੀ ਨੂੰ ਸੰਬੋਧਨ ਕੀਤੇ ਹੀ ਵਾਪਸ ਜਾਣਾ ਪਿਆ।

farmers did not allow Rana Sodhi enter village
ਰਾਣਾ ਸੌਢੀ ਪਿੰਡ ਮਰਾੜ੍ਹ ਤੋਂ ਪਰਤਿਆ ਬੇਰੰਗ (ETV Bharat Muktsar Sahib)

By ETV Bharat Punjabi Team

Published : May 21, 2024, 12:35 PM IST

ਰਾਣਾ ਸੌਢੀ ਪਿੰਡ ਮਰਾੜ੍ਹ ਤੋਂ ਪਰਤਿਆ ਬੇਰੰਗ (ETV Bharat Muktsar Sahib)

ਸ੍ਰੀ ਮੁਕਤਸਰ ਸਾਹਿਬ :ਭਾਰਤੀ ਜਨਤਾ ਪਾਰਟੀ ਦੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਰਾਣਾ ਗੁਰਮੀਤ ਸੋਢੀ ਅੱਜ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਲਈ ਪਹੁੰਚੇ ਸਨ। ਇਸ ਦੌਰਾਨ ਜਦੋਂ ਉਹ ਪਿੰਡ ਮਰਾੜ੍ਹ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਨ ਲਈ ਜਾ ਰਹੇ ਸਨ ਤਾਂ ਕਿਸਾਨਾਂ ਨੇ ਰਸਤੇ ਵਿੱਚ ਹੀ ਜਾਮ ਲਗਾ ਕੇ ਕਰਕੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਰਾਣਾ ਸੋਢੀ ਦੇ ਕਾਫਲੇ ਨੂੰ ਪਿੰਡ ਮਰਾੜ੍ਹ ਵਿਚ ਨਹੀਂ ਦਾਖ਼ਲ ਹੀ ਨਹੀਂ ਹੋਣ ਦਿੱਤਾ ਗਿਆ, ਜਿਸ ਕਾਰਨ ਰਾਣਾ ਸੌਢੀ ਨੂੰ ਬਿਨਾਂ ਚੋਣ ਰੈਲੀ ਨੂੰ ਸੰਬੋਧਨ ਕੀਤੇ ਹੀ ਵਾਪਸ ਜਾਣਾ ਪਿਆ।

ਦੱਸ ਦਈਏ ਕਿ ਅੱਜ ਉਨ੍ਹਾਂ ਨੂੰ ਵੱਖ ਵੱਖ ਪਿੰਡਾਂ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿੱਥੇ ਮੰਡੀ ਬਰੀਵਾਲਾ ਵਿੱਚ ਕਿਸਾਨਾਂ ਨੇ ਜ਼ੋਰਦਾਰ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ, ਉੱਥੇ ਹੀ ਬਰੀਵਾਲਾ ਤੋਂ ਪਿੰਡ ਮਰਾੜ੍ਹ ਜਾ ਰਹੇ ਰਾਣਾ ਸੋਢੀ ਦੇ ਕਾਫ਼ਲੇ ਨੂੰ ਕਿਸਾਨਾਂ ਨੇ ਲਿੰਕ ਰੋਡ ਜਾਮ ਕਰਕੇ ਹੀ ਰੋਕ ਲਿਆ ਗਿਆ।

ਇਹ ਦੌਰਾਨ ਰਾਣਾ ਸੋਢੀ ਪਿੰਡ ਮਰਾੜ੍ਹ ਦੇ ਬਾਹਰੋਂ ਹੀ ਕਾਫ਼ਲੇ ਸਮੇਤ ਮੁੜ ਗਏ ਅਤੇ ਉਨ੍ਹਾਂ ਨੂੰ ਪਿੰਡ ਮਰਾੜ੍ਹ ਵਿੱਚ ਚੋਣ ਰੈਲੀ ਨੂੰ ਸੰਬੋਧਨ ਨਹੀਂ ਕਰਨ ਦਿੱਤਾ ਗਿਆ। ਇਸੇ ਤਰ੍ਹਾਂ ਪਿੰਡ ਝਬੇਲਵਾਲੀ ਵਿੱਚ ਵੀ ਕਿਸਾਨਾਂ ਨੇ ਰਾਣਾ ਸੋਢੀ ਦਾ ਵਿਰੋਧ ਕੀਤਾ ਗਿਆ। ਜਾਣਕਾਰੀ ਅਨਸੁਰਾ ਪੁਲਿਸ ਨੇ ਮੌਕੇ 'ਤੇ ਕੁਝ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਗ੍ਰਿਫਤਾਰ ਕਰ ਲਿਆ।

ਜਿਕਰਯੋਗ ਹੈ ਕਿ ਭਾਜਪਾ ਦਾ ਲੋਕ ਸਭਾ ਉਮੀਦਵਾਰਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੰਸ ਰਾਜ ਹੰਸ ਦਾ ਕਿਸਾਨ ਆਗੂ ਕਾਫੀ ਵਿਰੋਧ ਕਰ ਰਹੇ ਹਨ। ਪ੍ਰਨੀਤ ਕੌਰ ਦੇ ਵਿਰੋਧ ਦੌਰਾਨ ਧੱਕਾਮੁੱਕੀ ਵਿੱਚ ਇੱਕ ਕਿਸਾਨ ਦੀ ਜਾਨ ਚਲੀ ਗਈ ਹੈ। ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਲਈ ਐਲਾਨੇ ਭਾਜਪਾ ਉਮੀਦਵਾਰਾਂ ਦਾ ਪੰਜਾਬ ਵਿੱਚ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ।

ABOUT THE AUTHOR

...view details