ਪੰਜਾਬ

punjab

ETV Bharat / state

" ਕਿਸਾਨ ਲੀਡਰ ਬਣੇ ਤਾਲਿਬਾਨੀ, ਲੁੱਟ ਰਹੇ ਟ੍ਰੇਨਾਂ " ਆ  ਕੀ ਬੋਲ ਗਏ ਰਵਨੀਤ ਬਿੱਟੂ? - BIG STATEMENT FARMER LEADERS

ਕਿਸਾਨ ਆਗੂਆਂ ਖਿਲਾਫ਼ ਇੱਕ ਵਾਰ ਮੁੜ ਤੋਂ ਰਵਨੀਤ ਬਿੱਟੂ ਨੇ ਅਜਿਹੀ ਟਿੱਪਣ ਕਰ ਦਿੱਤੀ ਕਿ ਉਨਹਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।

BIG STATEMENT FARMER LEADERS
ਆ ਕਿਸਾਨ ਲੀਡਰਾਂ ਬਾਰੇ ਕੀ ਬੋਲ ਗਏ ਰਵਨੀਤ ਬਿੱਟੂ (Etv Bharat)

By ETV Bharat Punjabi Team

Published : Nov 9, 2024, 8:41 PM IST

Updated : Nov 10, 2024, 6:19 AM IST

ਲੀਡਰਾਂ ਅਤੇ ਕਿਸਾਨਾਂ ਵਿਚਾਲੇ ਮੱਤਭੇਦ ਸ਼ੁਰੂ ਤੋਂ ਚੱਲਦੇ ਆ ਰਹੇ ਹਨ। ਲੀਡਰਾਂ ਵੱਲੋਂ ਕਿਸਾਨ ਆਗੂਆਂ 'ਤੇ ਅਜਿਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਲੀਡਰਾਂ ਦਾ ਵਿਰੋਧ ਕੀਤਾ ਜਾਂਦਾ ਹੈ। ਵੈਸੇ ਰਵਨੀਤ ਬਿੱਟੂ ਕਿਸਾਨ ਲੀਡਰਾਂ ਬਾਰੇ ਬਿਆਨ ਦਿੰਦੇ ਰਹਿੰਦੇ ਨੇ ਪਰ ਅੱਜ ਵਾਲੇ ਬਿਆਨ ਤੋਂ ਬਾਅਦ ਸਿਆਸਤ ਦਾ ਪਾਰਾ ਪੂਰੀ ਤਰ੍ਹਾਂ ਗਰਮਾ ਗਿਆ ਹੈ।

ਕਿਸਾਨਾਂ ਲੀਡਰਾਂ ਨੇ ਖਾਦਾਂ ਦੀਆਂ ਟ੍ਰੇਨਾਂ ਲੁੱਟੀਆਂ

ਰਵਨੀਤ ਬਿੱਟੂ ਨੇ ਮੀਡੀਆ ਦੇ ਰੂਬਰੂ ਹੁੰਦੇ ਕਿਹਾ ਕਿ "ਕਿਸਾਨ ਆਗੂ ਤਾਂ ਤਾਲਿਬਾਨੀ ਬਣ ਗਏ ਨੇ ਜੋ ਖਾਦਾਂ ਦੀਆਂ ਟੇ੍ਨਾਂ ਨੂੰ ਲੁੱਟਣ 'ਚ ਲੱਗੇ ਹਨ। ਇਸ ਤੋਂ ਇਲਾਵਾ ਬਿੱਟੂ ਨੇ ਆਖਿਆ ਕਿ ਕਿਸਾਨ ਆਗੂਆਂ ਦੀ ਜਾਇਦਾਦ ਦੀ ਜਾਂਚ ਕਰਵਾਈ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿਸ ਦੀ ਜਾਇਦਾਦ 'ਚ ਕਿੰਨਾ ਵਾਧਾ ਹੋਇਆ ਹੈ। ਬਿੱਟੂ ਨੇ ਕਿਸਾਨਾਂ ਆਗੂਆਂ 'ਤੇ ਗਰਮ ਹੁੰਦੇ ਕਿਹਾ ਕਿ ਕਿਸਾਨ ਆਗੂ ਸ਼ੈਲਰਾਂ ਦੇ ਮਾਲਕ ਨੇ ਅਤੇ ਆੜ੍ਹਤਾਂ ਦਾ ਕਾਰੋਬਾਰ ਚਲਾ ਰਹੇ ਹਨ। ਉਹ ਕਿਵੇਂ ਵਿਰੋਧ ਕਰ ਸਕਦੇ ਹਨ"।

ਆ ਕਿਸਾਨ ਲੀਡਰਾਂ ਬਾਰੇ ਕੀ ਬੋਲ ਗਏ ਰਵਨੀਤ ਬਿੱਟੂ (Etv Bharat)

ਬਿੱਟੂ ਦੇ ਬਿਆਨ 'ਤੇ ਸਿਆਸਤ ਗਰਮਾਈ

ਜਿਵੇਂ ਹੀ ਬਿੱਟੂ ਨੇ ਕਿਸਾਨਾਂ ਬਾਰੇ ਬਿਆਨ ਦਿੱਤਾ ਤਾਂ ਵਿਰੋਧੀਆਂ ਵੱਲੋਂ ਬਿੱਟੂ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ। ਕਾਂਗਰਸ ਦੇ ਸੀਨੀਅਰ ਆਗੂ ਰਾਜ ਕੁਮਾਰ ਵੇਰਕਾ ਨੇ ਬਿੱਟੂ ਦੇ ਬਿਆਨ ਦੀ ਨਿਖੇਧੀ ਕਰਦੇ ਆਖਿਆ ਕਿ ਬਿੱਟੂ ਸਾਰਾ ਦਿਨ ਕਿਸਾਨਾਂ ਨੂੰ ਗਾਲਾ ਕੱਢਦਾ ਰਹਿੰਦਾ ਹੈ ਪਰ ਉਸ ਨੂੰ ਇਹ ਯਾਦ ਨਹੀਂ ਕਿ ਉਸ ਦਾ ਪਰਿਵਾਰ ਵੀ ਕਿਸਾਨ ਹੀ ਹੈ।ੳੇਹ ਵੀ ਇੱਕ ਕਿਸਾਨ ਦਾ ਪੁੱਤਰ ਹੈ ਅਤੇ ਸਰਦਾਰ ਬੇਅੰਤ ਸਿੰਘ ਦਾ ਪੋਤਰਾ ਹੈ ।

ਕਾਂਗਰਸ ਦੇ ਸੀਨੀਅਰ ਆਗੂ ਰਾਜ ਕੁਮਾਰ ਵੇਰਕਾ (Etv Bharat)

ਇੰਨਾ ਹੰਕਾਰ ਚੰਗਾ ਨਹੀਂ

"ਬਿੱਟੂ ਜੀ ਇੰਨਾ ਹੰਕਾਰ ਚੰਗਾ ਨਹੀਂ ਹੁੰਦਾ, ਜਿੰਨਾ ਤੁਸੀਂ ਕਰ ਰਹੇ ਹੋ। ਕਿਸਾਨ ਸਾਡਾ ਅੰਨਦਾਤਾ ਹੈ ਅਤੇ ਉਨ੍ਹਾਂ ਖਿਲਾਫ਼ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਠੀਕ ਨਹੀਂ।ਸਾਨੂੰ ਲੱਗਦਾ ਤੁਸੀਂ ਵੀ ਕੰਗਣਾ ਦਾ ਝੂਠਾ ਖਾ ਲਿਆ ਹੈ। ਹੁਣ ਕੰਗਣਾ ਟਿੱਕ ਕੇ ਬੈਠ ਗਈ ਤੇ ਬਿੱਟੂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਆਖਿਆ ਕਿ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ। ਪੰਜਾਬ ਅਤੇ ਕਿਸਾਨਾਂ ਨੇ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰਨਾ"।ਰਾਜ ਕੁਮਾਰ ਵੇਰਕਾ


Last Updated : Nov 10, 2024, 6:19 AM IST

ABOUT THE AUTHOR

...view details