ਪੰਜਾਬ

punjab

ETV Bharat / state

ਪੰਜਾਬ ਵਿੱਚ ਮੌਸਮ ਨੇ ਤੋੜੇ ਰਿਕਾਰਡ: ਰਾਤ ਦਾ ਤਾਪਮਾਨ 18 ਤੋਂ ਪਾਰ, ਮੌਸਮ ਵਿਗਿਆਨੀਆਂ ਦੀ ਸਲਾਹ- ਸਮੋਗ ਤੋਂ ਲੋਕ ਰਹਿਣ ਸੁਚੇਤ - PUNJAB WEATHER UPDATE

ਪੰਜਾਬ 'ਚ ਇੱਕ ਪਾਸੇ ਧੁੰਦ ਦੀ ਚਿੱਟੀ ਚਾਦਰ ਬਣੀ ਹੋਈ ਹੈ ਤਾਂ ਉਥੇ ਹੀ ਰਾਤ ਦਾ ਤਾਪਮਾਨ 18 ਤੋਂ ਪਾਰ ਹੋ ਰਿਹਾ। ਪੜ੍ਹੋ ਖ਼ਬਰ...

ETV BHARAT (ਪੱਤਰਕਾਰ, ਲੁਧਿਆਣਾ)
ਪੰਜਾਬ ਵਿੱਚ ਮੌਸਮ ਨੇ ਤੋੜੇ ਰਿਕਾਰਡ (ETV BHARAT)

By ETV Bharat Punjabi Team

Published : Nov 13, 2024, 1:45 PM IST

ਲੁਧਿਆਣਾ: ਪੰਜਾਬ ਦੇ ਵਿੱਚ ਮੌਸਮ ਦੇ ਅੰਦਰ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਖਾਸ ਕਰਕੇ ਜੇਕਰ ਗੱਲ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੀ ਕੀਤੀ ਜਾਵੇ ਤਾਂ ਧੂੰਏ ਦੇ ਕਰਕੇ ਮੌਸਮ ਦੇ ਵਿੱਚ ਵਿਜੀਬਿਲਿਟੀ ਕਾਫੀ ਘੱਟ ਵਿਖਾਈ ਦੇ ਰਹੀ ਹੈ। ਉੱਥੇ ਹੀ ਦਿਨ ਦਾ ਤਾਪਮਾਨ ਵੀ ਕਾਫੀ ਘਟਿਆ ਹੈ।

ਪੰਜਾਬ ਵਿੱਚ ਮੌਸਮ ਨੇ ਤੋੜੇ ਰਿਕਾਰਡ (ETV BHARAT (ਪੱਤਰਕਾਰ, ਲੁਧਿਆਣਾ))

ਰਾਤ ਦਾ ਤਾਪਮਾਨ ਵੱਧ

ਇਸ ਵਕਤ ਦਿਨ ਦਾ ਤਾਪਮਾਨ 27 ਡਿਗਰੀ ਦੇ ਨੇੜੇ ਚੱਲ ਰਿਹਾ ਹੈ, ਜੋ ਕਿ ਆਮ ਹੈ। ਜਦੋਂ ਕਿ ਦੂਜੇ ਪਾਸੇ ਰਾਤ ਦਾ ਤਾਪਮਾਨ 18 ਡਿਗਰੀ ਦੇ ਨੇੜੇ ਚੱਲ ਰਿਹਾ ਹੈ, ਜੋ ਕਿ ਆਮ ਨਾਲੋਂ ਛੇ ਤੋਂ ਸੱਤ ਡਿਗਰੀ ਜਿਆਦਾ ਹੈ। ਅਜਿਹਾ ਨਵੰਬਰ ਮਹੀਨੇ ਦੇ ਵਿੱਚ ਪਿਛਲੇ ਕਈ ਸਾਲਾਂ ਦੇ ਵਿੱਚ ਨਹੀਂ ਹੋਇਆ, ਇੱਕ ਤਰ੍ਹਾਂ ਦਾ ਇਹ ਰਿਕਾਰਡ ਹੈ।

ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ

ਮੌਸਮ ਵਿਭਾਗ ਮੁਤਾਬਿਕ ਰਾਤ ਦਾ ਤਾਪਮਾਨ ਜ਼ਿਆਦਾ ਹੋਣ ਕਰਕੇ ਮੌਸਮ ਸਾਫ਼ ਨਹੀਂ ਹੋ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਈ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਸਲਾਹ ਦਿੱਤੀ।

ਸਮੋਗ ਦੇ ਸੰਪਰਕ ਵਿੱਚ ਆਉਣ ਤੋਂ ਗੁਰੇਜ

ਉਹਨਾਂ ਕਿਹਾ ਕਿ ਜਦੋਂ ਹਵਾ ਦੀ ਗਤੀ ਘੱਟ ਹੁੰਦੀ ਹੈ ਅਤੇ ਪ੍ਰਦੂਸ਼ਣ ਦਾ ਪੱਧਰ ਉਸ ਵਕਤ ਜਿਆਦਾ ਵੱਧ ਜਾਂਦਾ ਹੈ। ਉਹਨਾਂ ਕਿਹਾ ਕਿ ਏਅਰ ਕੁਆਲਿਟੀ ਇੰਡੈਕਸ ਕਾਫੀ ਉੱਪਰ ਚੱਲ ਰਹੇ ਹਨ। ਇਸ ਕਰਕੇ ਆਮ ਲੋਕਾਂ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਸਿੱਧੇ ਤੌਰ 'ਤੇ ਸਮੋਗ ਦੇ ਸੰਪਰਕ ਵਿੱਚ ਆਉਣ ਤੋਂ ਗੁਰੇਜ ਕਰਨ ਦੀ ਲੋੜ ਹੈ।

ABOUT THE AUTHOR

...view details