ਅੰਮ੍ਰਿਤਸਰ: ਪੈਰਿਸ ਓਲੰਪਿਕ 'ਚ ਜਿੱਤ ਹਾਸਿਲ ਕਰਨ ਤੋਂ ਬਾਅਦ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਆਪਣੇ ਘਰ ਪਹੁੰਚ ਗਏ ਹਨ। ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦਾ ਆਪਣੇ ਜੱਦੀ ਪਿੰਡ ਤਿਮੋਵਾਲ ਪਹੁੰਚਣ 'ਤੇ ਇਲਾਕੇ ਦੇ ਲੋਕਾਂ ਵੱਲੋਂ ਢੋਲ ਡੀਜੇ ਅਤੇ ਭੰਗੜਿਆਂ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਸੀਨੀਅਰ ਹਾਕੀ ਖਿਡਾਰੀ ਐਸਪੀ ਜੁਗਰਾਜ ਸਿੰਘ, ਕਪਤਾਨ ਹਰਮਨ ਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਸਮੇਤ ਇਲਾਕੇ ਭਰ ਦੀਆਂ ਵੱਖ ਵੱਖ ਵੱਡੀਆਂ ਸ਼ਖਸੀਅਤਾਂ ਵੀ ਮੌਜ਼ੂਦ ਸੀ।
ਪੈਰਿਸ ਓਲੰਪਿਕ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਉਰਫ਼ ਸਰਪੰਚ ਸਾਬ ਦਾ ਘਰ ਪੁੱਜਣ 'ਤੇ ਪਿੰਡ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ - Welcome hockey captain Harmanpreet
Welcome hockey captain Harmanpreet: ਪੈਰਿਸ ਓਲੰਪਿਕ ਵਿੱਚ ਸ਼ਾਨਦਾਰ ਜਿੱਤ ਹਾਸਿਲ ਕਰਨ ਤੋਂ ਬਾਅਦ ਹੁਣ ਭਾਰਤੀ ਹਾਕੀ ਟੀਮ ਦੇ ਖਿਡਾਰੀ ਆਪੋ ਆਪਣੇ ਘਰਾਂ ਨੂੰ ਜਾ ਰਹੇ ਹਨ। ਇਸ ਦੌਰਾਨ ਰਸਤੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਹਾਕੀ ਟੀਮ ਦੇ ਖਿਡਾਰੀਆਂ ਦਾ ਨਿੱਘਾ ਸਵਾਗਤ ਵੀ ਕੀਤਾ ਜਾ ਰਿਹਾ ਹੈ।
Published : Aug 11, 2024, 6:31 PM IST
|Updated : Aug 11, 2024, 6:53 PM IST
ਗੱਲ੍ਹ ਕਰਦੇ ਹੋਏ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਲੋਕਾਂ ਅਤੇ ਆਪਣੇ ਚਾਹੁਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ, ਜਿਨਾਂ ਦੀ ਸਪੋਰਟ ਸਦਕਾ ਉਹ ਇਸ ਮੁਕਾਮ ਤੱਕ ਪਹੁੰਚ ਸਕੇ ਹਨ। ਇਸ ਦੇ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਨਾਮ ਦੁਨੀਆਂ ਭਰ ਵਿੱਚ ਰੋਸ਼ਨ ਕਰਕੇ ਬੇਹੱਦ ਮਾਣ ਮਹਿਸੂਸ ਕਰ ਰਿਹਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਪੰਜਾਬ ਦੇ ਨੌਜਵਾਨ ਖੇਡ ਮੈਦਾਨ ਵਿੱਚ ਨਿਤਰਨ ਅਤੇ ਚੰਗੀ ਖੇਡ ਪ੍ਰਦਰਸ਼ਨ ਨਾਲ ਦੇਸ਼ ਦੁਨੀਆਂ ਦਾ ਨਾਮ ਰੋਸ਼ਨ ਕਰਨ।
- 'ਲੋਕ ਕੀ ਕਹਿਣਗੇ' ਵਾਲੀ ਸੋਚ ਨੂੰ ਮਾਤ ਦਿੰਦੀਆਂ ਨੇ ਇਹ ਦੋ ਸਹੇਲੀਆਂ, ਵਿਦੇਸ਼ ਤੋਂ ਪਰਤ ਕੇ ਬਠਿੰਡਾ ਦੇ ਰਿੰਗ ਰੋਡ 'ਤੇ ਖੋਲ੍ਹਿਆ ਢਾਬਾ - Two Womens Opened Dhabha
- ਹੁਸ਼ਿਆਰਪੁਰ 'ਚ ਭਾਰੀ ਬਰਸਾਤ ਦਾ ਕਹਿਰ, ਚੋਅ 'ਚ ਰੁੜ੍ਹੀ ਕਾਰ, ਹਿਮਾਚਲ ਦੇ ਇੱਕ ਹੀ ਪਰਿਵਾਰ ਦੇ 9 ਜੀਆਂ ਦੀ ਹੋਈ ਮੌਤ - 9 POEPLE DIED IN HOSHIARPUR
- ਮੀਹ ਨਾਲ ਜਲਥਲ ਹੋਈਆਂ ਸੜਕਾਂ, ਬਾਜ਼ਾਰਾਂ ਵਿੱਚ ਭਰਿਆ ਪਾਣੀ,ਲੋਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ - HEAVY RAIN IN PUNJAB
ਸੀਨੀਅਰ ਹਾਕੀ ਖਿਡਾਰੀ ਜੁਗਰਾਜ ਸਿੰਘ ਨੇ ਗੱਲ੍ਹ ਕਰਦੇ ਹੋਏ ਕਿਹਾ ਕਿ ਹਰਮਨਪ੍ਰੀਤ ਸਿੰਘ ਨੂੰ ਦੇਸ਼ ਦੁਨੀਆਂ ਦੇ ਵਿੱਚ ਮਾਣ ਮਿਲਿਆ ਹੈ ਅਤੇ ਮੈਨੂੰ ਬੇੱਹਦ ਫਖਰ ਹੈ ਕਿ ਹਰਮਨ ਪ੍ਰੀਤ ਸਿੰਘ ਨੂੰ ਕਿਤੇ ਨਾ ਕਿਤੇ ਟ੍ਰੇਨ ਕਰਨ ਵਿੱਚ ਮੇਰੇ ਵੱਲੋਂ ਯੋਗਦਾਨ ਦਿੱਤਾ ਜਾਂਦਾ ਰਿਹਾ ਹੈ। ਇਸ ਤੋਂ ਇਲਾਵਾ, ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੇ ਕਿਹਾ ਕਿ ਅੱਜ ਬੇੱਹਦ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਕਿ ਮੇਰਾ ਪੁੱਤ ਪੈਰਿਸ ਓਲੰਪਿਕ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਘਰ ਪੁੱਜਿਆ ਹੈ। ਸਮੂਹ ਟੀਮ ਦੇ ਖਿਡਾਰੀ ਮੇਰੇ ਬੇਟੇ ਵਰਗੇ ਹਨ ਅਤੇ ਮੈਂ ਉਮੀਦ ਕਰਦਾ ਹਾਂ ਕਿ ਭਵਿੱਖ ਵਿੱਚ ਵੀ ਇੰਡੀਆ ਹਾਕੀ ਟੀਮ ਇਸੇ ਤਰ੍ਹਾਂ ਹੀ ਦੇਸ਼ ਦੁਨੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਦਾ ਨਾਮ ਉੱਚਾ ਰੱਖੇਗੀ।