ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਬੇਂ ਸਮੇਂ ਤੋਂ ਕਿਸਾਨ ਅੰਦੋਲਨ 0.2 ਸ਼ੂਰ ਕੀਤਾ ਹੋਇਆ ਹੈ। ਇਸੇ ਲਈ 6 ਦਸੰਬਰ ਤੋਂ ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਅਤੇ ਆਪਣਾ ਪਹਿਲਾ ਜੱਥਾ ਅੱਜ ਦਿੱਲੀ ਲਈ ਰਵਾਨਾ ਵੀ ਕੀਤਾ ਪਰ ਉਸ ਜੱਥੇ ਨੂੰ ਵਾਪਸ ਬੁਲਾਉਣਾ ਪਿਆ। ਇਸ ਸਭ ਦੌਰਾਨ ਕਿਸਾਨਾਂ ਨੂੰ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਭਗੀਰਥ ਚੌਧਰੀ ਨੇ ਸ਼ੁੱਕਰਵਾਰ ਨੂੰ ਸਰਕਾਰ ਨਾਲ ਗੱਲਬਾਤ ਕਰਨ ਦਾ ਸੱਦਾ ਦਿੱਤਾ।
ਕਿਸਾਨਾਂ ਲਈ ਦਰਵਾਜ਼ੇ ਖੁੱਲ੍ਹੇ, ਸਣੋ ਕੇਂਦਰੀ ਮੰਤਰੀ ਨੇ ਕਿਸਾਨਾਂ ਬਾਰੇ ਕੀ ਆਖਿਆ? ਕੀ ਹੁਣ ਬਣੇਗੀ ਗੱਲ? - FARMERS PROTESTS
ਕੇਂਦਰੀ ਮੰਤਰੀ ਭਗੀਰਥ ਚੌਧਰੀ ਨੇ ਧਰਨੇ ਦੌਰਾਨ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ।
Published : Dec 6, 2024, 8:22 PM IST
ਕੇਂਦਰੀ ਮੰਤਰੀ ਨੇ ਕਿਸਾਨਾਂ ਨਾਲ ਗੱਲਬਾਤ 'ਤੇ ਜ਼ੋਰ ਦਿੰਦੇ ਆਖਿਆ ਕਿ ਉਨ੍ਹਾਂ ਲਈ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਹਨ। ਉਨ੍ਹਾਂ ਕਿਸਾਨਾਂ ਨੂੰ ਮਿਲਣ ਦੀ ਇੱਛਾ ਪ੍ਰਗਟ ਕਰਦਿਆਂ ਕਿਹਾ, “ਮੈਂ ਵੀ ਉਨ੍ਹਾਂ ਦਾ ਭਰਾ ਹਾਂ। ਜੇਕਰ ਉਹ ਆਉਣਾ ਚਾਹੁੰਦੇ ਹਨ ਤਾਂ ਦਰਵਾਜ਼ੇ ਖੁੱਲ੍ਹੇ ਹਨ। ਜੇਕਰ ਉਹ ਚਾਹੁੰਦੇ ਹਨ ਕਿ ਅਸੀਂ ਉੱਥੇ ਜਾ ਕੇ ਲਈ ਕਰੀਏ, ਤਾਂ ਅਸੀਂ ਗੱਲਬਾਤ ਕਰਨ ਲਈ ਉਨ੍ਹਾਂ ਵਿਚਕਾਰ ਜਾਵਾਂਗੇ"।
ਸ਼ੰਭੂ ਬਾਰਡਰ 'ਤੇ ਰੋਕੇ ਕਿਸਾਨ
ਕਾਬਲੇਜ਼ਿਕਰ ਹੈ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਲਈ ਦਬਾਅ ਪਾਉਣ ਲਈ ਦਿੱਲੀ ਜਾਂਦੇ ਸਮੇਂ ਸ਼ੰਭੂ ਸਰਹੱਦ 'ਤੇ ਰੋਕ ਲਿਆ ਗਿਆ ਸੀ। ਕਿਸਾਨਾਂ ਨੇ ਆਪਣੀਆਂ ਚਿੰਤਾਵਾਂ ਨੂੰ ਉਠਾਉਣ ਲਈ ਰਾਸ਼ਟਰੀ ਰਾਜਧਾਨੀ ਵੱਲ ਮਾਰਚ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ।ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ, ‘‘ ਪ੍ਰਸਾਸ਼ਨ ਸਾਨੂੰ ਦਿੱਲੀ ਨਹੀਂ ਜਾਣ ਦੇਵੇਗਾ।ਅੱਜ ਸਾਡੇ ਕਿਸਾਨ ਆਗੂ ਜ਼ਖ਼ਮੀ ਹੋ ਗਏ ਹਨ। " ਪੰਧੇਰ ਨੇ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਕਰਨ ਲਈ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਲਈ ਸ਼ਹਿਰ ਵਿੱਚ ਜਗ੍ਹਾ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ"। ਹੁਣ ਵੇਖਣਾ ਹੋਵੇਗਾ ਕਿ ਕੇਂਦਰ ਮੰਤਰੀ ਦੇ ਸੱਦੇ ਤੋਂ ਬਾਅਦ ਕੀ ਕੇਂਦਰ ਅਤੇ ਕਿਸਾਨਾਂ ਨਾਲ ਗੱਲਬਾਤ ਕਦੋਂ ਹੋਵੇਗੀ ਅਤੇ ਉਸ ਦਾ ਨਤੀਜਾ ਕੀ ਨਿਕਲੇਗਾ।