ਪੰਜਾਬ

punjab

ETV Bharat / state

ਪਹਿਲੀ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦਾ ਵੀਜ਼ਾ ਨਾ ਮਿਲਣ ਕਾਰਨ ਸ਼ਰਧਾਲੂਆਂ ਹੋਏ ਨਿਰਾਸ਼, ਆਖੀਆਂ ਇਹ ਗੱਲਾਂ - GURU NANAK DEV BIRTH ANNIVERSARY

ਅੰਮ੍ਰਿਤਸਰ ਵਿਖੇ ਪਹਿਲੀ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪਾਕਿਸਤਾਨ ਦਾ ਵੀਜ਼ਾ ਨਾ ਮਿਲਣ ਕਾਰਨ ਸ਼ਰਧਾਲੂਆਂ ਵਿੱਚ ਛਾਈ ਦੁੱਖ ਦੀ ਲਹਿਰ।

GURU NANAK DEV BIRTH ANNIVERSARY
ਸ਼ਰਧਾਲੂਆਂ ਵਿੱਚ ਦੁੱਖ ਦੀ ਲਹਿਰ (ETV Bharat (ਪੱਤਰਕਾਰ , ਅੰਮ੍ਰਿਤਸਰ))

By ETV Bharat Punjabi Team

Published : Nov 12, 2024, 11:15 PM IST

ਅੰਮ੍ਰਿਤਸਰ :ਸਿੱਖ ਕੌਮ ਸਵੇਰੇ ਸ਼ਾਮ ਅਰਦਾਸ ਕਰਦੀ ਹੈ ਕੀ ਪਿਛਲੇ ਗੁਰੂ ਧਾਮਾਂ ਦੇ ਦਰਸ਼ਨ ਦੀਦਾਰੇ ਕੀਤੇ ਜਾਣ। ਉੱਥੇ ਹੀ ਜਦੋਂ ਵੱਡੇ ਗੁਰਪੁਰਬ ਹੁੰਦੇ ਹਨ, ਉਸ ਵੇਲੇ ਵਿਸ਼ਾਲ ਜੱਥਾ ਪਾਕਿਸਤਾਨ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਭੇਜਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਸਪੋਰਟ ਜਮਾਂ ਕਰਵਾਏ ਜਾਂਦੇ ਹਨ ਪਰ ਇਸ ਵਾਰ ਪਹਿਲੀ ਵਾਰ ਹੋਇਆ ਹੈ ਕਿ ਬਹੁਤ ਸਾਰੇ ਪਾਸਪੋਰਟਾਂ 'ਤੇ ਵੀਜ਼ਾ ਨਹੀਂ ਲੱਗ ਪਾਇਆ। ਜਿਸ ਨੂੰ ਲੈ ਕੇ ਕਈ ਸੰਗਤਾਂ ਦੇ ਵਿੱਚ ਕਾਫੀ ਦੁੱਖ ਵੀ ਪਾਇਆ ਜਾ ਰਿਹਾ ਹੈ।

ਸ਼ਰਧਾਲੂਆਂ ਵਿੱਚ ਦੁੱਖ ਦੀ ਲਹਿਰ (ETV Bharat (ਪੱਤਰਕਾਰ , ਅੰਮ੍ਰਿਤਸਰ))

700 ਦੇ ਕਰੀਬ ਵੀਜ਼ੇ ਪਾਕਿਸਤਾਨ ਸਰਕਾਰ ਵੱਲੋਂ ਦਿੱਤੇ ਗਏ

ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਗਤਾਂ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ ਪਾਕਿਸਤਾਨ ਜਾ ਰਹੇ ਸਨ ਅਤੇ ਅੱਜ ਉਨ੍ਹਾਂ ਨੂੰ ਮਿਲਾਲ ਹੈ ਕਿ ਉਹ ਆਪਣੇ ਉਨ੍ਹਾਂ ਗੁਰੂ ਧਾਮਾਂ ਦੇ ਦਰਸ਼ਨ ਨਹੀਂ ਕਰ ਪਾਣਗੇ ਜਿੰਨਾਂ ਨੂੰ 1947 ਦੇ ਵਿੱਚ ਉਨ੍ਹਾਂ ਵੱਲੋਂ ਵਿਛੋੜ ਦਿੱਤਾ ਗਿਆ ਸੀ। ਉਹਨਾਂ ਨੇ ਕਿਹਾ ਕਿ ਅਸੀਂ ਬਾਰ-ਬਾਰ ਕੋਸ਼ਿਸ਼ ਕਰਾਂਗੇ ਕਿ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੇ ਦਰਸ਼ਨ ਕੀਤੇ ਜਾ ਸਕਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2300 ਤੋਂ ਵੱਧ ਪਾਸਪੋਰਟ ਪਾਕਿਸਤਾਨ ਸਰਕਾਰ ਨੂੰ ਭੇਜੇ ਗਏ ਸਨ ਕਿ ਉਨ੍ਹਾਂ ਦੇ ਵੀਜ਼ੇ ਲਗਾ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਇੱਕ ਜੱਥਾ ਪਾਕਿਸਤਾਨ ਵਿੱਚ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਪਹੁੰਚ ਸਕੇ। ਉਥੇ ਹੀ 700 ਦੇ ਕਰੀਬ ਹੀ ਵੀਜ਼ੇ ਪਾਕਿਸਤਾਨ ਸਰਕਾਰ ਵੱਲੋਂ ਦਿੱਤੇ ਗਏ। ਜਿਸ ਤੋਂ ਬਾਅਦ ਕਈ ਸੰਗਤਾਂ ਦੇ ਵਿੱਚ ਕਾਫੀ ਰੋਸ਼ ਵੀ ਪਾਇਆ ਜਾ ਰਿਹਾ ਹੈ।

ਸ਼ਰਧਾਲੂਆਂ ਦੀਆਂ ਅੱਖਾਂ ਨਮ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲੀ ਵਾਰ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੇ ਦਰਸ਼ਨ ਦੀਦਾਰ ਕੀਤੇ ਜਾਣੇ ਸੀ ਪਰ ਪਾਕਿਸਤਾਨ ਸਰਕਾਰ ਵੱਲੋਂ ਵੀਜ਼ੇ ਨਾ ਦੇ ਕੇ ਉਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਵਾਰ-ਵਾਰ ਕੋਸ਼ਿਸ਼ ਕਰਾਂਗੇ ਅਤੇ ਕੋਸ਼ਿਸ਼ ਤੋਂ ਬਾਅਦ ਉਨ੍ਹਾਂ ਨੂੰ ਜੇਕਰ ਵੀਜ਼ਾ ਮਿਲੇਗਾ ਤੇ ਉਹ ਆਪਣੇ ਆਪ ਨੂੰ ਵਡਭਾਗਾ ਸਮਝਣਗੇ। ਉੱਥੇ ਹੀ ਕਈ ਸ਼ਰਧਾਲੂਆਂ ਦੀਆਂ ਅੱਖਾਂ ਵੀ ਨਮ ਹੁੰਦੀਆਂ ਹੋਈਆਂ ਨਜ਼ਰ ਆਈਆਂ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੇ ਵਿੱਚ ਖੁਸ਼ੀ ਸੀ ਕਿ ਉਹ ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨ ਕਾਰਨ ਵਾਸਤੇ ਜਾ ਰਹੇ ਹਨ।

ਪਾਕਿਸਤਾਨ ਸਰਕਾਰ ਵੱਲੋਂ ਵੀਜ਼ੇ ਕਿਉਂ ਕੱਟੇ ਗਏ

ਉੱਥੇ ਹੀ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਵੀਜ਼ੇ ਕਿਉਂ ਕੱਟੇ ਗਏ ਹਨ ਇਸ ਦਾ ਤਾਂ ਉਨ੍ਹਾਂ ਨੂੰ ਨਹੀਂ ਪਤਾ ਪਰ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਲਈ ਹਰ ਇੱਕ ਸਿੱਖ ਸਵੇਰੇ ਸ਼ਾਮ ਅਰਦਾਸ ਜਰੂਰ ਕਰਦਾ ਹੈ ਤੇ 1947 ਤੋਂ ਬਾਅਦ ਅਸੀਂ ਅੱਜ ਨਤਮਸਤਕ ਹੋ ਕੇ ਗੁਰੂ ਦੇ ਚਰਨਾਂ ਵਿੱਚ ਆਪਣਾ ਸਜਦਾ ਪੇਸ਼ ਕੀਤਾ ਜਾਣਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਵਿੱਚੋਂ ਅੱਠ ਦੇ ਕਰੀਬ ਲੋਕਾਂ ਵੱਲੋਂ ਵੀਜ਼ਾ ਅਪਲਾਈ ਕੀਤਾ ਗਿਆ ਸੀ। ਜਿਨਾਂ ਵਿੱਚ ਚਾਰ ਲੋਕਾਂ ਦੇ ਵੀਜ਼ੇ ਲੱਗੇ ਹਨ ਅਤੇ ਕਈਆਂ ਦੇ ਵੀਜ਼ੇ ਨਹੀਂ ਲੱਗ ਪਾਏ। ਉਨ੍ਹਾਂ ਨੇ ਕਿਹਾ ਕਿ ਇਸ ਚੀਜ਼ ਨੂੰ ਲੈ ਕੇ ਜਰੂਰ ਉਨ੍ਹਾਂ ਨੂੰ ਦੁੱਖ ਹੋ ਰਿਹਾ ਹੈ ਤੇ ਉਹ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਨ ਕਿ ਜਿਆਦਾ ਤੋਂ ਜਿਆਦਾ ਵੀਜੇ ਉਨ੍ਹਾਂ ਨੂੰ ਦੇਣੇ ਚਾਹੀਦੇ ਹਨ ਤਾਂ ਜੋ ਕਿ ਉਹ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰ ਸਕਣ। ਸ਼ਰਧਾਲੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਵੱਲੋਂ ਇੱਕ ਮੰਗ ਪੱਤਰ ਵੀ ਪਾਕਿਸਤਾਨ ਸਰਕਾਰ ਨੂੰ ਭੇਜਿਆ ਜਾਵੇਗਾ ਤਾਂ ਜੋ ਕਿ ਫੀਜੇ ਹੋਰ ਵੀ ਆਸਾਨੀ ਨਾਲ ਮਿਲ ਸਕਣ ਅਤੇ ਸਿੱਖ ਸੰਗਤਾਂ ਆਪਣੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੇ ਵਿੱਚੋਂ ਇਹ ਜੱਥੇ ਨੂੰ ਰਵਾਨਾ ਕੀਤਾ ਜਾਵੇਗਾ

ਇੱਥੇ ਦੱਸਣ ਯੋਗ ਹੈ ਕਿ ਪਹਿਲੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਉਹ 15 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਅਤੇ 15 ਤਰੀਕ ਨੂੰ ਪਾਕਿਸਤਾਨ ਦੇ ਵਿੱਚ ਵੀ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਇੱਕ ਭਾਰਤ ਤੋਂ ਵੱਡਾ ਜਥਾ ਪਾਕਿਸਤਾਨ ਪਹੁੰਚੇਗਾ। ਹਾਲਾਂਕਿ 14 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੇ ਵਿੱਚੋਂ ਇਹ ਜੱਥੇ ਨੂੰ ਰਵਾਨਾ ਕੀਤਾ ਜਾਵੇਗਾ ਪਰ ਜਿੰਨਾ ਸ਼ਰਧਾਲੂਆਂ ਦੇ ਵੀਜ਼ੇ ਨਹੀਂ ਲੱਗੇ ਹੋਣ ਇੱਕ ਵਾਰ ਫਿਰ ਤੋਂ ਉਹ ਦਰਸ਼ਨ ਨਹੀਂ ਕਰ ਪਾਣਗੇ। ਉੱਥੇ ਹੀ ਹੁਣ ਵੇਖਣਾ ਹੋਵੇਗਾ ਕਿ ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਧਾਮਾਂ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਲਈ ਕੀ ਪਾਕਿਸਤਾਨ ਵੀਜ਼ਾ ਖੋਲਦੀ ਹੈ ਜਾਂ ਫਿਰ ਦੁਬਾਰਾ ਉਨ੍ਹਾਂ ਵੱਲੋਂ ਸਖਤਾਈ ਵੇਖੀ ਜਾ ਸਕਦੀ ਹੈ।

ABOUT THE AUTHOR

...view details