ਪਟਿਆਲਾ: ਕਾਰ ਲੋਕਾਂ ਦੀ ਸੁਰੱਖਿਆ ਲਈ ਹੁੰਦੀ ਹੈ ਨਾ ਕਿ ਜਾਨਾਂ ਲੈ ਲਈ ਬਣੀ ਹੈ। ਪਟਿਆਲਾ ਦੀਆਂ ਸੜਕਾਂ 'ਤੇ ਜੋ ਕਾਰਾ ਕਾਰ ਨੇ ਕੀਤਾ ਉਸ ਨੂੰ ਦੇਖ ਕੇ ਹੋਰ ਕੋਈ ਦੰਗ ਹੈ। ਪੰਜਾਬ ਦੇ ਪਟਿਆਲਾ ਦੀਆਂ ਸੜਕਾਂ 'ਤੇ ਦੌੜਦੀ ਖੂਨੀ ਕਾਰ ਨੇ ਸਨਸਨੀ ਮਚਾ ਦਿੱਤੀ ਹੈ। ਲੋਕ ਉਸ ਕਾਰ ਪਿੱਛੇ 6 ਤੋਂ 7 ਕਿਲੋਮੀਟਰ ਤੱਕ ਭੱਜੇ।ਇਹ ਘਟਨਾ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਨੇੜਿਓਂ ਇੱਕ ਹਰਿਆਣਾ ਨੰਬਰ ਦੀ ਕਾਰ ਲੰਘੀ। ਕਾਰ ਵਿੱਚ ਡਰਾਈਵਰ ਦੇ ਨਾਲ ਇੱਕ ਹੋਰ ਨੌਜਵਾਨ ਵੀ ਸੀ। ਤੇਜ਼ ਰਫਤਾਰ ਕਾਰ ਚਲਾਉਂਦੇ ਹੋਏ ਉਸ ਨੇ ਪਹਿਲਾਂ ਰੇਲਵੇ ਸਟੇਸ਼ਨ ਨੇੜੇ ਪੁਲ ਦੇ ਹੇਠਾਂ ਰੇਹੜੀ ਵਾਲੇ ਅਤੇ ਐਕਟਿਵਾ ਚਾਲਕ ਨੂੰ ਟੱਕਰ ਮਾਰੀ। ਇਸ ਤੋਂ ਬਾਅਦ ਇਹ ਕਾਰ ਨਹੀਂ ਰੁਕੀ ਅਤੇ ਸਾਹਮਣੇ ਆਈ ਹਰ ਚੀਜ਼ ਨੂੰ ਉਡਾਉਂਦੀ ਰਹੀ।
ਪਟਿਆਲਾ ਦੀਆਂ ਸੜਕਾਂ 'ਤੇ ਦੌੜੀ ਬੇਲਗਾਮ ਕਾਰ, ਜੋ ਵੀ ਆਇਆ ਸਾਹਮਣੇ ਉਹ ਨੂੰ ਮਾਰੀ ਟੱਕਰ, ਦੇਖੋ ਵੀਡੀਓ - unbridled car ran road patiala - UNBRIDLED CAR RAN ROAD PATIALA
ਹਨੇ੍ਰੀ ਬਣੀ ਕਾਰ ਨੇ ਸੜਕਾਂ 'ਤੇ ਦੋੜਦੇ ਹੋਏ ਲੋਕਾਂ ਦੇ ਸਾਹ ਸੁਕਾਈ ਰੱਖੇ। ਆਖਰ ਉਸ ਕਾਰਨ 'ਚ ਕੌਣ ਸੀ ਅਤੇ ਕਿਉਂਕਿ ਸੜਕ 'ਤੇ ਕਾਰ ਚਲਾਈ ਨਹੀਂ ਦੌੜਾਈ ਗਈ। ਪੜ੍ਹੋ ਪੂਰੀ ਖ਼ਬਰ
Published : Jul 3, 2024, 10:35 AM IST
ਲੋਕਾਂ 'ਚ ਦਹਿਸ਼ਤ:ਕਾਰ ਨੂੰ ਸੜਕ 'ਤੇ ਟਕਰਾਉਂਦੇ ਦੇਖ ਕੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਨੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕਾਰ ਕਰੀਬ 6 ਕਿਲੋਮੀਟਰ ਤੱਕ ਬੇਕਾਬੂ ਹੋ ਕੇ ਚੱਲਦੀ ਰਹੀ। ਜੋ ਵੀ ਕਾਰ ਦੇ ਅੱਗੇ ਆਉਂਦਾ, ਕਾਰ ਉਸ ਨੂੰ ਉਡਾਉਂਦੀ ਰਹੀ। ਕਾਰ ਨੇ ਦੋ ਦਰਜਨ ਦੇ ਕਰੀਬ ਈ-ਰਿਕਸ਼ਾ, ਰੇਹੜੀ ਵਾਲਿਆਂ, ਦੋਪਹੀਆ ਵਾਹਨ ਸਵਾਰਾਂ ਅਤੇ ਦੁਕਾਨਾਂ ਦੇ ਬਾਹਰ ਲੱਗੇ ਸਾਈਨ ਬੋਰਡਾਂ ਨੂੰ ਟੱਕਰਾਂ ਮਾਰੀਆਂ।
- ਕਤਲ ਦੀ ਇੱਕ ਹੋਰ ਘਟਨਾ - ਪਤੀ ਵੱਲੋਂ ਹੀ ਕੀਤਾ ਗਿਆ ਪਤਨੀ ਦਾ ਕਤਲ, ਜਾਣੋ ਕੀ ਹੈ ਮਾਮਲਾ - husband killed his wife
- ਪਠਾਨਕੋਟ 'ਚ ਨਾਕੇ 'ਤੇ ਡਿਊਟੀ ਦੇ ਰਹੇ ASI 'ਤੇ ਪੁਲਿਸ ਵਾਲੇ ਨੇ ਹੀ ਕੀਤਾ ਹਮਲਾ, ਜਾਣੋਂ ਮਾਮਲਾ - Police Fight
- ਅੰਤਰ ਜਾਤੀ ਵਿਆਹ ਕਾਰਨ ਵਾਪਰੀ ਦਿਲ ਦਹਿਲਾਉਣ ਵਾਲੀ ਵਾਰਦਾਤ, ਪੂਰਾ ਪਰਿਵਾਰ ਖੂਨ ਨਾਲ ਲੱਥਪੱਥ - Inter caste marriage controversy
ਚੌਂਕ 'ਚ ਕਾਰ ਕੀਤੀ ਕਾਬੂ:ਲੋਕਾਂ ਵੱਲੋਂ ਕਾਰ ਨੂੰ ਆਖ਼ਰਕਾਰ ਇੱਕ ਚੌਂਕ ਵਿੱਚ ਰੋਕ ਲਿਆ। ਗੁੱਸੇ 'ਚ ਆਏ ਲੋਕਾਂ ਨੇ ਕਾਰ 'ਚੋਂ ਉਤਰੇ ਨੌਜਵਾਨਾਂ ਦੀ ਕੁੱਟਮਾਰ ਕੀਤੀ। ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਿਲਸ ਨੂੰ ਸੂਚਿਤ ਕਰ ਕੇ ਮੁਲਜ਼ਮਾਂ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਫੜੇ ਗਏ ਨੌਜਵਾਨ ਨਾਬਾਲਗ ਹਨ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਨੌਜਵਾਨਾਂ ਨੇ ਨਸ਼ੇ ਦਾ ਸੇਵਨ ਕੀਤਾ ਸੀ ਜਾਂ ਕੋਈ ਹੋਰ ਕਾਰਨ ਸੀ। ਪੁਿਲਸ ਮੁਲਜ਼ਮਾਂ ਦੇ ਪਰਿਵਾਰ ਬਾਰੇ ਵੀ ਜਾਣਕਾਰੀ ਹਾਸਲ ਕਰ ਰਹੀ ਹੈ। ਜਲਦ ਹੀ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।